ਸਮਰਾਲਾ, 17 ਅਗਸਤ (ਪੰਜਾਬ ਪੋਸਟ- ਇੰਦਰਜੀਤ ਕੰਗ) – ਇਥੋਂ ਨੇੜਲੇ ਪਿੰਡ ਕੋਟਾਲਾ ਦਾ ਸਰਕਾਰੀ ਪ੍ਰਾਇਮਰੀ ਸਕੂਲ ਜੋ ਕਿ ਵੱਖ ਵੱਖ ਖੇਤਰਾਂ ਵਿੱਚ ਨਿਮਾਣਾ ਖੱਟਣ ਬਦਲੇ ਪੰਜਾਬ ਪੱਧਰ ਤੱਕ ਆਪਣੀ ਵੱਖਰੀ ਪਹਿਚਾਣ ਰੱਖਦਾ ਹੈ।ਵਿਦਿਅਕ, ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ `ਚ ਸਕੂਲ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਬਦਲੇ ਇਸ ਸਕੂਲ ਦੇ ਅਧਿਆਪਕ ਪੁਸ਼ਵਿੰਦਰ ਸਿੰਘ ਨੂੰ ਸੁਤੰਤਰਤਾ ਦਿਵਸ ਮੌਕੇ ਤਹਿਸੀਲ ਪੱਧਰੀ ਸਮਾਗਮ ਦੌਰਾਨ ਉਪ ਮੰਡਲ ਮੈਜਿਸਟ੍ਰੇਟ ਸਮਰਾਲਾ ਮੈਡਮ ਗੀਤੀਕਾ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਅਧਿਆਪਕ ਪੁਸ਼ਵਿੰਦਰ ਸਿੰਘ ਨੇ ਆਪਣੇ ਸਹਿਯੋਗੀ ਅਧਿਆਪਕਾਂ ਨਾਲ ਮਿਲ ਕੇ ਸਮਾਜ ਦੇ ਸਹਿਯੋਗ ਨਾਲ ਦੋ ਸਮਾਰਟ ਕਲਾਸ ਰੂਮ, ਝੂਲੇ, ਪ੍ਰੀ-ਪ੍ਰਾਇਮਰੀ ਕਲਾਸਾਂ ਲਈ ਖਿਡੌਣੇ, ਐਜੂਕੇਸ਼ਨਲ ਪਾਰਕ, ਬੱਚਿਆਂ ਦੇ ਦੁਪਹਿਰ ਦੇ ਖਾਣੇ ਲਈ ਆਧੁਨਿਕ ਡਾਇਨਿੰਗ ਹਾਲ ਅਤੇ ਸਕੂਲ ਵਿੱਚ ਬਹੁਤ ਵਧੀਆ ਬਾਲਾ ਸਕੀਮ ਅਧੀਨ ਰੰਗ ਰੋਗਨ ਆਦਿ ਦਾ ਕੰਮ ਕਰਵਾਇਆ ਹੈ।ਅਧਿਆਪਕ ਪੁਸ਼ਵਿੰਦਰ ਸਿੰਘ ਦੀ ਤਹਿਸੀਲ ਪੱਧਰ ਤੇ ਹੋਏ ਸਨਮਾਨ ਦੀ ਖ਼ਬਰ ਸੁਣ ਕੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਹੈ।ਪਿੰਡ ਦੀ ਪੰਚਾਇਤ ਅਤੇ ਐਸ.ਐਮ.ਸੀ ਕਮੇਟੀ ਨੇ ਇਸ ਸਨਮਾਨ ਬਦਲੇ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …