ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ -ਸੁਖਬੀਰ ਸਿੰਘ) – ਪੰਜਾਬੀ ਕਾਮੇਡੀ ਫਿਲਮ `ਬੈਂਡ ਵਾਜੇ` ਦੀ ਟੀਮ ਫਿਲਮ ਦੇ ਪ੍ਰਮੋਸ਼ਨ ਲਈ ਅੰਮ੍ਰਿਤਸਰ ਪੁੱਜੀ।15 ਮਾਰਚ 2019 ਨੂੰ ਰਲੀਜ਼ ਹੋ ਰਹੀ ਫਿਲਮ ਸ਼ਾਹ ਐਨ ਸ਼ਾਹ ਅਤੇ ਏ ਐਂਡ ਏ ਐਡਵਾਈਜ਼ਰਜ਼ ਵਲੋਂ ਰਾਈਜਿੰਗ ਸਟਾਰ ਐਂਟਰਟੇਨਮੈਂਟ ਇੰਕ ਦੇ ਨਾਲ ਮਿਲ ਕੇ ਬਣਾਈ ਹੈ।ਫਿਲਮ `ਬੈਂਡ ਵਾਜੇ` `ਚ ਬੀਨੂ ਢਿੱਲੋਂ ਅਤੇ ਮੈਂਡੀ ਤੱਖਰ ਮੁੱਖ ਭੂਮਿਕਾ `ਚ ਨਜ਼ਰ ਆਉਣਗੇ।ਉਹਨਾਂ ਦੇ ਨਾਲ ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਸਮੀਪ ਕੰਗ ਅਤੇ ਨਿਰਮਲ ਰਿਸ਼ੀ ਵੀ ਖਾਸ ਅਹਿਮ ਨਿਭਾਉਣਗੇ।`ਬੈਂਡ ਵਾਜੇ` ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ, ਨਿਰਮਾਤਾ ਜਤਿੰਦਰ ਸ਼ਾਹ, ਪੂਜਾ ਗੁਜਰਾਲ, ਅਤੁਲ ਭੱਲਾ ਅਤੇ ਅਮਿਤ ਭੱਲਾ ਹਨ।ਫਿਲਮ ਦੀ ਕਹਾਣੀ ਵੈਭਵ ਅਤੇ ਸ਼ਰੇਆ ਨੇ ਲਿਖੀ ਹੈ।
ਫਿਲਮ ਦੇ ਮੁੱਖ ਅਦਾਕਾਰ ਬੀਨੂ ਢਿੱਲੋਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੈਂਡ ਵਾਜੇ ਇੱਕ ਭਰਪੂਰ ਕਾਮੇਡੀ ਫਿਲਮ ਹੈ।ਜਿਸ ਨੂੰ ਦਰਸ਼ਕ ਜਰੂਰ ਪਸੰਦ ਕਰਨਗੇ।ਫਿਲਮ ਦੀ ਕਹਾਣੀ ਇੱਕ ਭਾਰਤੀ ਨੌਜਵਾਨ `ਤੇ ਅਧਾਰਿਤ ਹੈ, ਜਿਸ ਨੂੰ ਪਾਕਿਸਤਾਨੀ ਕੁੜੀ ਨਾਲ ਪਿਆਰ ਹੋ ਜਾਂਦਾ ਹੈ ਅਤੇ ਸਰਹੱਦ ਦੇ ਆਰ ਪਾਰ ਦੀ ਸਥਿਤੀ ਨੂੰ ਮਜ਼ਾਹੀਆ ਢੰਗ ਨਾਲ ਦਿਖਾਇਆ ਗਿਆ ਹੈ।ਫਿਲਮ ਦੀ ਅਦਾਕਾਰਾ ਮੈਂਡੀ ਤੱਖਰ ਨੇ ਕਿਹਾ ਕਿ ਲੋਕਾਂ ਨੂੰ ਹਸਾਉਣਾ ਸਭ ਤੋਂ ਮੁਸ਼ਕਿਲ ਕੰਮ ਹੈ।ਨਿਰਦੇਸ਼ਕ ਸਮੀਪ ਕੰਗ ਨੇ ਕਿਹਾ ਕਿ `ਬੈਂਡ ਵਾਜੇ` ਫਿਲਮ ਰੁਝੇਵਿਆਂ ਤੇ ਤਨਾਅ ਭਰੀ ਜਿੰਦਗੀ `ਚ ਉਹ ਕੁੱਝ ਦੇਰ ਲਈ ਲੋਕਾਂ ਨੂੰ ਖੁਸ਼ ਹੋਣ ਦਾ ਮੌਕਾ ਦੇਣ ਦੀ ਕੋਸ਼ਿਸ਼ ਹੈ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …