Monday, December 23, 2024

ਪੰਜਾਬ ਖੇਡ ਵਿਭਾਗ ਨੇ ਜਿਲ੍ਹਾ ਪੱਧਰੀ ਅੰ:18 ਬਾਸਕਟਬਾਲ ਟੂਰਨਾਮੈਂਟ ਕਰਵਾਇਆ

ਅੰਮ੍ਰਿਤਸਰ, 14 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ PUNJ1408201902ਪੰਜਾਬ ਖੇਡ ਵਿਭਾਗ ਵੱਲੋਂ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਅੱਜ ਅੰਡਰ 18 ਸਾਲ ਉਮਰ ਵਰਗ ਲੜਕੇ-ਲੜਕੀਆਂ ਖੇਡ ਮੁਕਾਬਲੇ ਕੰਪਨੀ ਬਾਗ ਦੇ ਮੈਦਾਨ ਵਿਚ ਕਰਵਾਏ ਗਏ।ਗੁਰਲਾਲ ਸਿੰਘ ਰਿਆੜ ਜਿਲ੍ਹਾ ਸਪੋਰਟਸ ਅਫਸਰ ਨੇ ਦਸਿਆ ਕਿ ਬਾਸਕਟਬਾਲ ਦੇ ਮੈਚ ਬਹੁਤ ਹੀ ਦਿਲਚਸਪ ਰਹੇ।ਖਿਡਾਰੀਆਂ ਨੇ ਬੜੇ ਹੀ ਉਤਸ਼ਾਹ ਨਾਲ ਮੁਕਾਬਲਿਆਂ ਵਿੱਚ ਸ਼ਿਰਕਤ ਕੀਤੀ।
        PUNJ1408201903ਬਾਸਕਟਬਾਲ ਅੰ:18 ਲੜਕੀਆਂ ਦੇ ਮੁਕਾਬਲੇ ਦੌਰਾਨ ਪਹਿਲਾ ਮੈਚ ਭਵਨ ਐਸ.ਐਲ ਪਬਲਿਕ ਸਕੂਲ ਅਤੇ ਸਤਿਆ ਭਾਰਤੀ ਸਕੂਲ ਵਿੱਚਕਾਰ ਹੋਇਆ, ਜਿਸ ਵਿੱਚੋ ਭਵਨ ਐਸ.ਐਲ ਪਬਲਿਕ ਸਕੂਲ ਦੀ ਟੀਮ 21-11 ਅੰਕਾਂ ਨਾਲ ਜੇਤੂ ਰਹੀ। ਦੂਸਰਾ ਮੈਚ ਭਗਤ ਪੂਰਨ ਸਿੰਘ ਪਿੰਗਲਵਾੜਾ ਦੀ ਟੀਮ ਅਤੇ ਪਾਥ ਸੀਕਰਜ਼ ਬਿਆਸ ਦੀ ਟੀਮ ਵਿੱਚਕਾਰ ਹੋਇਆ ਜਿਸ ਵਿਚੋਂ ਭਗਤ ਪੂਰਨ ਸਿੰਘ ਪਿੰਗਲਾਵਾੜਾ ਦੀ ਟੀਮ 24-14 ਅੰਕਾਂ ਦੇ ਅੰਤਰ ਨਾਲ ਜੇਤੂ ਰਹੀ । ਤੀਸਰਾ ਮੈਚ ਸੇਂਟ ਜੋਸਫ ਸਕੂਲ ਖਾਸਾ ਅਤੇ ਮੈਰੀਟੋਰੀਅਸ ਸਕੂਲ ਅੰਮਿ੍ਰਤਸਰ ਦੀ ਟੀਮ ਵਿੱਚਕਾਰ ਹੋਇਆ, ਜਿਸ ਵਿੱਚੋ ਸ਼ੇਟ ਜੋਸਫ ਸਕੂਲ ਖਾਸਾ ਦੀ ਟੀਮ 16-07 ਅੰਕਾਂ ਦੇ ਅੰਤਰ ਨਾਲ ਜੇਤੂ ਰਹੀ।ਅੰ;18 ਲੜਕਿਆ ਦਾ ਪਹਿਲਾ ਮੈਚ ਸੀਨੀਅਰ ਸਟਡੀ ਸਕੂਲ ਅਤੇ ਅੰਮਿ੍ਰਤਸਰ ਵਾਰੀਅਰ ਦੀ ਟੀਮ ਵਿੱਚਕਾਰ ਹੋਇਆ, ਜਿਸ ਵਿੱਚੋਂ ਸੀਨੀਅਰ ਸਟਡੀ ਸਕੂਲ ਦੀ ਟੀਮ 48-47 ਅੰਕਾਂ ਨਾਲ ਜੇਤੂ ਰਹੀ।ਦੂਸਰਾ ਮੈਚ ਕੈਮਬਿ੍ਰਜ ਇੰਟਰਨੈਸ਼ਨਲ ਸਕੂਲ ਅਤੇ ਸ:ਸ:ਸਕੂਲ ਰਾਮ ਬਾਗ ਵਿੱਚਕਾਰ ਹੋਇਆ ਸਿ ਵਿੱਚ ਕੈਮਬਿ੍ਰਜ ਇੰਟਰਨੈਸ਼ਨਲ ਸਕੂਲ 22-13 ਅੰਕਾਂ ਦੇ ਅੰਤਰ ਨਾਲ ਜੇਤੂ ਰਹੀ।ਤੀਸਰਾ ਮੈਚ ਮੈਰੀਟੌਰੀਅਸ ਸਕੂਲ ਅੰਮਿ੍ਰਤਸਰ ਅਤੇ ਪਾਥਸੀਕਰ ਬਿਆਸ ਦੀ ਟੀਮ ਵਿੱਚਕਾਰ ਹੋਇਆ ਜਿਸ ਵਿਚੋਂ ਪਾਥਸੀਕਰ ਬਿਆਸ ਦੀ ਟੀਮ 02-20 ਅੰਕਾਂ ਦੇ ਅੰਤਰ ਨਾਲ ਜੇਤੂ ਰਹੀ।ਚੌਥਾ ਮੈਚ ਸਪਰਿੰਗ ਡੇਅਲ ਸਕੂਲ ਅਤੇ ਛੇਹਰਟਾ ਕਲਬ ਵਿੱਚਕਾਰ ਹੋਇਆ ਜਿਸ ਵਿੱਚ ਸਪਰਿੰਗ ਡੇਅਲ ਸਕੂਲ ਦੀ ਟੀਮ 24-17 ਅੰਕਾਂ ਨਾਲ ਜੇਤੂ ਰਹੀ।ਪੰਜਵੇਂ ਮੈਚ ਵਿੱਚ ਭਵਨ ਐਸ.ਐਲ ਸਕੂਲ ਦੀ ਟੀਮ ਨੂੰ ਸ੍ਰੀ ਗੁਰੂ ਹਰਿਕਿ੍ਰਸ਼ਨ ਪਬਲਿਕ ਸਕੂਲ ਬਸੰਤ ਐਵਨਿੳ ਦੀ ਟੀਮ 25-30 ਦੇ ਅੰਤਰ ਨਾਲ ਜੇਤੂ ਰਹੀ।ਛੇਵਾਂ ਮੈਚ ਰਾਮ ਆਸ਼ਰਮ ਸਕੂਲ ਅਤੇ ਨਵਯੁਗ ਕਲੱਬ ਵਿਚਕਾਰ ਹੋਇਆ ਜਿਸ ਵਿੱਚੋ ਰਾਮ ਆਸ਼ਰਮ ਸਕੂਲ ਦੀ ਟੀਮ 19-9 ਦੇ ਅੰਤਰ ਨਾਲ ਜੇਤੂ ਰਹੀ।ਸੱਤਵਾਂ ਮੈਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਅ ਡੀ.ਏ.ਵੀ ਸਕੂਲ ਦੀ ਟੀਮ ਵਿੱਚਕਾਰ ਹੋਇਆ ਜਿਸ ਵਿਚੋਂ  ਸ੍ਰੀ ਗੁਰੂ ਹਰਿਕਿ੍ਰਸ਼ਨ ਪਬਲਿਕ ਸਕੂਲ ਦੀ ਟੀਮ 32-25 ਦੇ ਅੰਤਰ ਨਾਲ ਜੇਤੂ ਰਹੀ।
              ਇਸ ਮੌਕੇ ਤੇ ਅਵਤਾਰ ਸਿੰਘ, ਪੀ.ਟੀਆਈ, ਰਵਿੰਦਰ ਸਿੰਘ ਬਿੰਦਾ ਪੀ.ਟੀ.ਆਈ, ਰਮੇਸ਼ ਕੁਮਾਰ ਬਾਸਕਟਬਾਲ ਕੋਚ, ਸ਼ਲਿੰਦਰ ਸਿੰਘ, ਬਾਸਕਟਬਾਲ ਕੋਚ, ਰਕੇਸ਼ ਸ਼ਰਮਾ ਬਾਸਕਟਬਾਲ ਕੋਚ, ਗੁਰਮੀਤ ਸਿੰਘ ਬਾਸਕਟਬਾਲ ਕੋਚ, ਗੁਰਿੰਦਰ ਸਿੰਘ ਹੁੰਦਲ ਸੀ: ਸਹਾਇਕ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply