ਭੀਖੀ, 18 ਫਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਜੰਮੂ ਕਸ਼ਮੀਰ ਦੇ ਪੁਲਵਾਮਾ ਵਿਖੇ ਸ਼ਹੀਦ ਹੋਏ ਦੇਸ਼ ਦੀ ਰੱਖਿਆ ਕਰਨ ਵਾਲੇ ਮਹਾਨ ਸਪੂਤਾਂ ਨੂੰ
ਸ਼ਰਧਾਜਲੀ ਭੇਟ ਕਰਨ ਲਈ ਬ੍ਰਹਮਕੁਮਾਰੀ ਆਸ਼ਰਮ ਵੱਲੋ ਇਕ ਸ਼਼ਾਂਤੀ ਯਾਤਰਾ ਕੱਢੀ ਗਈ।ਰੇਲਵੇ ਰੋਡ ਆਸ਼ਰਮ ਤੋ ਸ਼ੁਰੂ ਹੋ ਕੇ ਇਹ ਯਾਤਰਾ ਵੱਖ-ਵੱਖ ਬਜਾਰਾਂ ਵਿਚੋਂ ਦੀ ਹੁੰਦੀ ਹੋਈ ਆਸ਼ਰਮ ਵਿਚ ਪਹੁੰਚੀ। ਇਸ ਯਾਤਰਾ ਵਿੱਚ ਬੁਢਲਾਡਾ ਤੋ ਇਲਾਵਾ ਭੀਖੀ, ਬਰੇਟਾ, ਮਾਨਸਾ, ਸਿਰਸਾ, ਬਠਿੰਡਾ, ਅਬੋਹਰ, ਰਾਮਾ ਮੰਡੀ, ਤਪਾ, ਮੌੜ, ਜੀਰਕਪੁਰ, ਕਾਲਿਆ ਵਾਲੀ, ਸਰਦੂਲਗੜ, ਝੁਨੀਰ ਆਦਿ ਸ਼ਹਿਰਾਂ ਤੋ ਪਹੁੰਚੇ ਸੈਕੜੇ ਭੈਣਾ ਭਾਈਆਂ ਨੇ ਹਿੱਸਾ ਲਿਆ।ਭਾਰਤ ਦਾ ਕੋਮੀ ਝੰਡਾ ਹੱਥ ਵਿਚ ਚੁੱਕੀ ਵੰਦੇ ਮਾਤਰਮ, ਭਾਰਤ ਮਾਤਾ ਦੀ ਜੈ, ਭਾਰਤ ਦੇ ਸ਼ਹੀਦ ਅਮਰ ਰਹਿਣ ਦੇ ਜੈਕਾਰੇ ਲਾ ਰਹੇ ਸਨ। ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਦੋ ਮਿੰਟ ਦਾ ਮੋਨ ਰੱਖ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਗਈ।ਕੈਲਾਸ਼ ਦੀਦੀ ਬਠਿੰਡਾ, ਸੁਦੇਸ਼ ਦੀਦੀ ਮਾਨਸਾ, ਬਿੰਦੂ ਦੀਦੀ ਸਿਰਸਾ ਅਤੇ ਰਾਜਿੰਦਰ ਦੀਦੀ ਬੁਢਲਾਡਾ ਨੇ ਸ਼ਾਂਤੀ ਦਾ ਸ਼ੰਦੇਸ ਦਿੰਦੇ ਹੋਏ ਕਿਹਾ ਕਿ ਅੱਤਵਾਦ ਕਿਸੇ ਦੀ ਸਮਸਿਆ ਦਾ ਹੱਲ ਨਹੀ ਹੈ।ਉਹ ਸਾਰੇ ਸੰਸਾਰ ਦੇ ਵਾਸੀਆਂ ਨੂੰ ਸ਼ਾਂਤੀ ਰੱਖਣ ਦੀ ਅਪੀਲ ਕਰਦੇ ਹਨ।ਸ਼ਾਂਤੀ ਨਾਲ ਹੀ ਸਾਰੀ ਦੁਨੀਆਂ ਵਿਕਾਸ ਦੇ ਰਸਤੇ `ਤੇ ਅੱਗੇ ਵਧ ਸਕਦੀ ਹੈ।
ਪ੍ਰੋਗਰਾਮ ਦੌਰਾਨ ਐਡਵੋਕੇਟ ਮਦਨ ਲਾਲ ਗੋਇਲ, ਸਤੀਸ਼ ਗੋਇਲ, ਵਿਨੋਦ ਕੁਮਾਰ, ਸੁਨੀਲ ਕੁਮਾਰ, ਜੈ ਭਗਵਾਨ, ਨਰੇਸ਼ ਕੁਮਾਰ, ਚੰਦਰ ਭਾਨ, ਰਾਮ ਲਾਲ ਜਿੰਦਲ, ਰਾਕੇਸ਼ ਕੁਮਾਰ, ਮਹਿੰਦਰ ਕੁਮਾਰ, ਕੁਲਵਿੰਦਰ ਸਿੰਘ, ਦਮੀ ਬੱਛੋਆਣਾ, ਰਾਜ ਕੁਮਾਰ, ਭੀਮ ਸੈਨ ਆਦਿ ਭਾਈਆ ਅਤੇ ਭੈਣਾਂ ਦਾ ਸਹਿਯੋਗ ਰਿਹਾ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media