ਅੰਮ੍ਰਿਤਸਰ, 6 ਸਤੰਬਰ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀ. ਸਕੈ. ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਲਈ ਇਹ ਬੜੀ ਮਾਣ ਵਾਲੀ ਗੱਲ ਬਣੀ ਕਿ ਜਦੋਂ 4 ਸਤੰਬਰ 2014 ਨੂੰ ਦਿਲੀ ਦੇ ਮਾਣਕ ਸ਼ਾਹ ਹਾਲ ਸੀ. ਬੀ. ਐਸ. ਈ ਦੁਆਰਾ ਆਯੋਜਿਤ ਸਮਾਰੋਹ ਵਿੱਚ ਸਕੂਲ ਦੇ ਪ੍ਰਿੰਸੀਪਲ ਸ੍ਰੀ ਮਤੀ ਦਪਿੰਦਰ ਕੌਰ ਅਤੇ ਸਕੂਲ ਦੇ ਡੀ.ਪੀ.ਈ ਸ: ਦਪਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ।ਇਹ ਪੁਰਸਕਾਰ ਸਕੂਲ ਦੁਆਰਾ ਉਚ ਕੋਟੀ ਦੇ ਪ੍ਰਬੰਧ ਅਤੇ ਯੋਗ ਕਾਰਜਕੁਸ਼ਲਤਾ ਦੇ ਲਈ ਭੇਂਟ ਕੀਤਾ ਗਿਆ।ਪੁਰਸਕਾਰ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਵਿਸ਼ੇਸ਼ ਯੋਗਦਾਨ ਦੀ ਕਾਰਗੁਜਾਰੀ ਲਈ ਸੀ।ਇਸ ਰਾਸ਼ਟਰੀ ਨੈਸ਼ਨਲ ਸਨਮਾਨ ਦਾ ਅਸਲ ਵਿੱਚ ਸਾਡੇ ਮਾਣ ਵਾਲੀ ਗੱਲ ਹੈ।ਸਕੂਲ ਦੇ ਪਿ੍ਰੰਸੀਪਲ ਸ੍ਰੀ ਮਤੀ ਦਪਿੰਦਰ ਕੌਰ ਇਸ ਰਾਸ਼ਟਰੀ ਪੱਧਰ ਦੇ ਸਨਮਾਨ ਲਈ ਸਾਰਿਆ ਦਾ ਧੰਨਵਾਦ ਕੀਤਾ।ਉਹਨਾਂ ਨੇ ਇਹ ਵੀ ਕਿਹਾ ਕਿ ਇਹ ਸਾਰੀ ਸਫਲਤਾ ‘ਟੀਮ ਵਰਕ’ ਨਾਲ ਹੀ ਮਿਲਦੀ ਹੈ ਅਤੇ ਸਾਰੀ ਤੀਮ ਦੇ ਸਹਿਯੋਗ ਨਾਲ ਹੀ ਸਨਮਾਨ ਮਿਲਦਾ ਹੈ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …