Friday, October 18, 2024

ਸੀ.ਕੇ.ਡੀ ਇੰਸਟੀਚਿਉਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ ਵਿਖੇ ਉਪਭੋਗਤਾ ਡੇਅ ਮਨਾਇਆ

ਅੰਮ੍ਰਿਤਸਰ, ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸੀ.ਕੇ.ਡੀ ਇੰਸਟੀਚਿਉਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ ਵਿਖੇ ਉਪਭਗਤਾ ਡੇਅ PUNJ2903201908ਮਨਾਇਆ ਗਿਆ।ਜਿਸ ਤਹਿਤ ਕਾਲਜ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਅਤੇ ਵਿਦਿਅਕ ਗਿਆਨ ਦੇਣ ਦੇ ਉਦੇਸ਼ ਨਾਲ ਮਾਰਕਿਟ ਦੇ ਮਾਪਦੰਡਾਂ ਤੋਂ ਜਾਣੂ ਕਰਵਾਇਆ ਗਿਆ।ਕਾਲਜ ਵੱਲੋਂ ਵਿਦਿਆਰਥੀਆਂ ਨੂੰ ਵਿਕਰੇਤਾ ਅਤੇ ਉਪਭੋਕਤਾ ਵਿਚ ਤਾਲਮੇਲ ਨੂੰ ਸਮਝਾਉਣ ਲਈ ਯੋਜਨਾਬੱਧ ਗਤੀਵਿਧਿਆਂ ਉਲੀਕੀਆਂ ਗਈਆਂ ਅਤੇ ਉਹਨਾਂ ਨੂੰ ਉਪਭੋਕਤਾ ਦੇ ਹੱਕਾ ਅਤੇ ਵਿਕਰੇਤਾਵਾਂ ਦੁਆਰਾ ਖਰੀਦੋ-ਫਰੋਖਤ ਦੋਰਾਨ ਹੋਣ ਵਾਲੇ ਅਨੁਚਿਤ ਸੋਸ਼ਣ ਨੂੰ ਰੋਕਣ ਬਾਰੇ ਦੱਸਿਆ ਗਿਆ।
ਕਾਲਜ ਮੈਂਬਰ ਇੰਚਾਰਜ ਡਾ. ਸੁਖਬੀਰ ਕੌਰ ਮਾਹਲਂਨੇ ਸਟਾਫ ਅਤੇ ਵਿਦਿਆਰਥੀਆਂ ਦੇ ਅਜਿਹੇ ਪੋ੍ਰਗਰਾਮ ਦੇ ਆਯੋਜਨ ਦੀ ਪਹਿਲਕਦਮੀ ਦੀ ਭਰਪੂਰ ਸ਼ਲਾਘਾ ਕੀਤੀ।ਡਾ. ਸੁਖਬੀਰ ਕੌਰ ਮਾਹਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਖਰੀਦੋ-ਫਰੋਖਤ ਸਮਾਜਕ ਜੀਵਨ ਦਾ ਇਕ ਮਹੱਵਪੁਰਨ ਹਿੱਸਾ ਹੈ।ਉਹਨਾ ਵਿਦਿਆਰਥੀਆਂ ਨੂੰ ਮਾਰਕਿਟ ਦੀ ਕਾਰਜ਼ ਪ੍ਰਣਾਲੀ ਤੋਂ ਜਾਣੂ ਰਹਿਣ ਅਤੇ ਆਪਣੇ ਹੱਕਾ ਪ੍ਰਤੀ ਸੁਚੇਤ ਰਹਿਣ ਲਈ ਕਿਹਾ ਤਾਂ ਜੋ ਉਪਭੋਗਤਾ ਖਰੀਦ ਵੇਲੇ ਧੋਕੇ ਦਾ ਸਾਹਮਣਾ ਨਾ ਕਰ ਸਕਣ ਅਤੇ ਜਿਆਦਾ ਵਸਤੂ ਦੀ ਗੁਣਵੱਤਾ ਵੇਖ ਕੇ ਹੀ ਕੀਮਤ ਨਿਰਧਾਰਤ ਕਰਨ ਦੀ ਸਮਰਥਾ ਰੱਖ ਸਕਣ।
ਐਮ.ਬੀ.ਏ, ਬੀਬੀਏ, ਬੀ.ਕਾਮ, ਬੀ.ਸੀ.ਏ, ਬੈਚਲਰ ਆਫ ਟ੍ਰੈਵਲ ਐਂਡ ਟੂਰਿਜਮ ਦੇ ਵਿਦਿਆਰਥੀਆਂ ਵਲੋਂ ਫੂਡ ਫੈਸਟ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਵਿਦਿਆਰਥੀਆਂ ਨੇ ਆਪ ਬਣਾਏ ਹੋਏ ਖਾਣੇ ਜਿਵੇਂ ਹੋਮ ਮੇਡ ਚਾਕਲੇਟ, ਰਸਮਲਾਈ, ਪੈਟੀਜ, ਪਾਸਤਾ, ਸਵੀਟ ਚੀਜ ਬਾਲਜ, ਮਨਚੂਰੀਅਨ, ਪੀਜਾ ਪੈਕਟਜ ਆਦਿ ਹੋਰ ਕਈ ਤਰ੍ਹਾਂ ਦੇ ਹੋਮ ਮੇਡ ਖਾਣੇ ਦੇ ਸਟਾਲ ਲਗਾਏ।
ਸਟਾਫ ਤੇ ਹੋਰਨਾਂ ਵਿਦਿਆਰਥੀਆਂ ਸਮੇਤ ਆਏ ਮਹਿਮਾਨਾਂ ਦੁਆਰਾ ਵੀ ਸਟਾਲ ਤੋਂ ਵਸਤੂਆਂ ਖਰੀਦੀਆਂ ਗਈਆਂ ਅਤੇ ਯੋਜਨਾਬੱਧ ਸੌਦੇਬਾਜੀ ਕੀਤੀ ਗਈ।ਜਿਸ ਰਾਹੀਂ ਵਿਦਿਆਰਥੀਆਂ ਨੂੰ ਉਪਭੋਗਤਾਂ ਦੇ ਹੱਕਾਂ ਅਤੇ ਜਿੰਮੇਵਾਰੀਆਂ ਤੋ ਜਾਣੂ ਕਰਵਾਇਆ ਗਿਆ।ਅੰਤ ਸਭ ਤੋਂ ਵੱਧ ਵਸਤਾਂ ਸੇਲ ਕਰਨ ਵਿਚ ਕਾਮਯਾਬੀ ਹਾਸਿਲ ਕਰਨ ਵਾਲੇ ਬੀ.ਬੀ.ਏ ਚੋਥੇ ਸਮੈਸਟਰ ਦੇ ਵਿਦਿਆਰਥਿਆਂ ਨੂੰ ਸਨਮਾਨਿਤ ਕੀਤਾ ਗਿਆ।

Check Also

ਖਾਲਸਾ ਕਾਲਜ ਵਲੋਂ ਲੋਗੋ ਡਿਜ਼ਾਈਨਿੰਗ ਮੁਕਾਬਲਾ ਕਰਵਾਇਆ ਗਿਆ

ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਦੀ …

Leave a Reply