ਫਾਜਿਲਕਾ , 18 ਸਿਤੰਬਰ ( ਵਿਨੀਤ ਅਰੋੜਾ ) – ਬੀਤੀ ਰਾਤ ਚੋਰਾਂ ਨੇ ਸਥਾਨਕ ਮਾਧਵ ਨਗਰੀ ਵਿੱਚ ਸਥਿਤ ਇੱਕ ਕਿਰਿਆਨਾ ਸ਼ਾਪ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਜਾਰਾਂ ਦਾ ਸਾਮਾਨ ਪਾਰ ਕਰ ਗਏ । ਜਾਣਕਾਰੀ ਦਿੰਦੇ ਦੁਕਾਨ ਦੇ ਮਾਲਿਕ ਮੋਹਨ ਲਾਲ ਚਾਵਲਾ ਨੇ ਦੱਸਿਆ ਕਿ ਉਹ ਬੁੱਧਵਾਰ ਨੂੰ ਰਾਤ 11 . 30 ਵਜੇ ਦੇ ਕਰੀਬ ਆਪਣੀ ਦੁਕਾਨ ਠੀਕ ਹਾਲਤ ਵਿੱਚ ਬੰਦ ਕਰਕੇ ਘਰ ਗਿਆ ਸੀ । ਜਦੋਂ ਉਸਨੇ ਅਗਲੇ ਦਿਨ ਵੀਰਵਾਰ ਸਵੇਰੇ 6 . 30 ਦੇ ਕਰੀਬ ਦੁਕਾਨ ਖੋਲੀ ਤਾਂ ਵੇਖ ਕੇ ਹੈਰਾਨ ਰਹਿ ਗਿਆ ਕਿ ਦੁਕਾਨ ਦੀ ਛੱਤ ਤੋੜ ਕੇ ਚੋਰਾਂ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ ਜਿਸ ਵਿੱਚ 30 ਪੈਕੇਟ ਚਾਹਪੱਤੀ , 30 ਪੈਕੇਟ ਰਿਫਾਇੰਡ , 11 ਬੋਤਲ ਸਰੋਂ ਦਾ ਤੇਲ , 30 ਕਿੱਲੋ ਚੀਨੀ , 20 ਕਿੱਲੋ ਆਟਾ , 2500 ਰੁਪਏ ਦੀ ਸਿਗਰਟ ਅਤੇ 1000 ਦੀ ਨਗਦੀ ਗਾਇਬ ਸੀ । ਦੁਕਾਨ ਦੇ ਮਾਲਿਕ ਮੋਹਨ ਲਾਲ ਨੇ ਦੱਸਿਆ ਕਿ ਉਸਨੇ ਇਹ ਜਾਣਕਾਰੀ ਨੂੰ ਦੇਣ ਉਪਰਾਂਤ ਪੁਲਿਸ ਨੇ ਬਾਅਦ ਵਿੱਚ ਮੌਕੇ ਦਾ ਦੌਰਾ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …