Friday, October 18, 2024

ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਦੇ ਸਹਿਯੋਗ ਨਾਲ ਦੋ ਦਿਨਾ ਕਵਿਤਾ ਸੈਮੀਨਾਰ ਤੇ ਕਵੀ ਦਰਬਾਰ

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾਂ ਦਾ ਉਪਰਾਲਾ

PPN07091407

ਬਟਾਲਾ, 7 ਸਤੰਬਰ (ਨਰਿੰਦਰ ਬਰਨਾਲ) -ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਵਾਸਤੇ ਹਰ ਸਮੇ ਤਤਪਰ , ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾਂ ਤੇ ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਤੇ ਸਹਿਯੋਗ  ਨਾਲ ਬੇਰਿੰਗ ਯੂਨੀਅਨ ਕ੍ਰਿਸਚੀਅਨ  ਕਾਲਜ ਬਟਾਲਾ ਵਿਖੇ ਦੋ ਦਿਨਾ ਕਵਿਤਾ ਸੈਮੀਨਾਰ ਤੇ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ। 13 ਤੇ 14 ਸਤੰਬਰ ਨੂੰ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੰਦਿਆ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾਂ ਦੇ ਜਨਰਲ ਸਕੱਤਰ ਡਾ ਅਨੂੰਪ ਸਿੰਘ ਨੇ ਦੱਸਿਆ ਕਿ 13 ਸਤੰਬਰ ਨੂੰ ਇਸ ਪ੍ਰੋਗਰਾਮ ਦਾ ਪਹਿਲਾ ਪੜਾਅ ਸੁਰੂ ਕੀਤਾ ਜਾਵੇਗਾ ਜਿਸ ਵਿਚ ਸਵਾਗਤੀ ਸਬਦ ਪ੍ਰਿੰਸੀਪਲ ਡਾ ਐਡਵਰਡ ਮਸੀਹ ਸਵੇਰੇ 10 ਵਜੇ, ਉਦਘਾਟਨੀ ਸਬਦ ਪ੍ਰੋ ਸੁਰਜੀਤ ਜੱਜ ਸ਼੍ਰੋਮਣੀ ਸ਼ਾਇਰ, ਕਵਿਤਾ ਪਾਠ ਡਾ ਲਖਵਿੰਦਰ ਜੌਹਲ, ਕਾਵਿ -ਕਿਤਾਬ ਸ਼ਬਦਾਂ ਦੀ ਸੰਸਦ, ਕਾਵਿ ਸਮੀਖਿਆ , ਡਾ ਸੁਖਪਾਲ ਸਿੰਘ ਥਿੰਦ, ਸਮੁੱਚਾ ਮੁਲੰਕਣ ਸ੍ਰੋਮਣੀ ਸ਼ਾਇਰ ਪ੍ਰਮਿੰਦਰਜੀਤ ਕਰਨਗੇ। ਦੂਜੇ ਪੜਾਆ ਵਿਚ ਕਵਿਤਾ ਪਾਠ ਸ੍ਰੀ ਮਤੀ ਸਿਮਰਜੀਤ ਸਿੰਮੀ, ਕਾਵਿ-ਕਿਤਾਬ ਵਣਜ ਸਬੰਧੀ, ਕਾਵਿ ਸਮੀਖਿਆ ਡਾ ਸੈਮੁਅਲ ਗਿੱਲ, ਸਮੁੱਚਾ ਮੁਲੰਕਣ ਡਾ ਸੁਰਜੀਤ ਬਰਾੜ ਕਰਨਗੇ। ਤੀਜਾ ਪੜਾਅ ਕਵਿਤਾ ਪਾਠ ਸ੍ਰੀ ਮਤੀ ਭੁਪਿੰਦਰ ਕੌਰ ਪ੍ਰੀਤ, ਕਾਵਿ ਕਿਤਾਬ ਬਰਸੈ ਮੇਘੁ ਸਖੀ, ਕਾਵਿ ਸਮੀਖਿਆ ਡਾ ਜਗਵਿੰਦਰ ਜੋਧਾ, ਸਮੁੱਚਾ ਮੁਲੰਕਣ ਡਾ ਰਵਿੰਦਰ ਪੇਸ਼ ਕਰਨਗੇ। ਚੌਥੇ ਪੜਾਆ ਦੌਰਾਨ ਕਵੀ ਦਰਬਾਰ ਵਿਚ ਸਰਵ ਸ੍ਰੀ ਸੁਖਦੇਵ ਸਿੰਘ ਪ੍ਰੇਮੀ, ਸੁੱਚਾ ਸਿੰਘ ਰੰਧਾਵਾ, ਵਰਗਿਸ ਸਲਾਮ ਸਿਮਰਤ ਸੁਮੇਰਾ, ਸੁਲਤਾਨ ਭਾਂਰਤੀ , ਅਜੀਤ ਕਮਲ, ਚੰਨ ਬੋਲੇਵਾਲੀਆ , ਹਰਪਾਲ ਨਾਗਰਾ, ਗੁਰਪ੍ਰਤਾਪ ਸਿੰਘ ਕਾਹਲੋਂ, ਰੋਜੀ ਸਿੰਘ, ਰਾਜਪਾਲ ਬਾਠ, ਸੰਧੂ ਬਟਾਲਵੀ, ਬਲਵਿੰਦਰ ਗੰਭੀਰ, ਤੇ ਨਰਿੰਦਰ ਸਿੰਘ ਸੰਘਾ ਆਪਣੀਆਂ ਕਵਿਤਾਵਾਂ ਪੇਸ਼ ਕਰਨਗੇ , ਪਹਿਲੇ ਦਿਨ ਦਾ ਪ੍ਰਧਾਂਨਗੀ ਭਾਸਣ ਡਾ ਰਵਿੰਦਰ ਪੇਸ਼ ਕਰਨਗੇ। ਮਿਤੀ 14 ਸਤੰਬਰ ਨੂੰ ਕਰਵਾਏ  ਜਾਂਣ ਵਾਲੇ ਪ੍ਰੋਗਰਾਮਾ ਵਿਚ ਸਵੇਰੇ 10 ਵਜੇ ਕਵਿਤਾ ਪਾਠ ਸ੍ਰੀ ਹਰਮੀਤ ਵਿਦਿਆਰਥੀ, ਕਾਵਿ ਕਿਤਾਬ ਉੱਧੜੀ ਹੋਈ ਮੈ, ਕਾਵਿ -ਸਮੀਖਿਆ ਸ੍ਰੀ ਹਰਵਿੰਦਰ ਭੰਡਾਲ, ਸੁਮੱਚਾ ਮੁਲੰਕਣ ਸ੍ਰੀ ਤਸਕੀਨ ਕਰਨਗੇ, ਇਸੇ ਦਿਨ ਤੇ ਕਰਵਾਏ 14 ਸਤੰਬਰ ਨੂੰ ਦੂਜੇ ਪੜਾਂਆ ਜਿਸ ਵਿਚ ਕਵਿਤਾ ਪਾਠ ਸ੍ਰੀ ਅਨਿਲ ਆਦਮ, ਕਾਵਿ ਕਿਤਾਬ ਕਵਿਤਾ ਬਾਅਦ ਉਦਾਸ ਖੜੀ ਹੈ ਰੀਲੀਜ ਕੀਤੀ ਜਾਵੇਗੀ। ਤੀਸਰੇ ਪੜਾ ਦੌਰਾਨ, ਕਵਿਤਾ ਪਾਠ ਡਾ ਸੁਦਰਸ਼ਨ ਗਾਸੋ,  ਕਾਵਿ ਕਿਤਾਬ ਸ਼ਬਦਾਂ ਦੇ ਗੁਲਾਬ , ਕਾਵਿ ਸਮੀਖਿਆ ਡਾ ਚਰਨਦੀਪ ਸਿੰਘ, ਸੁਮੱਚਾ ਮੁਲੰਕਣ ਡਾ ਗੁਰਦਰਪਾਲ ਸਿੰਘ ਵਿਚਾਰ ਪੇਸ ਕਰਨਗੇੇ । ਚੌਥੇ ਪੜਾਅ ਵਿਚ ਕਵਿਤਾ ਪਾਠ ਸ੍ਰੀ ਗਗਨਦੀਪ ਸ਼ਰਮਾ, ਕਾਵਿ ਕਿਤਾਬ ਇਕੱਲਾ ਨਹੀਂ ਹੁੰਦਾ ਬੰਦਾ, ਕਾਵਿ ਸਮੀਖਿਆ ਡਾ ਸੰਦੀਪ ਸ਼ਰਮਾ ਕਰਨਗੇ, ਤੇ ਸਮੁੱਚਾ ਮੁਲੰਕਣ ਡਾ ਨਰੇਸ਼ ਕੁਮਾਰ ਕਰਨਗੇ। ਇਸ ਹੀ ਦਿਨ ਦੇ ਪੰਜਵੇਂ ਪੜਾਅ ਦੌਰਾਨ ਇੱਕ ਕਵੀ ਦਰਬਾਰ ਕਰਵਾਇਆ ਜਾਵੇਗਾ , ਜਿਸ ਵਿਚ ਸਰਵ ਸ਼੍ਰੀ ਡਾ ਰਵਿੰਦਰ , ਬੀਬਾ ਬਲਵੰਤ , ਡਾ ਸੈਮੂਅਲ ਗਿੱਲ, ਜਸਵੰਤ ਹਾਂਸ, ਸੁਭਾਂਸ ਦੀਵਾਨਾ, ਮੰਗਤ ਚੰਚਲ, ਵਿਨੋਦ ਸ਼ਾਇਰ , ਹਰਸਿਮਰਨਜੀਤ , ਦੁੱਖਭੰਜਨ ਸਿੰਘ ਰੰਧਾਵਾ, ਹੀਰਾ ਮਿਸਰਪੁਰੀਆ, ਤੇ ਅਖੀਰ ਵਿਚ ਪ੍ਰਧਾਂਨਗੀ ਭਾਂਸ਼ਣ ਦੀ ਰਸਮ ਪ੍ਰਿੰੰੰੰਸੀਪਲ ਅਵਤਾਰ ਸਿੰਘ ਸਿੱਧੂ ਕਰਨਗੇ। ਇਸ ਸਾਰੇ ਪ੍ਰੋਗਰਾਮ ਵਿਚ ਡਾ ਸੁਖਦੇਵ ਸਿੰਘ ਸਿਰਸਾ, ਡਾ ਅਨੂਪ ਸਿਘ , ਡਾ ਸੁਰਜੀਤ ਸਿੰਘ ਪ੍ਰਾਰਥੀਆਂ ਤੋ ਇਲਾਵਾ ਸੰਧੂ ਬਟਾਲਵੀ, ਸੁਰਿੰਦਰ ਨਿਮਾਣਾ, ਨਿਰੰਯਨ ਸਿੰਘ ਪੱਡਾ, ਪ੍ਰਿੰਸੀਪਲ ਐਡਵਰਡ ਮਸੀਹ, ਬੀ ਯੂ ਸੀ ਕਾਲਜ ਬਟਾਲਾ, ਡਾ ਸੈਮੁਅਲ ਗਿੱੱਲ ਬੀ ਯੂ ਸੀ ਕਾਲਜ ਬਟਾਲਾ, ਆਦਿ ਹਾਜਰ ਹੋਣਗੇ। ਬਟਾਲਾ ਤੇ ਫਤਿਹਗੜ ਦੀਆਂ ਸਹਿਯੋਗੀ ਸਾਹਿਤਕ ਸੰਸਥਾਵਾਂ ਨਾਲ ਕਰਵਾਏ ਜਾ ਰਹੇ ਕਵਿਤਾ ਸੈਮੀਨਾਰ ਤੇ ਕਵੀ ਦਰਬਾਰ ਵਿਚ ਸਮੂਲੀਅਤ ਕਰਨ ਦੀ ਬੇਨਤੀ ਸਭਾਂਵਾਂ ਵੱਲੋਂ ਕੀਤੀ ਜਾਂਦੀ ਹੈ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply