ਆਉਣ ਵਾਲੀਆਂ ਨਸਲਾਂ ਬਚਾਉਣੀਆਂ ਹਨ ਤਾਂ ਰੁੱਖ ਲਗਾਏ ਜਾਣ – ਗੁਰਪ੍ਰੀਤ ਬੇਦੀ
ਸਮਰਾਲਾ, 20 ਅਗਸਤ (ਪੰਜਾਬ ਪੋਸਟ – ਇੰਦਰਜੀਤ ਕੰਗ) – ਹਾਕੀ ਕਲੱਬ ਸਮਰਾਲਾ ਵਲੋਂ ਇਥੋਂ ਨਜਦੀਕੀ ਪਿੰਡ ਖੱਟਰਾਂ ਵਿਖੇ ਕੋਹਿਨੂਰ ਵੈਲਫੇਅਰ ਐਂਡ ਸਪੋਰਟਸ ਕਲੱਬ ਅਤੇ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਦੀਆਂ ਖਾਲੀ ਪਈਆਂ ਥਾਵਾਂ ਅਤੇ ਪਿੰਡ ਦੇ ਆਲੇ ਦੁਆਲੇ ਛਾਂਦਾਰ, ਫਲਦਾਰ ਅਤੇ ਫੁੱਲਦਾਰ ਬੂਟੇ ਲਗਾਏ ਗਏ।ਹਾਕੀ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੇਦੀ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਵਾਤਾਵਰਨ ਪੂਰੀ ਤਰ੍ਹਾਂ ਪਲੀਤ ਹੋ ਚੁੱਕਾ ਹੈ।ਇਸ ਲਈ ਮਨੁੱਖੀ ਹੋਂਦ ਨੂੰ ਬਚਾਉਣ ਲਈ ਬੂਟੇ ਲਗਾ ਕੇ ਉਨ੍ਹਾਂ ਦੀ ਪਾਲਣ ਪੋਸ਼ਣ ਕਰਨਾ ਅਤੀ ਜਰੂਰੀ ਹੈ।ਉਨ੍ਹਾਂ ਅੱਗੇ ਕਿਹਾ ਜੇਕਰ ਸਮਾਂ ਰਹਿੰਦੇ ਦਿਨੋ-ਦਿਨ ਪਲੀਤ ਹੋ ਰਹੇ ਵਾਤਾਵਰਣ ਨੂੰ ਨਾ ਸੰਭਾਲਿਆ ਗਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬੇਹੱਦ ਖਤਰਨਾਕ ਬਿਮਾਰੀ ਦੇ ਰੂਪ ਵਿੱਚ ਸਾਹਮਣਾ ਕਰਨਾ ਪਵੇਗਾ।ਕੋਹਿਨੂਰ ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਖੱਟਰਾਂ ਨੇ ਹਾਕੀ ਕਲੱਬ ਵੱਲੋਂ ਲਗਾਏ ਬੂਟਿਆਂ ਦੀ ਸਾਂਭ ਸੰਭਾਲ ਦਾ ਪੂਰਨ ਭਰੋਸਾ ਦਿਵਾਇਆ।ਉਨ੍ਹਾਂ ਪ੍ਰਸਾਸ਼ਨ ਨੂੰ ਅਪੀਲ ਕੀਤੀ ਕਿ ਪਿੰਡਾਂ ਵਿੱਚ ਫਿਰ ਰਹੇ ਅਵਾਰਾ ਪਸ਼ੂਆਂ ਅਤੇ ਗੁਜਰਾਂ ਵੱਲੋਂ ਕੀਤਾ ਜਾਂਦਾ ਉਜਾੜਾ ਵੀ ਰੋਕਿਆ ਜਾਵੇ।
ਇਸ ਮੌਕੇ ਕਲੱਬ ਦੇ ਮੈਂਬਰਾਂ ਵਿੱਚ ਮਨਦੀਪ ਸਿੰਘ ਰਿਐਤ ਖਜਾਨਚੀ, ਗੁਰਵੀਰ ਸਿੰਘ, ਮਨਪ੍ਰੀਤ ਕੌਰ ਸਰਪੰਚ, ਗੁਰਪ੍ਰੀਤ ਸਿੰਘ ਗੋਲੂ, ਦਲਜੀਤ ਸਿੰਘ ਪੰਚ, ਸੁਰਿੰਦਰ ਕੌਰ ਪੰਚ, ਪ੍ਰਦੀਪ ਕੌਰ ਪੰਚ, ਅਮਨਦੀਪ ਸਿੰਘ ਖੰਗੂੜਾ, ਤਰਲੋਚਨ ਸਿੰਘ, ਹਰੀ ਸਿੰਘ, ਗੁਰਮੀਤ ਸਿੰਘ, ਜਸਪ੍ਰੀਤ ਸਿੰਘ, ਕਿਰਨਦੀਪ ਸਿੰਘ, ਬਲਵੀਰ ਸਿੰਘ ਆਦਿ ਹਾਜ਼ਰ ਸਨ।