ਸਮਰਾਲਾ, 29 ਮਈ (ਪੰਜਾਬ ਪੋਸਟ – ਇੰਦਰਜੀਤ ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਾਸਿਕ ਇਕੱਤਰਤਾ ਸਥਾਨਕ ਸਰਕਾਰੀ ਸੀਨੀਅਰ ਸੈਕੰ: ਸਕੂਲ (ਲੜਕੇ) ਵਿਖੇ ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਵਿੱਚ ਸਭ ਤੋਂ ਪਹਿਲਾਂ ਪ੍ਰਧਾਨ ਨਰਿੰਦਰ ਸ਼ਰਮਾ ਦੀ ਬੇਟੀ ਤਜ਼ਵੀਜ ਸ਼ਰਮਾ ਦੇ ਜਨਮ ਦਿਨ ਦੀ ਸਭਾ ਦੇ ਸਮੂਹ ਮੈਂਬਰਾਂ ਵੱਲੋਂ ਮੁਬਾਰਕਬਾਦ ਦਿੱਤੀ ਗਈ।ਇਸ ਉਪਰੰਤ ਰਚਨਾਵਾਂ ਦੇ ਦੌਰ ਵਿੱਚ ਸਭ ਤੋਂ ਪਹਿਲਾਂ ਲਾਭ ਸਿੰਘ ਬੇਗੋਵਾਲ ਨੇ ਬੈਂਤ ਪੜ੍ਹੀ, ‘ਤੇਰੇ ਬਾਝੋਂ ਸੁੰਨਾ ਜਹਾਨ ਹੋਇਆ’, ਅਵਤਾਰ ਸਿੰਘ ਉਟਾਲਾਂ ਨੇ ਕਵਿਤਾ, ਸੁਰਜੀਤ ਵਿਸ਼ਦ ਨੇ ਕ੍ਰਿਸ਼ਨ ਚੰਦਰ ਦਾ ਨਾਟਕ ‘ਹਾਈਡੋਜਨ ਬੰਬ’ ਸੁਣਾਇਆ ਜਿਸ `ਤੇ ਭਰਵੀ ਚਰਚਾ ਹੋਈ।
ਪਹਿਲੀ ਵਾਰ ਸਭਾ ਦੀ ਮੀਟਿੰਗ ਵਿੱਚ ਆਏ ਰਾਮ ਸਿੰਘ ਅਲਬੇਲਾ ਨੇ ਗੀਤ ‘ਹੱਸਣਾ ਤੰਦੁਰਸਤੀ ਦੀ ਨਿਸ਼ਾਨੀ’ ਸੁਣਾਇਆ, ਅਮਰੀਕ ਸਿੰਘ ਸਾਗੀ ਨੇ ਲੇਖ ‘ਮੇਰੇ ਪਿੰਡ ਦਾ ਪਿੱਪਲ’ ਸੁਣਾਇਆ, ਸਿਮਰਜੀਤ ਸਿੰਘ ਕੰਗ ਨੇ ‘ਸਰਹਿੰਦੀ ਇੱਟਾਂ ਤੇ ਨਾਨਕ ਸ਼ਾਹੀ ਇੱਟਾਂ’ ਬਾਰੇ ਜਾਣਕਾਰੀ ਸਾਂਝੀ ਕੀਤੀ।ਸਤਿਨਾਮ ਸਿੰਘ ਕੋਮਲ ਨੇ ਗ਼ਜ਼ਲ ‘ਮੁਹੱਬਤ ਦੇ ਦੋ ਹਰਫ਼ ਪੜ੍ਹ ਲੈਂਦੇ ਚੰਗਾ ਹੁੰਦਾ’, ਅਮਨਦੀਪ ਸਿੰਘ ਆਜ਼ਾਦ ਨੇ ਕਵਿਤਾ ‘ਢਹਿੰਦਿਆ ਦਾ ਹੱਥ ਫੜ੍ਹੇ ਨਾ ਕੋਈ’, ਗੁਰਦੀਪ ਸਿੰਘ, ਮਹੌਣ ਨੇ ਕਵਿਤਾ, ਰਾਮਪੁਰ ਸਭਾ ਦੇ ਪ੍ਰਧਾਨ ਜਸਵੀਰ ਝੱਜ ਨੇ ਕਵਿਤਾ, ਪ੍ਰਧਾਨ ਨਰਿੰਦਰ ਸ਼ਰਮਾ ਨੇ ਕਵਿਤਾ ਸੁਣਾਈ ਜਿਸ ਤੇ ਭਰਵੀਂ ਦਾਦ ਦਿੱਤੀ ਗਈ।ਸ਼੍ਰੋਮਣੀ ਬਾਲ ਸਾਹਿਤਕਾਰ ਕਮਲਜੀਤ ਨੀਲੋਂ ਨੇ ਦੋ ਕਹਾਣੀਆਂ ‘ਚਿੜੀ ਵਿਚਾਰੀ ਕੀ ਕਰੇ’ ਤੇ ‘ਹਿੱਲਿਆ ਹੋਇਆ ਬਾਬਾ’ ਸੁਣਾਈਆਂ।
ਇਨ੍ਹਾਂ ਸਾਰੀਆਂ ਰਚਨਾਵਾਂ ਤੇ ਸਭਾ ਦੇ ਚੇਅਰਮੈਨ ਕਹਾਣੀਕਾਰ ਸੁਖਜੀਤ ਅਤੇ ਕਹਾਣੀਕਾਰ ਸੰਦੀਪ ਸਮਰਾਲਾ ਨੇ ਆਪਣੇ ਸੁਝਾਅ ਦਿੱਤੇ ਅਤੇ ਨੌਜਵਾਨ ਪੀੜ੍ਹੀ ਨੂੰ ਸਾਹਿਤ ਨਾਲ ਜੁੜਨ ਲਈ ਵੱਧ ਤੋਂ ਵੱਧ ਸਾਹਿਤ ਪੜ੍ਹਨ ਲਈ ਪ੍ਰੇਰਿਤ ਕੀਤਾ।ਇਸ ਤੋਂ ਇਲਾਵਾ ਇਸ ਵਿਚਾਰ ਚਰਚਾ ਵਿੱਚ ਬਲਵੰਤ ਮਾਂਗਟ, ਗੁਰਭਗਤ ਸਿੰਘ ਗਿੱਲ, ਮਾ. ਪੁਖਰਾਜ ਸਿੰਘ ਘੁਲਾਲ, ਸੁਖਜੀਤ, ਸਿਮਰਜੀਤ ਕੰਗ, ਸਕੱਤਰ ਸੰਦੀਪ ਸਮਰਾਲਾ ਨੇ ਭਾਗ ਲਿਆ। ਅਖ਼ੀਰ ’ਚ ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਵੱਲੋਂ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਗਿਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …