Wednesday, December 25, 2024

ਸਰਕਾਰੀ ਸਕੂਲਾਂ ਲਈ ਕੰਪੋਜਿਟ ਗ੍ਰਾਂਟ ਵਜੋਂ 46.30 ਕਰੋੜ ਜਾਰੀ – ਸਿੰਗਲਾ

ਸਰਕਾਰੀ ਸਕੂਲਾਂ ਵਿੱਚ ਢੁੱਕਵੇਂ ਬੁਨਿਆਦੀ ਢਾਂਚੇ ਨਾਲ ਵਿਦਿਆਰਥੀਆਂ ਦੀ ਵਧੇਗੀ ਗਿਣਤੀ
ਚੰਡੀਗੜ, 12 ਜੁਲਾਈ (ਪੰਜਾਬ ਪੋਸਟ ਬਿਊਰੋ) – ਸਰਕਾਰੀ ਸਕੂਲਾਂ ਵਿੱਚ ਢੁੱਕਵੇਂ ਬੁਨਿਆਦੀ ਢਾਂਚੇ ਨਾਲ ਦਾਖ਼ਲਾ ਲੈਣ ਵਾਲੇ Vijay Inder Singlaਵਿਦਿਆਰਥੀਆਂ ਦੀ ਗਿਣਤੀ ਵਧਣ ਦਾ ਦਾਅਵਾ ਕਰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ 18,522 ਸਰਕਾਰੀ ਸਕੂਲਾਂ ਨੂੰ ਕੰਪੋਜਿਟ ਗ੍ਰਾਂਟ ਵਜੋਂ 46.30 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਸਮੱਗਰ ਸਿੱਖਿਆ ਅਭਿਆਨ ਅਧੀਨ ਸਾਲ 2019-20 ਲਈ  ਸੂਬੇ ਵਿਚਲੇ ਸਾਰੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਰਕਾਰੀ ਸਕੂਲਾਂ ਲਈ ਪ੍ਰਤੀ ਸਕੂਲ 25,000 ਰੁਪਏ ਪ੍ਰਵਾਨ ਕੀਤੇ ਗਏ ਹਨ। ਇਹ ਗ੍ਰਾਂਟ ਬੰਦ ਪਏ ਉਪਕਰਣਾਂ ਨੂੰ ਤਬਦੀਲ ਕਰਦਿਆਂ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਖੇਡ ਸਮੱਗਰੀ, ਖੇਡਾਂ/ਲੈਬਾਰਟਰੀ ਦਾ ਸਾਜ਼ੋ-ਸਮਾਨ, ਅਧਿਆਪਨ ਸਮੱਗਰੀ ਆਦਿ ਖ਼ਰਚਿਆਂ ਲਈ ਹੈ। ਇਸ ਗ੍ਰਾਂਟ ਦੀ ਵਰਤੋਂ ਸਲਾਨਾ ਰੱਖ-ਰਖਾਵ ਅਤੇ ਮੌਜੂਦਾ ਸਕੂਲੀ ਇਮਾਰਤਾਂ ਦੀ ਮੁਰੰਮਤ, ਪਖਾਨੇ, ਪੀਣ ਵਾਲੇ ਪਾਣੀ ਅਤੇ ਬੁਨਿਆਦੀ ਢਾਂਚੇ ਦੀ ਸਾਂਭ-ਸੰਭਾਲ ਜਿਹੀਆਂ ਹੋਰਨਾਂ ਸਹੂਲਤਾਂ ਲਈ ਵੀ ਕੀਤੀ ਜਾ ਸਕਦੀ ਹੈ।
ਸ੍ਰੀ ਸਿੰਗਲਾ ਨੇ ਕਿਹਾ ਕਿ ਇਹ ਵੇਖਿਆ ਗਿਆ ਹੈ ਕਿ ਸਕੂਲਾਂ ਵਿੱਚ ਪਖ਼ਾਨਿਆਂ ਦੀ ਘਾਟ, ਸਕੂਲਾਂ ਵਿੱਚ ਲੜਕੀਆਂ ਦੇ ਦਾਖ਼ਲੇ ਵਿੱਚ ਕਮੀ ਦਾ ਕਾਰਨ ਬਣਦੀ ਹੈ। ਹੁਣ ਢੁਕਵੇਂ ਬੁਨਿਆਦੀ ਢਾਂਚੇ ਅਤੇ ਵਧੀਆ ਸਕੂਲੀ ਇਮਾਰਤਾਂ ਦੇ ਨਾਲ ਨਾਲ ਸਿੱਖਿਆ ਦੇ ਮਿਆਰ ਵਿੱਚ ਸੁਧਾਰ ਕਰਨ `ਤੇ ਜ਼ਿਆਦਾ ਧਿਆਨ ਕੇਂਦਰਤਿ ਕਰਨ ਨਾਲ, ਇਨਾਂ ਸਕੂਲਾਂ ਵਿੱਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧਣ ਦੀ ਆਸ ਹੈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply