ਬੈਂਗਲੂਰੂ, 7 ਸਤੰਬਰ (ਪੰਜਾਬ ਪੋਸਟ ਬਿਊਰੋ) – ਬੈਂਗਲੂਰੂ ਸਥਿਤ ਇਸਰੋ ਸੈਂਟਰ `ਚ ਮੌਜੂਦ ਪ੍ਰਧਾਨ ਮੰਤਰੀ ਮੋਦੀ ਨੇ ਵਿਕਰਮ ਲੈਂਡਰ ਦੇ ਲੈਂਡਿੰਗ ਸਮੇਂ ਸੰਪਰਕ ਟੁੱਟਣ ਉਪਰੰਤ ਸਾਇੰਟਿਸਟਾਂ ਨੂੰ ਕਿਹਾ ਕਿ ਉਹ ਹਿੰਮਤ ਰੱਖਣ, ਜੀਵਨ ਵਿੱਚ ਉਤਰਾਅ ਚੜਾਅ ਆਉਂਦੇ ਰਹਿੰਦੇ ਹਨ।ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਵਿਗਿਆਨਕਾਂ `ਤੇ ਉਨਾਂ ਨੂੰ ਮਾਣ ਹੈ।ਇਹ ਕੋਈ ਛੋਟੀ ਉਪਲੱਬਧੀ ਨਹੀਂ ਹੈ, ਸਾਡੀ ਯਾਤਰਾ ਅੱਗੇ ਵੀ ਜਾਰੀ ਰਹੇਗੀ।ਉਹ ਵਿਗਿਆਨਕਾਂ ਦੇ ਨਾਲ ਹਨ।ਵਿਗਿਆਨਕਾਂ ਨੂੰ ਵਧਾਈ ਦਿੰਦਿਆਂ ਮੋਦੀ ਨੇ ਕਿਹਾ ਕਿ ਵਿਗਿਆਨਕ ਦੇਸ਼ ਦੀ ਬਹੁਤ ਵੱਡੀ ਸੇਵਾ ਕਰ ਰਹੇ ਹਨ।ਉਨਾਂ ਨੇ ਇਸਰੋ ਦਫਤਰ `ਚ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ ।
In a Tweet, PM Modi says the entire nation is proud of the scientists at ISRO and says he is still hopeful for a successfull landing.
India is proud of our scientists! They’ve given their best and have always made India proud. These are moments to be courageous, and courageous we will be!
Chairman @isro gave updates on Chandrayaan-2. We remain hopeful and will continue working hard on our space programme.