ਅੰਮ੍ਰਿਤਸਰ, 6 ਸਤੰਬਰ (ਸੁਖਬੀਰ ਸਿੰਘ)- ਭਾਰਤ ਸਰਕਾਰ ਦੇ ਕੇਂਦਰੀ ਖੇਡ ਅਤੇ ਯੁਵਾ ਮੰਤਰਾਲੇ ਅਤੇ ਨਹਿਰੂ ਯੁਵਾ ਕੇਂਦਰ ਸੰਗਠਨ ਨਵੀਂ ਦਿੱਲੀ ਦੇੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਹਿਰੂ ਯੁਵਾ ਕੇਂਦਰ ਅਮ੍ਰਿਤਸਰ ਵਲੋਂ ਸਥਾਨਿਕ ਵਿਰਸਾ ਵਿਹਾਰ ਵਿਖੇ ਸੱਤ ਰੋਜਾ ਐਨ.ਵਾਈ.ਸੀ ਵਾਲੰਟੀਅਰ ਟ੍ਰੇਨਿੰਗ ਦੀ ਸੁਰੂਆਤ ਕੀਤੀ ਗਈ ਜਿਸ ਵਿੱਚ ਤਿੰਨ ਜਿਲਿਆਂ ਕਪੂਰਥਲਾ, ਜਲੰਧਰ ਅਤੇ ਅਮ੍ਰਿਤਸਰ ਦੇ ਐਨ ਵਾਈ ਸੀ ਵਾਲੰਟੀਅਰਾਂ ਨੇ ਹਿੱਸਾ ਲਿਆ ।ਇਸ ਟ੍ਰੇਨਿੰਗ ਦਾ ਉਦਘਾਟਨ ਡਾ: ਬੀ.ਐਸ ਢਿਲੋਂ ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਕੀਤਾ ਗਿਆ।ਜਦੋਂਕਿ ਸ੍ਰੀ ਅਪਰਜੀਤ ਸਿੰਘ ਪੁਰੇਵਾਲ ਜਿਲਾ ਯੂਥ ਕੋਆਰਡੀਨੇਟਰ ਸੰਗਰੂ੍ਰਰ ਇਸ ਮੌਕੇ ਵਿਸ਼ੇਸ਼ ਰੂਪ ਵਿੱਚ ਹਾਜਰ ਸਨ ।ਪ੍ਰੋਗ੍ਰਾਮ ਦੀ ਪ੍ਰਧਾਨਗੀ ਕਰਦਿਆਂ ਨਹਿਰੂ ਯੁਵਾ ਕੇਂਦਰ ਦੇ ਜਿਲਾ ਯੂਥ ਕੋਆਰਡੀਨੇਟਰ ਸੈਮਸਨ ਮਸੀਹ ਨੇ ਦੱਸਿਆ ਕਿ ਇਸ ਟ੍ਰੇਨਿੰਗ ਵਿੱਚ ਤਿੰਨ ਜਿਲਿਆਂ ਦੇ ਕੁੱਲ 40 ਵਾਲੰਟੀਅਰ ਹਿੱਸਾ ਲੈ ਰਹੇ ਹਨ।ਉਹਨਾਂ ਕਿਹਾ ਕਿ ਇਸ ਟ੍ਰੇਨਿੰਗ ਦਰਮਿਆਨ ਹਰੇਕ ਜਿਲਿਆਂ ਵਿੱਚ ਨਿਯੁੱਕਤ ਐਨ ਵਾਈ ਸੀ ਵਾਲੰਟੀਅਰਾਂ ਨੂੰ ਨਹਿਰੂ ਯੁਵਾ ਕੇਂਦਰ ਦੇ ਪ੍ਰੌਗਾਮਾਂ ਬਾਰੇ, ਯੂਥ ਕਲੱਬਾਂ ਬਨਾਉਣ ਸੰਬੰਧੀ, ਉਨਾਂ ਦੇ ਰੋਲ ਸੰਬਧੀ ਅਤੇ ਆਨ ਲਾਈਨ ਰਜਿਸਟ੍ਰੇਸ਼ਨ ਸੰਬੰਧੀ ਸਿੱਖਿਅਤ ਕਰਨਾਾ ਹੈ।ਸ਼. ਸੈਮਸਨ ਮਸੀਹ ਨੇ ਦੱਸਿਆ ਕਿ ਇਸ ਟਰੇਨਿੰਗ ਦਰਮਿਆਨ ਵੱਖ-ਵੱਖ ਕਮੇਟੀਆਂ ਜਿਵੇਂ ਮੈੱਸ ਕਮੇਟੀ, ਅਨੁਸ਼ਾਸ਼ਨ ਕਮੇਟੀ, ਕਲਚਰਲ ਪ੍ਰੋਗ੍ਰਾਮ ਕਮੇਟੀ, ਸਫਾਈ ਕਮੇਟੀ, ਗੇਮ ਕਮੇਟੀ ਆਦਿ ਦਾ ਆਯੋਜਨ ਵੀ ਕੀਤਾ ਗਿਆ ਹੈ ਤਾਂ ਜੋ ਵਾਲੰਟੀਅਰਾਂ ਨੂੰ ਸਵੈ ਨਿਰਭਰ ਬਨਣ ਪ੍ਰਤੀ ਵੀ ਜਾਗਰੂਕ ਕੀਤਾ ਜਾ ਸਕੇ।ਡਿਪਟੀ ਡਾਇਰੈਕਟਰ ਸ੍ਰੀ ਢਿਲੋਂ ਨੇ ਆਪਣੇ ਸੰਬੋਧਨ ਦਰਮਿਆਨ ਦੱਸਿਆ ਕਿ ਇਸ ਟ੍ਰੇਨਿੰਗ ਦਾ ਮੁੱਖ ਮੰਤਵ ਵਾਲੰਟੀਅਰਾਂ ਦੀ ਸਖਸੀਅਤ ਨੂੰ ਉੱਚਾ ਚੁੱਕਣਾ ਹੈ ਤਾਂ ਜੋ ਉਹ ਫੀਲਡ ਵਿੱਚ ਜਾ ਕੇ ਕਲੱਬਾਂ ਨੂੰ ਆਸਾਨੀ ਨਾਲ ਡੀਲ ਕਰ ਸਕਣ।ਉਨਾਂ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਸਕਿਲ ਡਿਵੈਲਪਮੈਂਟ ਸਕੀਮਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ।ਯੁਥ ਕੋਆਰਡੀਨੇਟਰ ਸ਼੍ਰੀ ਪੁਰੇਵਾਲ ਨੇ ਵਾਲੰਟੀਅ੍ਰਰਾਂ ਨੂੰ ਅਨੁਸ਼ਾਸ਼ਨ ਅਤੇ ਸਮੇਂ ਪ੍ਰਤੀ ਪਾਬੰਧ ਰਹਿਣ ਲਈ ਸੁਚੇਤ ਕਰਦਿਆਂ ਕਿਹਾ ਕਿ ਅਜਿਹੀਆਂ ਟ੍ਰੇਨਿੰਗਾਂ ਤੁਹਾਨੂੰ ਸਮੇਂ ਦੇ ਹਾਣ ਬਨਾਉਂਦੀਆਂ ਹਨ।ਇਸ ਮੌਕੇ ਸ੍ਰੀਮਣੀ ਸਾਹਿਤਕਾਰ ਸ੍ਰੀ ਪਰਮਿਦਰਜੀਤ ਅਤੇ ਭੁਪਿੰਦਰ ਨੇ ਪਰਸਨੈਲਟੀ ਡਿਵੈਲਪਮੈਂਟ ਵਿਸ਼ੇ ਤੇ ਗੱਲਬਾਤ ਕਰਦਿਆਂ ਕਿਹਾ ਕਿ ਸ਼ਖਸੀਅਤ ਵਿੱਚ ਸੁਧਾਰ ਆਉਣ ਨਾਲ ਮਨੁੱਖ ਦਾ ਕਿਰਦਾਰ ਉੱਚਾ ਹੁੰਦਾ ਹੈ ।ਉਨਾਂ ਨੇ ਨੌਜੁਆਨ ਦੀ ਪ੍ਰੀਭਾਸ਼ਾ ੳਤੇ ਉਨਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …