ਪੌਸ਼ਟਿਕ ਆਹਾਰ ਲੈਣ ਨਾਲ ਹੋ ਸਕਦੇ ਹਾਂ ਤੰਦਰੁਸਤ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 27 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੁਪੋਸ਼ਣ ਦੀ ਸਮੱਸਿਆ ਦੇਸ਼ ਭਰ ਦੀ ਵਿਆਪਕ ਸਮੱਸਿਆ ਹੈ ਅਤੇ ਲੋਕਾਂ ਨੂੰ ਕੁਪੋਸ਼ਣ ਤੋਂ ਜਾਗਰੂਕ ਕਰਨ ਦੇ ਉਦੇਸ਼ ਨਾਲ ਜਿਲ੍ਹਾ ਪ੍ਰਸਾਸ਼ਨ ਵੱਲੋਂ ਅੰਤਰ ਰਾਸ਼ਟਰੀ ਸਰਹੱਦ ਵਾਹਗਾ ਬਾਰਡਰ ਵਿਖੇ ਪੋਸ਼ਣ ਮੇਲੇ ਲਗਾਇਆ ਗਿਆ।ਅੰਮਿ੍ਰਤਸਰ ਦੇਸ਼ ਦਾ ਇਕ ਅਜਿਹਾ ਸਥਾਨ ਹੈ ਜਿਥੇ ਪੂਰੇ ਦੇਸ਼ ਤੋਂ ਲੋਕ ਅੰਤਰ ਰਾਸ਼ਟਰੀ ਸਰਹੱਦ ’ਤੇ ਆਉਂਦੇ ਹਨ।ਮੇਲੇ ਦੌਰਾਨ ਲੋਕ ਬੋਲੀਆਂ, ਗਿੱਧਾ ਅਤੇ ਜਾਗੋ ਰਾਹੀਂ ਸੈਲਾਨੀਆਂ ਨੂੰ ਪੋਸ਼ਣ ਆਹਾਰ ਸਬੰਧੀ ਜਾਣਕਾਰੀ ਦਿੱਤੀ ਗਈ।
ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ ਨੇ ਸੈਲਾਨੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੌਸ਼ਟਿਕ ਆਹਾਰ ਲੈਣ ਨਾਲ ਹੀ ਅਸੀਂ ਤੰਦਰੁਸਤ ਰਹਿ ਸਕਦੇ ਹਾਂ।ਉਨ੍ਹਾਂ ਕਿਹਾ ਕਿ ਸਾਨੂੰ ਘਰ ਦੀਆਂ ਖਾਣ ਪੀਣ ਵਾਲੀਆਂ ਤਿਆਰ ਕੀਤੀਆਂ ਵਸਤੂਆਂ ਨੂੰ ਪਹਿਲ ਦੇਣੀ ਚਾਹੀਦੀ ਹੈ ਅਤੇ ਬਾਜ਼ਾਰੀ ਖਾਣਾ ਖਾਣ ਤੋਂ ਗੁਰੇਜ ਕਰਨਾ ਚਾਹੀਦਾ ਹੈ।ਢਿਲੋਂ ਨੇ ਕਿਹਾ ਕਿ ਪੋਸ਼ਣ ਮਾਹ ਨੂੰ ਇਕ ਜਨ ਅੰਦੋਲਨ ਬਣਾਉਣ ਦੀ ਲੋੜ ਹੈ ਅਤੇ ਘਰ ਘਰ ਤੱਕ ਇਸ ਦਾ ਸੁਨੇਹਾ ਪੁੱਜਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਚੰਗੀ ਸਿਹਤ ਲਈ ਸਾਨੂੰ ਦੁੱਧ, ਘਿਉ, ਹਰੀਆਂ ਸਬਜੀਆਂ, ਫਲ ਆਦਿ ਵਧੇਰੇ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਜੰਕ ਫੂਡ ਵਰਗੀਆਂ ਵਸਤੂਆਂ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪੋਸ਼ਣ ਮਾਹ ਦਾ ਉਦੇਸ਼ ਗਰਭਵਤੀ ਔਰਤਾਂ, ਦੁੱਧ ਪਿਲਾਉ ਮਾਂਵਾਂ ਅਤੇ ਕਿਸ਼ੋਰੀਆਂ ਨੂੰ ਪੌਸ਼ਟਿਕ ਆਹਾਰ ਸਬੰਧੀ ਜਾਣਕਾਰੀ ਦੇਣਾ ਹੈ।ਉਨ੍ਹਾਂ ਕਿਹਾ ਕਿ ਜੇਕਰ ਮਾਂ ਪੌਸ਼ਟਿਕ ਆਹਾਰ ਲਵੇਗੀ ਤਾਂ ਹੀ ਇਕ ਤੰਦਰੁਸਤ ਬੱਚੇ ਨੂੰ ਜਨਮ ਦੇ ਸਕਦੀ ਹੈ।ਢਿਲੋਂ ਨੇ ਕਿਹਾ ਕਿ ਮਾਂ ਨੂੰ ਨਵਜੰਮੇ ਬੱਚੇ ਨੂੰ ਘੱਟੋ ਘੱਟ ਇਕ ਸਾਲ ਤੱਕ ਆਪਣਾ ਦੁੱਧ ਪਿਲਾਉਣਾ ਚਾਹੀਦਾ ਹੈ ਤਾਂ ਹੀ ਬੱਚਾ ਕਈ ਬਿਮਾਰੀਆਂ ਤੋਂ ਬਚ ਸਕਦਾ ਹੈ।
ਸ੍ਰੀਮਤੀ ਹਰਦੀਪ ਕੌਰ ਜਿਲ੍ਹਾ ਪ੍ਰੋਗਰਾਮ ਅਫਸਰ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਨੇ ਕਿਹਾ ਕਿ ਪੌਸ਼ਣ ਮਾਹ ਦੌਰਾਨ ਕਿਸ਼ੋਰੀਆਂ ਵਿੱਚ ਅਨੀਮੀਆ ਦੀ ਕਮੀ, ਨਵਜੰਮੇ ਬੱਚੇ ਵਿੱਚ ਬੌਣਾਪਣ ਨੂੰ ਖਤਮ ਕਰਨ ਲਈ ਪੌਸ਼ਟਿਕ ਆਹਾਰ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਕੁੱਝ ਵੀ ਖਾਣ ਤੋਂ ਪਹਿਲਾਂ ਆਪਣੇ ਹੱਥਾਂ ਦੀ ਸਫਾਈ ਠੀਕ ਢੰਗ ਨਾਲ ਕਰਨੀ ਚਾਹੀਦੀ ਹੈ।
ਇਸ ਮੌਕੇ ਸ਼ਿਵਰਾਜ ਸਿੰਘ ਬੱਲ ਐਸ.ਡੀ.ਐਮ ਅੰਮ੍ਰਿਤਸਰ, ਸ੍ਰੀਮਤੀ ਕੰਵਲਜੀਤ ਕੌਰ, ਬੀ.ਐਸ.ਐਫ ਦੇ ਕਮਾਂਡੈਂਟ ਪਨਵਰ, ਮੁਕੰਦ ਝਾਅ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਦੇਸ਼ ਭਰ ਤੋਂ ਆਏ ਸੈਲਾਨੀ ਹਾਜਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …