Monday, December 23, 2024

ਬਾਬਾ ਫ਼ਰੀਦ ਸੰਸਥਾ ਵਿਖੇ “ਜੈਵਿਕ ਵਿਭਿੰਨਤਾ ਦਿਹਾੜਾ” ਮਨਾਇਆ ਗਿਆ

ਲੌਂਗੋਵਾਲ, 26 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਫ਼ਰੀਦ ਮੈਮੋਰੀਅਲ ਐਜ਼ੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਵਿਖੇ “ਜੈਵਿਕ ਵਿਭਿੰਨਤਾ PUNJ2605201914ਦਿਹਾੜਾ” ਮਨਾਇਆ ਗਿਆ।ਜਿਸ ਵਿੱਚ ਵਣ ਵਿਸਥਾਰ ਮੰਡਲ, ਬਠਿੰਡਾ ਤੋਂ ਬਲਾਕ ਅਫਸਰ ਨਾਇਬ ਸਿੰਘ, ਇੰਚਾਰਜ ਮਾਨਸਾ, ਸੰਗਰੂਰ, ਬਰਨਾਲਾ,ਗੁਰਦੀਪ ਸਿੰਘ, ਫੌਰੇਸਟ ਗਾਰਡ, ਇੰਚਾਰਜ ਸੰਗਰੂਰ ਅਤੇ ਕੁਲਵੀਰ ਸਿੰਘ, ਫੌਰੇਸਟ ਗਾਰਡ, ਇੰਚਾਰਜ ਬਰਨਾਲਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਓਹਨਾ ਖਾਸ ਤੌਰ `ਤੇ ਸੰਸਥਾ ਦੀਆਂ ਵਿਦਿਆਰਥਣਾਂ ਨੂੰ ਵਾਤਾਵਰਨ ਵਿਸ਼ੇ `ਤੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਕਿਸ ਤਰਾਂ ਅਸੀਂ ਰੁੱਖਾਂ ਦੀ ਸਾਂਭ ਸੰਭਾਲ ਕਰਕੇ ਇਹਨਾਂ ਤੋਂ ਨਵੀਂ ਜਿੰਦਗੀ ਲੈ ਸਕਦੇ ਹਾਂ ਕਿਉਂਕਿ ਹਰ ਇਕ ਰੁੱਖ ਦੀ ਵੱਖ-ਵੱਖ ਬਿਮਾਰੀਆਂ ਨੂੰ ਠੀਕ ਕਰਨ ਦੀ ਆਪਣੀ ਵਿਸ਼ੇਸ਼ਤਾ ਹੈ ਅਤੇ ਇਸ ਸੰਬੰਧ ਵਿੱਚ ਓਹਨਾਂ ਲਗਭਗ ਸਾਰਿਆਂ ਰੁੱਖਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਇਸ ਤੋਂ ਪ੍ਰਭਾਵਿਤ ਹੋ ਕੇ ਸਾਰੀਆਂ ਵਿਦਿਆਰਥਣਾਂ ਨੇ ਆਪਣੇ ਘਰ ਅਤੇ ਆਲੇ ਦੁਆਲੇ ਬੂਟੇ ਲਾਉਣ ਅਤੇ ਉਹਨਾਂ ਦੀ ਦੇਖ ਰੇਖ ਕਰਨ ਦਾ ਪ੍ਰਣ ਲਿਆ।ਸੁਸਾਇਟੀ ਦੇ ਪ੍ਰਧਾਨ ਚਮਕੌਰ ਸ਼ਾਹਪੁਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਮਨਪ੍ਰੀਤ ਕੌਰ ਨੇ ਸਟੇਜ ਸੰਚਾਲਨ ਕੀਤਾ।ਅਖੀਰ `ਚ ਸੰਸਥਾ ਦੇ ਡਾਇਰੈਕਟਰ ਕੁਲਦੀਪ ਸਿੰਘ ਲੌਂਗੋਵਾਲ ਨੇ ਸਭ ਹਾਜਰੀਨ ਦਾ ਧੰਨਵਾਦ ਕੀਤਾ।
               ਇਸ ਸਮੇਂ ਮੱਖਣ ਸਿੰਘ ਸ਼ਾਹਪੁਰ, ਆਸ਼ੂਤੋਸ ਸੰਗਰੂਰ, ਕਰਮਜੀਤ ਸਿੰਘ ਭਲਵਾਨ, ਸੁਰਜੀਤ ਸਿੰਘ ਭਲਵਾਨ, ਮਦਨ ਮੋਹਨ ਸਲਾਈਟ ਅਤੇ ਰੋਹਿਤ ਗਰਗ ਸੁਨਾਮ ਵੀ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply