Friday, July 4, 2025
Breaking News

ਗਰਾਮ ਵਿਕਾਸ ਸਭਾ ਧਾਂਦਰਾ ਨੇ ਪਹਿਲਾ ਖੂਨਦਾਨ ਕੈਂਪ ਲਗਾਇਆ

ਧੂਰੀ, 5 ਸਤੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਗਰਾਮ ਵਿਕਾਸ ਸਭਾ ਪਿੰਡ ਧਾਂਦਰਾ ਵਲੋਂ ਸਪੋਰਟਸ ਕਲੱਬ ਅਤੇ ਗਰਾਮ ਪੰਚਾਇਤ ਦੇ ਸਹਿਯੋਗ ਨਾਲ PUNJ0509201903ਗੁਰਦੁਆਰਾ ਸਾਹਿਬ ਵਿਖੇ ਪਹਿਲਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਦਾ ਉਦਘਾਟਨ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਬਾਬਾ ਸਿਕੰਦਰ ਸਿੰਘ ਨੇ ਕੀਤਾ।ਕੈਂਪ ਵਿੱਚ ਬਲੱਡ ਬੈਂਕ ਸੰਗਰੂਰ ਦੀ ਡਾ. ਦੀਪਿਕਾ ਦੀ ਅਗਵਾਈ ਹੇਠ ਆਈ ਟੀਮ ਵਲੋਂ ਕਰੀਬ 50 ਖੂਨਦਾਨੀਆਂ ਦਾ ਖੂਨ ਇਕੱਤਰ ਕੀਤਾ ਗਿਆ।ਅਕਾਲੀ ਦਲ ਦੇ ਹਲਕਾ ਇੰਚਾਰਜ ਹਰੀ ਸਿੰਘ, ਬਲਾਕ ਸੰਮਤੀ ਧੂਰੀ ਦੇ ਨਵ-ਨਿਯੁੱਕਤ ਚੇਅਰਮੈਨ ਰਣਧੀਰ ਕੌਰ ਬੇਨੜਾ ਦੇ ਪਤੀ ਅਤੇ ਯੂਥ ਆਗੂ ਜਗਤਾਰ ਸਿੰਘ ਤਾਰਾ ਬੇਨੜਾ, ਜਿਲ੍ਹਾ ਪ੍ਰੀਸ਼ਦ ਮੈਂਬਰ ਇੰਦਰਪਾਲ ਸਿੰਘ ਗੋਲਡੀ, ਦੀਦਾਰ ਸਿੰਘ ਰੰਗੀਆਂ, ਥਾਣਾ ਸਦਰ ਦੇ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਖਹਿਰਾ, ਦੀ ਅੇਡਜ਼ ਕੰਸਲਟੈਟ ਦੇ ਮੈਨੇਜਿੰਗ ਡਾਇਰੈਕਟਰ ਜਗਸੀਰ ਸਿੰਘ ਜੱਗੀ ਢੀਂਡਸਾ ਅਤੇ ਪ੍ਰਾਈਮ ਇੰਟਰਨੈਸ਼ਨਲ ਦੇ ਐਮ.ਡੀ ਪਿ੍ਰਤਪਾਲ ਸਿੰਘ ਢੀਂਡਸਾ ਨੇ ਸ਼ਿਰਕਤ ਕੀਤੀ।ਹਰੀ ਸਿੰਘ ਨੇ ਲੋਕਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਕੇ ਵਾਪਰਣ ਵਾਲੇ ਸੜਕ ਹਾਦਸਿਆਂ ਦੇ ਜਖਮੀਆਂ ਦੀ ਜਾਨ ਬਚਾਉਣ ਦੀ ਅਪੀਲ ਕੀਤੀ।ਖੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
        ਇਸ ਮੌਕੇ ਗਰਾਮ ਸਭਾ ਦੇ ਆਗੂਆਂ ’ਚ ਸਰਪ੍ਰਸਤ ਡਾ. ਸੁਖਵਿੰਦਰ ਸਿੰਘ ਧਾਂਦਰਾ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਜੈਬ ਸਿੰਘ, ਨਿਰਮਲ ਸਿੰਘ, ਧੰਨਾ ਸਿੰਘ ਆਗੂ ਸਪੋਰਟਸ ਕਲੱਬ,  ਉਗਰ ਸਿੰਘ ਸਾਬਕਾ ਕਲੱਬ ਪ੍ਰਧਾਨ, ਗੁਰਮੇਲ ਸਿੰਘ ਮੇਲੂ, ਪ੍ਰਧਾਨ ਸਵਰਨ ਸਿੰਘ, ਖਜਾਨਚੀ ਲਖਵੀਰ ਸਿੰਘ ਧਾਂਦਰਾ, ਸੈਕਟਰੀ ਕ੍ਰਿਸ਼ਨ ਸਿੰਘ ਤੋਂ ਇਲਾਵਾ ਬੂਟਾ ਸਿੰਘ ਈ.ਸੀ, ਗੁਰਜੀਤ ਸਿੰਘ ਧਾਂਦਰਾ, ਹਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਲੁੱਕਾ ਧੂਰੀ ਪਿੰਡ ਸਮੇਤ ਵੱਡੀ ਗਿਣਤੀ ’ਚ ਨੌਜਵਾਨ ਹਾਜਰ ਸਨ।
 

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply