Wednesday, December 25, 2024

ਪੰਜਾਬ ਸਟੂਡੈਂਟਸ ਫੈਡਰਸ਼ਨ ਇਕਾਈ ਸਰਦੂਲਗੜ੍ਹ ਦੀ ਮੀਟਿੰਗ ਹੋਈ

ਭੀਖੀ, 12 ਜੁਲਾਈ (ਪੰਜਾਬ ਪੋਸਟ- ਕਮਲ ਕਾਂਤ) – ਸੂਬਾ ਪੱਧਰੀ ਕਨਵੈਨਸ਼ਨ ਦੇ ਸਬੰਧ `ਚ ਪੰਜਾਬ ਸਟੂਡੈਂਟਸ ਫੈਡਰੇਸ਼ਨ ਇਕਾਈ PUNJ1207201909ਸਰਦੂਲਗੜ੍ਹ ਦੀ ਜਨਰਲ ਬਾਡੀ ਮੀਟਿੰਗ 22 ਜੁਲਾਈ ਨੂੰ ਜਲੰਧਰ ਵਿਖੇ ਸ਼ਹੀਦ ਊਧਮ ਸਿੰਘ ਧਰਮਸ਼ਾਲਾ ਵਿਖੇ ਹੋਈ।ਜਿਸ ਦੀ ਪ੍ਰਧਾਨਗੀ ਤਹਿਸੀਲ ਕਮੇਟੀ ਮੈਂਬਰ ਰਾਮ ਕ੍ਰਿਸ਼ਨ ਸੰਘਾ ਨੇ ਕੀਤੀ। ਮੀਟਿੰਗ `ਚ ਵਿਸ਼ੇਸ਼ ਤੌਰ `ਤੇ ਪੁੱਜੇ ਸੂਬਾ ਕਮੇਟੀ ਮੈਂਬਰ ਮਨਜਿੰਦਰ ਸਿੰਘ ਢੇਸੀ ਨੇ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਵਿੱਦਿਆ ਦੇ ਨਿੱਜੀਕਰਨ, ਵਪਾਰੀਕਰਨ ਵਰਗੀਆਂ ਸਿੱਖਿਆ ਵਿਰੋਧੀ ਨੀਤੀਆਂ ਲਾਗੂ ਕਰ ਰਹੀਆਂ ਹਨ, ਜਿਸ ਕਾਰਨ ਗਰੀਬ ਅਤੇ ਦਲਿਤ ਵਰਗ ਸਿੱਖਿਆ ਤੋਂ ਵਾਂਝਾ ਰਹਿ ਰਿਹਾ ਹੈ ਅਤੇ ਸਿੱਖਿਆ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ।ਨਿੱਜੀਕਰਨ ਦੀ ਨੀਤੀ ਨਾਲ ਪ੍ਰਾਈਵੇਟ ਸਿੱਖਿਆ ਅਦਾਰੇ ਵਿਦਿਆਰਥੀਆ ਦੀ ਅੰਨੀ ਲੱਟ ਕਰ ਰਹੇ ਹਨ।ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਤੇ ਸਰਕਾਰੀ ਹੁਕਮਾਂ ਨੂੰ ਛਿੱਕੇ ਟੰਗਦੇ ਹੋਏ ਵਿਦਿਆਰਥੀਆਂ ਤੋਂ ਪੂਰੀ ਫ਼ੀਸ ਲੈ ਕੇ ਦਾਖਲਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਵਿਦਿਆਰਥੀਆਂ ਨੂੰ ਮੁੱਦਿਆਂ ਤੋਂ ਵਾਂਝੇ ਰੱਖ ਕੇ ਉਨ੍ਹਾਂ ਨੂੰ ਨਸ਼ੇ ਤੇ ਗੰੁਡਾਗਰਦੀ ਵੱਲ ਧੱਕਿਆ ਜਾ ਰਿਹਾ ਹੈ।ਇਨ੍ਹਾਂ ਸਾਰੇ ਮੁੱਦਿਆਂ ਨੂੰ ਲੈ ਕੇ 22 ਜੁਲਾਈ ਨੂੰ ਜਲੰਧਰ ਵਿਖੇ ਸੂਬਾ ਪੱਧਰੀ ਕਨਵੈਨਸ਼ਨ ਕਰਵਾਈ ਜਾ ਰਹੀ ਹੈ, ਜਿਸ ਵਿਚ ਉਨ੍ਹਾਂ ਵਿਦਿਆਰਥੀ ਵਰਗ ਨੂੰ ਪੁੱਜਣ ਦੀ ਅਪੀਲ ਕੀਤੀ।ਇਸ ਮੌਕੇ ਤੇ ਰਣਜੀਤ ਸਿੰਘ ਫੱਤਾ ਮਾਲੋਕਾ, ਮਨਪ੍ਰੀਤ ਸਿੰਘ ਸਰਦੂਲਗੜ੍ਹ, ਰਵੀ ਲੋਹਗੜ੍ਹ, ਗਗਨਦੀਪ ਸਿੰਘ, ਵਿਸ਼ਾਲ, ਰਾਜਨ ਕੁਮਾਰ, ਮਨਿੰਦਰ ਸਿੰਘ ਆਦਿ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply