Sunday, December 22, 2024

ਦੂਜੀ ਵਾਰ ਪ੍ਰਧਾਨ ਮੰਤਰੀ ਬਣੇ ਨਰੇਂਦਰ ਮੋਦੀ – ਰਾਸ਼ਟਰਪਤੀ ਕੋਵਿੰਦ ਨੇ ਚੁੱਕਾਈ ਸਹੁੰ

ਨਵੀਂ ਦਿੱਲੀ, 30 ਮਈ (ਪੰਜਾਬ ਪੋਸਟ ਬਿਊਰੋ) – ਭਾਜਪਾ ਦੀਆਂ 303 ਸੀਟਾਂ ਸਮੇਤ ਐਨ.ਡੀ.ਏ ਵਲੋਂ 350 ਸੀਟਾਂ ਹਾਸਲ ਕਰਨ ਉਪਰੰਤ ਅੱਜ ਦੂਜੀ ਵਾਰ Modi Taking Oath 2019ਨਰੇਂਦਰ ਮੋਦੀ ਦੀ ਅਗਵਾਈ `ਚ ਕੇਂਦਰ `ਚ ਸਰਕਾਰ ਬਣਾਈ ਗਈ।ਰਾਸ਼ਟਰਪਤੀ ਭਵਨ ਦੇ ਵਿਹੜੇ ਵਿੱਚ ਹੋਏ ਸ਼ਾਨਦਾਰ ਸਮਾਗਮ ਦੌਰਾਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ ਨਰੇਂਦਰ ਮੋਦੀ ਨੂੰ ਪ੍ਰਧਾਨ ਮੰਤਰੀ ਵਜੋਂ ਅਹੁੱਦੇ ਤੇ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ ਗਈ।ਨਰੇਂਦਰ ਮੋਦੀ ਨੇ ਅੱਜ ਦੂਸਰੀ ਵਾਰ ਪ੍ਰਧਾਨ ਮੰਤਰੀ ਦਾ ਅਹੁੱਦਾ ਸੰਭਾਲਿਆ।ਪ੍ਰਧਾਨ ਮੰਤਰੀ ਤੋਂ ਇਲਾਵਾ 57 ਮੰਤਰੀਆਂ ਮੰਤਰੀਆਂ ਨੇ ਵੀ ਸਹੁੰ ਚੁੱਕੀ।ਮੋਦੀ ਤੋਂ ਬਾਅਦ ਭਾਜਪਾ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਅਹੁੱਦੇ ਦਾ ਹਲਫ ਲਿਆ।
             Modi 2019ਮਿਲੀ ਸੂਚਨਾ ਅਨੁਸਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸਰਕਾਰ ਵਿੱਚ ਅੱਜ 24 ਕੈਬਨਿਟ ਮੰਤਰੀ, 9 ਰਾਜ ਮੰਤਰੀ (ਸੁਤੰਤਰ ਵਿਭਾਗ) ਅਤੇ 24 ਰਾਜ ਮੰਤਰੀ ਸ਼ਾਮਲ ਕੀਤੇ ਗਏ।ਪੰਜਾਬ ਤੋਂ ਐਨ.ਡੀ.ਏ ਭਾਈਵਾਲ ਅਕਾਲੀ ਦਲ ਦੇ ਕੋਟੇ ਵਿਚੋਂ ਹਰਮਿਸਰਤ ਬਾਦਲ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ, ਜੋ ਪਿੱਛਲੀ ਮੋਦੀ ਸਰਕਾਰ ਵਿੱਚ ਵੀ ਕੈਬਨਿਟ ਮੰਤਰੀ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply