ਮਨਰੇਗਾ ਤਹਿਤ ਪੌਦੇ ਲਗਾਉਣ ਅਤੇ ਪਾਲਣ ਦਾ ਕੀਤਾ ਜਾ ਰਿਹਾ ਪ੍ਰਬੰਧ- ਡੀ.ਸੀ
ਅੰਮ੍ਰਿਤਸਰ, 12 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰੇਕ ਪਿੰਡ ਵਿਚ 550 ਰੁੱਖ ਲਗਾਏ ਜਾਣ ਦੇ ਕੀਤੇ ਐਲਾਨ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਬਰਸਾਤ ਦਾ ਲਾਹਾ ਲੈਂਦੇ ਪੰਚਾਇਤ ਤੇ ਜੰਗਲਾਤ ਵਿਭਾਗ ਨੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਦੀ ਅਗਵਾਈ ਹੇਠ ਜਿਲ੍ਹੇ ਦੇ 460 ਪਿੰਡਾਂ ਵਿਚ ਪੌਦੇ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜੋ ਕਿ ਇਸ ਹਫ਼ਤੇ ਹੀ ਪੂਰਾ ਕਰ ਲਿਆ ਜਾਵੇਗਾ।
ਜਿਲ੍ਹਾ ਜੰਗਲਾਤ ਅਧਿਕਾਰੀ ਸੁਰਜੀਤ ਸਿੰਘ ਸਹੋਤਾ ਨੇ ਦੱਸਿਆ ਕਿ ਜਿਲ੍ਹੇ ਦੇ 859 ਪਿੰਡਾਂ ਵਿਚ 550 ਪੌਦੇ ਲਗਾਉਣ ਲਈ ਟੋਏ ਪੁੱਟੇ ਜਾ ਚੁੱਕੇ ਹਨ ਅਤੇ ਦੀ ਬਰਸਾਤ ਨਾਲ ਪੌਦੇ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਸਾਰੇ ਪਿੰਡਾਂ ਵਿਚ ਕਰੀਬ 4 ਲੱਖ 72 ਹਜ਼ਾਰ ਪੌਦੇ ਇਸੇ ਮਹੀਨੇ ਲਗਾ ਦਿੱਤੇ ਜਾਣਗੇ।
ਸਹੋਤਾ ਨੇ ਦੱਸਿਆ ਕਿ ਕੇਵਲ ਪੌਦੇ ਲਗਾਉਣੇ ਹੀ ਕਾਫੀ ਨਹੀਂ, ਬਲਕਿ ਇੰਨਾਂ ਨੂੰ ਪਾਲਣਾ ਵੱਡਾ ਕੰਮ ਹੈ, ਜਿਸ ਲਈ ਸਰਕਾਰ ਵੱਲੋਂ ਮਨਰੇਗਾ ਤਹਿਤ ਯੋਜਨਾ ਉਲੀਕੀ ਗਈ ਹੈ।ਪਾਣੀ ਲਗਾਉਣ ਤੇ ਪਾਲਣ ਲਈ ਵਣ ਮਿੱਤਰ ਪਿੰਡਾਂ ਵਿਚ ਲਗਾਏ ਜਾਣਗੇ, ਜਿਸ ਵਿਚ 80 ਫੀਸਦੀ ਪੌਦੇ ਪਾਲਣ ਵਾਲੇ ਦੋ ਘਰਾਂ ਨੂੰ 1920 ਰੁਪਏ ਪ੍ਰਤੀ ਮਹੀਨਾ ਦੀ ਸਹਾਇਤਾ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਪੌਦੇ ਲਗਾਉਣ ਲਈ ਪੰਜਾਬ ਦੇ ਰਿਵਾਇਤੀ ਬੂਟਿਆਂ, ਜਿੰਨਾ ਵਿਚ ਅਰਜਨ, ਬਹੇੜਾ, ਜਾਮੁੰਨ, ਅੰਬ, ਨਿੰੰਮ, ਧਰੇਕ, ਆਵਲਾਂ, ਅਮਰੂਦ, ਗੁਲਮਹੋਰ ਅਤੇ ਕਦਮ ਆਦਿ ਨੂੰ ਲਿਆ ਗਿਆ ਹੈ, ਤਾਂ ਜੋ ਇਹ ਧਰਤੀ ਅਤੇ ਮੌਸਮ ਨਾਲ ਇਕ-ਮਿਕ ਹੋਣ ਕਾਰਨ ਛੇਤੀ ਵੱਧਣ-ਫੁੱਲਣਗੇ।ਉਨਾਂ ਦੱਸਿਆ ਕਿ ਆਮ ਲੋਕ ਵੀ ਆਪਣੀਆਂ ਨੇੜਲੀਆਂ ਜੰਗਲਾਤ ਨਰਸਰੀਆਂ ਤੋਂ ਪੌਦੇ ਪ੍ਰਾਪਤ ਕਰਕੇ ਆਪਣੇ ਚੌਗਿਰਦੇ ਨੂੰ ਸੁੰਦਰ ਬਣਾ ਸਕਦੇ ਹਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …