ਵਿਧਾਇਕ ਡਾ. ਧਰਮਬੀਰ ਅਗਨਹੋਤਰੀ ਤੇ ਏ.ਡੀ.ਸੀ ਸੰਦੀਪ ਰਿਸ਼ੀ ਨੇ ਕੀਤੀ ਸ਼ਿਰਕਤ
ਤਰਨ-ਤਾਰਨ, 20 ਅਗਸਤ (ਪੰਜਬ ਪੋਸਟ ਬਿਊਰੋ) – ਇਲਾਕੇ ਦੇ ਲੋਕਾਂ ਨੂੰ ਆਧੁਨਿਕ ਸਹੂਲਤਾਂ ਉਨ੍ਹਾਂ ਦੇ ਘਰ ਦੇ ਕੋਲ ਹੀ ਮੁਹਈਆ ਕਰਵਾਉਣ ਦਾ ਟੀਚਾ ਲੈ ਕੇ ਚੱਲ ਰਹੇ, ਉਤਰ ਭਾਰਤ ਦੇ ਸਭ ਤੋਂ ਆਧੁਨਿਕ ਹੈਲਥਕੇਅਰ ਗਰੁੱਪ- ਅਮਨਦੀਪ ਹਸਪਤਾਲ ਸਮੂਹ ਵਲੋਂ ਤਰਨ ਤਾਰਨ ਜ਼ਿਲ੍ਹੇ ਦੇ ਲੋਕਾਂ ਨੂੰ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਕਮਲ ਹਸਪਤਾਲ ਨਾਲ ਭਾਈਵਾਲੀ ਕੀਤੀ ਗਈ ਹੈ। ਗੁਰੂ ਮਹਾਰਜ ਦਾ ਓਟ-ਆਸਰਾ ਲੈ ਕੇ ਅਮਨਦੀਪ-ਕਮਲ ਹਸਪਤਾਲ ਦਾ ਉਦਘਾਟਨ ਸ਼੍ਰੀ ਚੰਦਰ ਕਲੋਨੀ ਤਰਨ-ਤਾਰਨ ਵਿਖੇ ਸ਼ੁਭਆਰੰਭ ਕੀਤਾ ਗਿਆ ਇਸ ਸਮਾਰੋਹ ‘ਚ ਇਲਾਕੇ ਦੇ ਵਿਧਾਇਕ ਡਾ. ਧਰਮਬੀਰ ਅਗਨਹੋਤਰੀ ਬਤੌਰ ਮੁੱਖ ਮਹਿਮਾਨ ਅਤੇ ਏ.ਡੀ.ਸੀ ਤਰਨ ਤਾਰਨ ਸੰਦੀਪ ਰਿਸ਼ੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ।
ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਕੀਰਤਨੀ ਜਥੇ ਨੇ ਸੰਗਤਾਂ ਨੂੰ ਗੁਰੂ ਘਰ ਦਾ ਜਸ ਸੁਣਾ ਕੇ ਨਿਹਾਲ ਕੀਤਾ।ਡਾ. ਧਰਮਬੀਰ ਅਗਨੀਹੋਤਰੀ ਨੇ ਅਮਨਦੀਪ ਹਸਪਤਾਲ ਸਮੂਹ ਦੀ ਇਸ ਪਹਿਲਕਦਮੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਕਿਸੇ ਵੀ ਸੂਬੇ ਜਾਂ ਦੇਸ਼ ਦੀਆਂ ਸਰਕਾਰਾਂ ਇਕੱਲਿਆਂ ਹੀ ਹਰ ਸਹੂਲਤ ਦੇਸ਼ ਦੇ ਹਰੇਕ ਵਾਸੀ ਤੱਕ ਨਹੀਂ ਪਹੁੰਚਾ ਸਕਦੀਆਂ ਅਤੇ ਦੇਸ਼ ਦੇ ਨਾਮੀ ਘਰਾਣਿਆਂ ਨੂੰ ਆਮ ਲੋਕਾਂ ਦੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ । ਅਮਨਦੀਪ ਸਮੂਹ ਦਾ ਇਹ ਉਦਮ ਇਸ ਦੀ ਵੱਡੀ ਮਿਸਾਲ ਹੈ । ਉਨ੍ਹਾਂ ਕਿਹਾ ਕਿ ਅਮਨਦੀਪ ਹਸਪਤਾਲ ਸਮੂਹ ਦੇ ਪ੍ਰਬੰਧਕਾਂ ਅਤੇ ਖਾਸ ਕਰ ਡਾ. ਅਵਤਾਰ ਸਿੰਘ ਦੀ ਅਗਾਂਹਵਧੂ ਸੋਚ ਸਦਕਾ ਹੀ ਅੱਜ ਇਲਾਕਾ ਵਾਸੀਆਂ ਦਾ ਵਧੀਆ ਸਿਹਤ ਸਹੂਲਤਾਂ ਆਪਣੇ ਇਲਾਕੇ ‘ਚ ਹੀ ਪ੍ਰਾਪਤ ਕਰਨ ਦਾ ਸੁਪਨਾ ਸਾਕਾਰ ਹੋਇਆ ਹੈ ਅਤੇ ਪੂਰਾ ਇਲਾਕਾ ਅਮਨਦੀਪ ਸਮੂਹ ਦੀ ਇਸ ਕੋਸ਼ਿਸ਼ ਦਾ ਹਮੇਸ਼ਾ ਰਿਣੀ ਰਹੇਗਾ ।
ਏ.ਡੀ.ਸੀ ਸੰਦੀਪ ਰਿਸ਼ੀ- ਨੇ ਕਿਹਾ ਕਿ ਅਮਨਦੀਪ ਸਮੂਹ ਦੇਸ਼ ਦੇ ਵੱਖ-ਵੱਖ ਕੋਨਿਆਂ ਫ਼ਿਰੋਜ਼ਪੁਰ ਤੋਂ ਲੈ ਕੇ ਸ੍ਰੀਨਗਰ ਅਤੇ ਪਠਾਨਕੋਟ ਤੋਂ ਲੈ ਕੇ ਸੂਬੇ ਦੀ ਰਾਜਧਾਨੀ ਚੰਡੀਗੜ ਤੱਕ ਅਮਨਦੀਪ ਸਮੂਹ ਦੀ ਮੌਜੂਦਗੀ ਇਹ ਦਰਸਾਉਂਦੀ ਹੈ ਕਿ ਅਮਨਦੀਪ ਸਮੂਹ ਦੇ ਦਿਲ ‘ਚ ਬਿਨ੍ਹਾਂ ਇਲਾਕੇ ਦੇ ਭੇਦਭਾਵ ਤੋਂ ਦੁਖੀ ਮਨੁੱਖਤਾ ਦੀ ਸੇਵਾ ਦਾ ਸੰਕਲਪ ਭਰਿਆ ਹੋਇਆ ਹੈ ।
ਡਾ. ਅਵਤਾਰ ਸਿੰਘ ਕਿਹਾ ਕਿ ਉਨ੍ਹਾਂ ਦੀ ਹਮੇਸ਼ਾ ਇਹੀ ਕੋਸ਼ਿਸ਼ ਰਹੀ ਹੈ ਕਿ ਲੋਕਾਂ ਨੂੰ ਸਭ ਤੋ ਆਧੁਨਿਕ ਸਿਹਤ ਸਹੂਲਤਾਂ ਸਭ ਤੋਂ ਪਹਿਲਾਂ, ਉਨ੍ਹਾਂ ਦੇ ਘਰ ਦੇ ਕੋਲ ਹੀ ਅਤੇ ਬਹੁਤ ਹੀ ਕਿਫ਼ਾਇਤੀ ਦਰਾਂ ‘ਤੇ ਪ੍ਰਦਾਨ ਕੀਤੀਆਂ ਜਾਣ । ਇਸੇ ਸਿਲਸਿਲੇ ‘ਚ ਅਸੀਂ ਤਰਨ-ਤਾਰਨ ਸਾਹਿਬ ਦੀ ਪਵਿਤਰ ਧਰਤੀ ‘ਤੇ ਅਮਨਦੀਪ-ਕਮਲ ਹਸਪਤਾਲ ਦੀ ਸ਼ੁਰੂਆਤ ਕੀਤੀ ਹੈ, ਜਿਥੇ 24 ਘੰਟੇ ਸਾਰੀਆਂ ਆਧੁਨਿਕ ਸਹੂਲਤਾਂ ਮੌਜੂਦ ਹੋਣਗੀਆਂ ।ਡਾ. ਅਵਤਾਰ ਸਿੰਘ ਨੇ ਦੱਸਿਆ ਕਿ ਇਥੇ ਹਰ ਕਿਸਮ ਦੇ ਜਨਾਨਾ ਰੋਗਾਂ, ਹੱਡੀਆਂ ਦੇ ਰੋਗਾਂ, ਪੇਟ ਰੋਗਾਂ, ਆਮ ਬੀਮਾਰੀਆਂ ਦੇ ਇਲਾਜ਼, ਦੁਰਘਟਨਾ ਦੌਰਾਨ ਲੱਗੀਆਂ ਸੱਟਾਂ, ਅਤੇ ਹਰ ਕਿਸਮ ਦੀ ਮੈਡੀਕਲ ਐਮਰਜੈਂਸੀ ਦੇ ਇਲਾਜ਼ ਦੀ ਸਹੂਲਤ ਦੇ ਨਾਲ-ਨਾਲ ਅਲਟ੍ਰਾ-ਸਾਊਂਡ, ਈਸੀਜੀ-ਈਕੋ, ਅਲਟ੍ਰਾਸੋਨੋਗ੍ਰਾਫੀ, ਕਲਰ ਡੋਪਲਰ, ਟੀਵੀਐਸ ਸੋਨੋਗ੍ਰਾਫੀ, ਐਕਸ-ਰੇ ਆਦਿ ਦੀ ਸਹੂਲਤ ਵੀ ਮੁਹੱਈਆ ਕਰਵਾਈ ਗਈ ਹੈ।2 ਜਨਾਨਾ ਰੋਗ ਮਾਹਰ ਡਾਕਟਰ ਮੌਜੂਦ ਹਨ ਜੋਕਿ ਹਰ ਕਿਸਮ ਦੇ ਜੱਚਾ-ਬੱਚਾ ਇਲਾਜ਼ ‘ਚ ਮਾਹਰ ਹਨ ।ਪੇਟ ਰੋਗਾਂ ਦੇ ਮਾਹਰ ਡਾ. ਸੰਤੋਖ ਸਿੰਘ, ਜੱਚਾ-ਬੱਚਾ ਅਤੇ ਬਾਂਝਪਨ ਦੇ ਮਾਹਰ ਡਾ. ਕਰਨੈਲ ਕੌਰ ਅਤੇ ਡਾ. ਹਿਮਾਂਤੀ ਪੀ. ਸਿੰਘ ਅਤੇ ਹੱਡੀਆਂ ਦੇ ਰੋਗਾਂ ਦੇ ਮਾਹਰ ਡਾ. ਪਰਮਪ੍ਰੀਤ ਸਿੰਘ ਦੀਆਂ ਸੇਵਾਵਾਂ ਵੀ ਉਪਲੱਬਧ ਹੋਣਗੀਆਂ ।
ਉਦਘਟਨੀ ਸਮਾਰੋਹ ਦੌਰਾਨ ਡਾ. ਅਵਤਾਰ ਸਿੰਘ, ਡਾ. ਅਮਨਦੀਪ ਕੌਰ, ਡਾ. ਰਵੀ ਮਹਾਜਨ, ਡਾ. ਕੰਵਰਜੀਤ ਸਿੰਘ, ਡਾ. ਸੰਤੋਖ ਸਿੰਘ, ਡਾ. ਕਰਨੈਲ ਕੌਰ, ਡਾ. ਸ਼ਹਿਬਾਜ ਸਿੰਘ, ਡਾ. ਅਨੂੰਪ੍ਰੀਤ ਕੌਰ, ਡਾ. ਪਰਮਪ੍ਰੀਤ ਸਿੰਘ, ਡਾ. ਹਿਮਾਂਤੀ ਪੀ. ਸਿੰਘ ਤੋਂ ਇਲਾਵਾ ਇਲਾਕੇ ਦੀਅਂ ਹੋਰ ਬਹੁਤ ਸਾਰੀਆਂ ਉੱਘੀਆਂ ਹਸਤੀਆਂ ਮੌਜੂਦ ਸਨ ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …