Sunday, May 19, 2024

ਨਸ਼ਾ ਛੱਡ ਚੁੱਕੇ ਨੌਜਵਾਨ ਨੇ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਨਸ਼ਾ ਛੱਡਣ ਦੀ ਕੀਤੀ ਅਪੀਲ

ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਨੇ ਜਿੱਥੇ ਕਈ PUNJ2802201901ਨੌਜਵਾਨਾਂ ਨੂੰ ਨਸ਼ਿਆਂ ਦੇ ਜ਼ਹਿਰ ਤੋਂ ਮੁੱਕਤੀ ਦਿਵਾਈ ਹੈ, ਉਥੇ ਕਈ ਨੌਜਵਾਨ ਹੁਣ ਖੁਦ ਨਸ਼ਾ ਛੱਡ ਕੇ ਦੂਸਰੇ ਨੌਜਵਾਨਾਂ  ਦੇ ਗਲੋਂ ਨਸ਼ੇ ਦੀ ਲਾਹਨਤ ਲਾਹੁਣ ਲਈ ਕੰਮ ਕਰ ਰਹੇ ਹਨ।  
     ਸਰਕਾਰ ਵੱਲੋਂ ਨਸ਼ੇ ਦੇ ਪੀੜਤ ਵਿਅਕਤੀਆਂ ਦਾ ਇਲਾਜ ਕਰਨ ਲਈ ਓਟ ਕੇਂਦਰ ਖੋਲੇ ਗਏ ਹਨ ਜਿਥੇ ਪੀੜਤਾਂ ਨੂੰ ਮੁਫਤ ਦਵਾਈ ਦੇ ਨਾਲ ਨਾਲ ਉਨ੍ਹਾਂ ਦੀ ਕੌਂਸਲਿੰਗ ਕਰਕੇ ਨਸ਼ਿਆਂ ਨੂੰ ਛੱਡਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸੇ ਹੀ ਲੜੀ ਤਹਿਤ ਅਜਨਾਲਾ ਵਾਸੀ ਇਕ ਨਸ਼ਾ ਪੀੜਤ ਨੇ ਦੱਸਿਆ ਕਿ ਉਹ ਵੀ ਆਪਣੇ ਮਾੜੇ ਦੋਸਤਾਂ ਦੀ ਸੰਗਤ ਵਿੱਚ ਆਉਣ ਕਰਕੇ ਸਾਲ 2009 ਤੋਂ ਨਸ਼ੇ ਦੀ ਦਲਦਲ ਵਿੱਚ ਫਸ ਚੁੱਕਾ ਸੀ ਅਤੇ ਹੌਲੀ-ਹੌਲੀ ਉਹ ਜਿਆਦਾ ਨਸ਼ਾ ਕਰਨ ਦਾ ਆਦੀ ਹੋ ਗਿਆ, ਜਿਸ ਕਰਕੇ ਉਸ ਦੀ ਨੌਕਰੀ ਵੀ ਚਲੀ ਗਈ ਅਤੇ ਉਸ ਦਾ ਪਰਿਵਾਰ ਵੀ ਖੇਰੂੰ ਖੇਰੂ ਹੋ ਗਿਆ।ਨੌਜਵਾਨ ਨੇ ਦੱਸਿਆ ਕਿ ਉਸ ਨੂੰ ਉਸ ਦੀ ਆਤਮਾ ਨੇ ਝੰਜੋੜਿਆ, ਜਿਸ ਸਦਕਾ ਨਸ਼ਾ ਛੱਡਣ ਦਾ ਪ੍ਰਣ ਲਿਆ। ਉਸ ਨੇ ਇਹ ਵੀ ਦੱਸਿਆ ਕਿ ਉਸ ਦੇੇ ਦੋਸਤਾਂ ਨੇ ਕਿਹਾ ਕਿ ਹੁਣ ਤੂੰ ਇਸ ਅਲਾਮਤ ਵਿੱਚੋਂ ਨਹੀਂ ਨਿਕਲ ਸਕਦਾ, ਪਰ ਪ੍ਰਣ ਕਰ ਲਿਆ ਸੀ ਕਿ ਉਹ ਹੁਣ ਰਿਸ਼ਤੇਦਾਰਾਂ ਵਿੱਚ ਹੋਰ ਜਲੀਲ ਨਹੀ ਹੋਵੇਗਾ। ਉਸ ਨੇ ਦੱਸਿਆ ਕਿ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਉ ਕੇਂਦਰ ਤੋਂ ਆਪਣਾ ਇਲਾਜ ਸ਼ੁਰੂ ਕੀਤਾ ਅਤੇ 10 ਦਿਨ ਉਥੇ ਦਾਖਲ ਵੀ ਰਿਹਾ, ਇਸ ਉਪਰੰਤ ਮੈਨੂੰ ਮੁੜ ਵਸੇਬਾ ਕੇਂਦਰ ਵਿਖੇ ਤਬਦੀਲ ਕਰ ਦਿੱਤਾ ਗਿਆ, ਜਿਥੇ 3 ਮਹੀਨੇ ਰਹਿ ਕੇ ਆਪਣਾ ਇਲਾਜ ਕਰਵਾਇਆ ਤੇ ਹੁਣ ਉਸ ਨੇ ਨਸ਼ੇ ਛੱਡਣ ਵਾਲੀ ਦਵਾਈ ਵੀ ਖਾਣੀ ਬੰਦ ਕਰ ਦਿੱਤੀ ਹੈ ਤੇ ਹੁਣ ਬਿਲਕੁੱਲ ਠੀਕ ਹੋ ਚੁੱਕਾ ਹਾਂ।ਉਸ ਨੇ ਦੱਸਿਆ ਕਿ ਹੁਣ ਉਹ ਆਪਣੇ ਪਰਿਵਾਰ ਨਾਲ ਖੁਸ਼ੀ ਖੁਸ਼ੀ ਰਹਿ ਰਿਹਾ ਹਾਂ। ਉਸ ਦੇ ਦੋ ਬੱਚੇ ਵੀ ਹਨ।
      ਉਕਤ ਨੌਜਵਾਨ ਨੇ ਨਸ਼ੇ ਦੇ ਮਰੀਜ਼ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਅਸੀਂ ਨਸ਼ਾ ਕਰਦੇ ਹਾਂ ਤਾਂ ਰੁਪਏ ਦੀ ਬਰਬਾਦੀ ਤਾਂ ਹੁੰਦੀ ਹੀ ਹੈ, ਨਾਲ ਸਿਹਤ ਵੀ ਚਲੀ ਜਾਂਦੀ ਹੈ।
    ਨੌਜਵਾਨ ਨੇ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਉ ਕੇਂਦਰ ਦੇ ਡਾਕਟਰ ਪ੍ਰਭਦੀਪ ਕੌਰ ਜੌਹਲ ਡਿਪਟੀ ਮੈਡੀਕਲ ਕਮਿਸ਼ਨਰ, ਡਾ: ਰਜਨੀਸ਼ ਰਾਜ ਪ੍ਰੋਫੈਸਰ ਤੇ ਮੁਖੀ ਮਨੋਚਕਿੱਤਸਕ ਵਿਭਾਗ, ਡਾ: ਰੇਨੂੰ ਬਾਲਾ ਐਸੋਸੀਏਟ ਪ੍ਰੋਫੈਸਰ ਮੈਡੀਕਲ ਕਾਲਜ ਅਤੇ ਡਾ. ਚਰਨਜੀਤ ਕੌਰ ਸਰਕਾਰੀ ਮੁੜ ਵਸੇਬਾ ਕੇਂਦਰ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਬਦੌਲਤ ਉਹ ਨਸ਼ਾ ਛੱਡਣ ਵਿੱਚ ਕਾਮਯਾਬ ਹੋਇਆ ਹੈ। ਇਨ੍ਹਾਂ ਡਾਕਟਰਾਂ ਨੇ ਨਸ਼ੇ ਵਰਗੀ ਭੈੜੀ ਅਲਾਮਤ ਤੋਂ ਉਸ ਨੂੰ ਕੱਢਿਆ ਹੈ ਅਤੇ ਹੁਣ ਉਹ ਆਪਣੇ ਦੋਸਤਾਂ ਨੂੰ ਵੀ ਬਿਮਾਰੀ ਵਿੱਚੋਂ ਕੱਢਣ ਲਈ ਯਤਨ ਕਰ ਰਿਹਾ ਹਾਂ। 

Check Also

ਹੋਟਲ ਅਤੇ ਐਗਰੋ ਬੇਸ ਉਦਯੋਗ ਸਥਾਪਿਤ ਹੋਣ ਨਾਲ, ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ – ਸੰਧੂ ਸਮੁੰਦਰੀ

ਅੰਮ੍ਰਿਤਸਰ, 18 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ …

Leave a Reply