Friday, October 18, 2024

ਮਾਨਸਾ ਸਾਇਕਲ ਗਰੁੱਪ ਅਤੇ ਐਨ.ਐਨ.ਐਸ ਵਲੰਟੀਅਰਾਂ ਨੇ ਵੋਟ ਪਾਉਣ ਦਾ ਹੋਕਾ ਦਿੱਤਾ

ਭੀਖੀ/ ਮਾਨਸਾ, 29 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਲੋਕਾਂ ਨੂੰ ਵੋਟ ਬਣਵਾਉਣ ਅਤੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਹਿਤ ਜ਼ਿਲ੍ਹਾ PUNJ2903201907ਪ੍ਰਸ਼ਾਸ਼ਨ ਦੇ ਦਿਸ਼ਾ ਨਿਰਦੇਸ਼ਾਂ ਹਿਤ ਐਸ.ਡੀ ਕੰਨਿਆ ਮਹਾਂਵਿਦਿਆਲਿਆ ਦੇ ਐਨ.ਐਸ.ਐਸ ਵਿਭਾਗ ਦੇ ਵਲੰਟੀਅਰਾਂ ਵਲੋਂ ਮਾਨਸਾ ਸਾਇਕਲ ਗਰੁੱਪ ਦੇ ਸਹਿਯੋਗ ਨਾਲ ਇਕ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ।ਪ੍ਰਧਾਨ ਐਸ.ਡੀ ਕਾਲਜ ਅਮ੍ਰਿਤ ਪਾਲ ਗੋਇਲ ਵਲੋਂ ਪੈਦਲ ਰੈਲੀ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ।ਇਹ ਜਾਗਰੂਕਤਾ ਰੈਲੀ ਸਥਾਨਕ ਕਾਲਜ ਤੋਂ ਚੱਲ ਕੇ ਨੇੜੇ ਐਸ.ਡੀ.ਐਮ ਦਫ਼ਤਰ ਸਕੂਨ ਗਾਰਡਨ ਅਤੇ ਯੋਗਾ ਪਾਰਕ ਵਿਖੇ ਪਹੁੰਚੀ।
    ਪਾਰਕ ਵਿਚ ਪਹੁੰਚਣ ਤੇ ਕਾਲਜ ਵਿਦਿਆਰਥਣਾਂ ਅਤੇ ਸਾਇਕਲ ਗਰੁੱਪ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਐਸ.ਡੀ.ਐਮ ਮਾਨਸਾ ਅਭੀਜੀਤ ਕਪਲਿਸ਼ ਨੇ ਕਿਹਾ ਕਿ ਵੋਟ ਦਾ ਅਧਿਕਾਰ ਸਭ ਤੋਂ ਅਹਿਮ ਹੈ।ਲੋਕਾਂ ਨੂੰ ਇਸ ਅਧਿਕਾਰ ਪ੍ਰਤੀ ਜਾਗਰੂਕ ਕਰਨਾ ਜਰੂਰੀ ਹੈ ਤਾਂ ਕਿ ਕੋਈ ਵੀ ਵੋਟਰ ਵੋਟ ਪਾਉਣ ਤੋਂ ਵਾਂਝਾ ਨਾ ਰਹੇ।ਉਨ੍ਹਾਂ ਐਸ.ਡੀ ਕੰਨਿਆ ਮਹਾਂਵਿਦਿਆਲਿਆ ਦੇ ਐਨ.ਐਸ.ਐਸ ਵਲੰਟੀਅਰਾਂ ਅਤੇ ਸਾਇਕਲ ਗਰੁੱਪ ਮਾਨਸਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੁਆਰਾ ਕੀਤਾ ਗਿਆ ਇਸ ਰੈਲੀ ਦਾ ਆਯੋਜਨ ਸ਼ਲਾਘਾਯੋਗ ਹੈ।ਉਨ੍ਹਾਂ ਕਿਹਾ ਕਿ ਸਾਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕਤਾ ਦਾ ਸੁਨੇਹਾ ਘਰ-ਘਰ ਪਹੁੰਚਾਉਣ ਦੀ ਜ਼ਰੂਰਤ ਹੈ।
    ਐਨ.ਐਸ.ਐਸ ਦੇ ਵਲੰਟੀਅਰਾਂ ਵਲੋਂ ਕੱਢੀ ਇਹ ਪੈਦਲ ਰੈਲੀ ਐਸ.ਡੀ ਕੰਨਿਆ ਮਹਾਂਵਿਦਿਆਲਿਆ ਤੋਂ ਸ਼ੁਰੂ ਹੋ ਕੇ ਸਰਕਾਰੀ ਹਸਪਤਾਲ ਦੇ ਨਾਲ ਵਾਲੀ ਗਲੀ, ਗਊਸ਼ਾਲਾ ਰੋਡ, ਸਿਨੇਮਾ ਰੋਡ ਤੋਂ ਹੁੰਦੇ ਹੋਏ ਸਕੂਨ ਗਾਰਡਨ ਅਤੇ ਯੋਗਾ ਪਾਰਕ ਤੋਂ ਵਾਪਸ ਗਊਸ਼ਾਲਾ ਰੋਡ, ਗੁਰਦੁਆਰਾ ਚੌਂਕ, ਮੇਨ ਬਾਜ਼ਾਰ ਤੋਂ ਹੋ ਕੇ ਕਾਲਜ ਵਾਪਸ ਪਹੁੰਚੀ।
    ਸਾਇਕਲ ਗਰੁੱਪ ਮਾਨਸਾ ਦੇ ਮੈਂਬਰਾਂ ਵੱਲੋਂ ਵੀ ਇਸ ਜਾਗਰੂਕਤਾ ਰੈਲੀ ਨੂੰ ਸਹਿਯੋਗ ਦਿੰਦੇ ਹੋਏ ਐਸ.ਡੀ.ਕਾਲਜ ਤੋਂ ਵਾਟਰ ਵਰਕਸ ਰੋਡ, ਡੀ.ਏ.ਵੀ ਸਕੂਲ ਵਾਲੀ ਗਲੀ, ਭਗਤ ਸਿੰਘ ਚੌਂਕ, ਜਵਾਹਰਕੇ ਰੋਡ, ਚੁਗਲੀ ਘਰ ਵਾਲੀ ਸੜਕ, ਰੇਲਵੇ ਫਾਟਕ, ਸਿਨੇਮਾ ਰੋਡ, ਕਚਿਹਰੀ ਰੋਡ ਤੋਂ ਹੁੰਦੇ ਹੋਏ ਸਥਾਨਕ ਐਸ.ਡੀ.ਐਮ ਦਫ਼ਤਰ ਨੇੜੇ ਬਣੇ ਯੋਗਾ ਸਕੂਨ ਪਾਰਕ ਵਿਚ ਪਹੁੰਚੀ।ਇਸ ਉਪਰੰਤ ਇਹ ਸਾਈਕਲ ਰੈਲੀ ਪਾਰਕ ਤੋਂ ਵਾਪਸ ਸਿਨੇਮਾ ਰੋਡ, ਗਊਸ਼ਾਲਾ ਰੋਡ, ਮੰਦਰ ਵਾਲੀ ਗਲੀ ਵਿਚੋਂ ਹੁੰਦਿਆਂ ਐਸ.ਡੀ ਗਰਲਜ਼ ਕਾਲਜ ਵਿਖੇ ਪਹੁੰਚੀ।ਇਸ ਤਰਾਂ ਸਾਇਕਲ ਗਰੁੱਪ ਮੈਂਬਰਾਂ ਅਤੇ ਐਨ.ਐਨ.ਐਸ ਵਲੰਟੀਅਰਾਂ ਵੱਲੋਂ ਵੋਟ ਦੇ ਅਧਿਕਾਰ ਦੀ ਵਰਤੋ ਕਰਨ ਦਾ ਸੁਨੇਹਾ ਦਿੱਤਾ ਗਿਆ।
        ਇਸ ਮੌਕੇ ਪ੍ਰਿੰਸੀਪਲ ਮੋਹਿਣੀ ਗਾਬਾ, ਡਾ. ਟੀ.ਪੀ.ਐਸ ਰੇਖੀ, ਡਾ. ਜਨਕ ਰਾਜ ਸਿੰਗਲਾ, ਪ੍ਰੋਗਰਾਮ ਅਫ਼ਸਰ ਐਨ.ਐਸ.ਐਸ ਮੈਡਮ ਬਲਜੀਤ ਕੌਰ, ਮੈਡਮ ਮੋਨਾ, ਮੈਡਮ ਪਰਮਿੰਦਰ ਕੌਰ ਤੋਂ ਇਲਾਵਾ ਸਮੂਹ ਮਾਨਸਾ ਸਾਇਕਲ ਗਰੁੱਪ ਮੈਂਬਰ ਮੌਜੂਦ ਸਨ।

Check Also

ਖਾਲਸਾ ਕਾਲਜ ਵਲੋਂ ਲੋਗੋ ਡਿਜ਼ਾਈਨਿੰਗ ਮੁਕਾਬਲਾ ਕਰਵਾਇਆ ਗਿਆ

ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਦੀ …

Leave a Reply