ਅੰਮ੍ਰਿਤਸਰ, 16 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਅੰਮਿਤਸਰ ਐਸ ਸ੍ਰੀਵਾਸਤਵ ਦੇ ਦਿਸ਼ਾ ਨਿਰਦੇਸਾਂ ਹੇਠ ਅਤੇ ਸਰਤਾਜ ਸਿੰਘ ਚਾਹਲ 143 ਹੈਡ ਕੁਆਟਰ ਦੀ ਯੋਗ ਅਗਵਾਈ ਹੇਠ ਚਲਾਈ ਗਈ ਸ਼ਪੈਸ਼ਲ ਮਹਿੰਮ ਤਹਿਤ ਅੱਜ ਯਾਦਵਿੰਦਰਾ ਪਬਲਿਕ ਹਾਈ ਸਕੂਲ ਸੁਲਤਾਨਵਿੰਡ ਲਿੰਕ ਰੋਡ ਵਿਖੇ ਇਕ ਬਹੁ ਮੰਤਵੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਸਾਂਝ ਕੇਂਦਰ ਈਸਟ ਦੇ ਇੰਚਾਰਜ ਇੰਸਪੈਕਟਰ ਪ੍ਰਸ਼ੋਤਮ ਸਿੰਘ, ਸਾਂਝ ਕੇਂਦਰ ਸਾਊਥ ਦੇ ਇੰਚਾਰਜ ਇੰਸਪੈਕਟਰ ਪਰਮਜੀਤ ਸਿੰਘ, ਕੰਵਲਜੀਤ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈਲ ਵਿਸ਼ੇਸ਼ ਤੌਰ `ਤੇ ਸਾਮਿਲ ਹੋਏ।ਇਸ ਦੌਰਾਨ ਇੰਸ ਪਰਮਜੀਤ ਸਿੰਘ ਨੇ ਬੱਚਿਆਂ ਨੂੰ ਸੰਬੋਧਨ ਹੋਏ ਦੱਸਿਆ ਕਿ ਸਾਂਝ ਕੇਂਦਰ ਦਾ ਮਤਲਬ ਹੈ ਪਬਲਿਕ ਅਤੇ ਪੁਲਿਸ ਦੀ ਆਪਸੀ ਸਾਂਝ ਵਧਾਉਣਾ।ਉਨਾਂ ਨੇ ਸਾਂਝ ਕੇਂਦਰਾਂ ਵਲੋ ਦਿੱਤੀਆਂ ਜਾਣ ਵਾਲੀਆਂ 43 ਸੇਵਾਵਾਂ ਬਾਰੇ ਵਿਸ਼ਥਾਰ ਪੂਰਵਕ ਜਾਣਕਾਰੀ ਦਿੱਤੀ ।ਇਸ ਤੋਂ ਇਲਾਵਾ ਨਸ਼ਿਆਂ ਦੇ ਨਾਲ ਹੋਣ ਵਾਲੇ ਨੁਕਸਾਨ, ਔਰਤਾਂ ਅਤੇ ਬੱਚਿਆਂ ਦੀ ਸੁਰਖਿਆਂ ਸਬੰਧੀ (ਸ਼ਕਤੀ ਐਪ), ਵਾਤਾਵਰਣ ਅਤੇ ਬਿਜਲੀ ਪਾਣੀ ਦੀ ਸੰਭਾਲ ਕਰਨ ਸਬੰਧੀ ਜਾਗਰੂਕ ਕੀਤਾ ਅਤੇ ਕੇਂਦਰ ਤੇ ਪੰਜਾਬ ਸਰਕਾਰ ਵੱਲੋ ਜਾਰੀ ਕੀਤੇ ਨਵੇ ਐਮਰਜੈਂਸੀ ਨੰਬਰ 112 ਸਬੰਧੀ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਕੰਵਲਜੀਤ ਸਿੰਘ ਨੇ ਬੱਚਿਆਂ ਨੂੰ ਟਰੈਫਿਕ ਨਿਯਮਾਂ ਅਤੇ ਨਵੇ ਜਾਰੀ ਹੋਏ ਮੋਟਰ ਵਹੀਕਲ ਐਕਟ ਬਾਰੇ, ਦੱਸਿਆ ਅਤੇ ਐਕਸੀਡੈਟ ਕਿਵੇ ਹੁੰਦੇ ਹਨ ਤੇ ਇਨਾਂ ਤੋਂ ਕਿਵੇ ਬਚਣਾ ਹੈ, ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਪ੍ਰਿੰਸੀਪਲ ਯਾਦਵਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਦਵਿੰਦਰ ਸਿੰਘ, ਜਗਦੀਪ ਸਿੰਘ, ਮੈਡਮ ਚਰਨਜੀਤ ਕੌਰ ਅਤੇ ਵਿਦਿਆਰਥੀ ਹਾਜ਼ਰ ਸਨ।