ਡਾ. ਮਾਨ ਨੇ ਨਗਦ ਰਾਸ਼ੀ ਦੇ ਕੇ ਕੀਤਾ ਸਨਮਾਨਿਤ
ਸੰਗਰੂਰ/ ਲੌਂਗੋਵਾਲ, 20 ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) -ਬੀਤੇ ਦਿਨੀਂ ਪ੍ਰਾਇਮਰੀ ਵਿੰਗ ਦੀਆਂ ਹੋਈਆਂ 41ਵੀਆਂ ਜ਼ਿਲ੍ਹਾ ਪੱਧਰੀ ਖੇਡਾਂ `ਚ ਸਰਕਾਰੀ ਪ੍ਰਾਇਮਰੀ ਸਕੂਲ ਹਰੀਪੁਰਾ ਬਸਤੀ ਬਲਾਕ ਸੰਗਰੂਰ 1 ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ। ਖੇਡਾਂ ਦੌਰਾਨ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚਾਲੇ ਹੋਏ ਫਸਵੇਂ ਮੁਕਾਬਲਿਆਂ ਵਿੱਚ ਸਕੂਲ ਦੀ ਸ਼ਤਰੰਜ ਲੜਕੀਆਂ ਦੀ ਟੀਮ ਨੇ ਦੂਜਾ, ਯੋਗ ਰਿਧਮਿਕ ਵਿੱਚ ਦੂਜਾ, ਕਰਾਟੇ ਅਤੇ ਜਿਮਨਾਸਟਿਕ ਵਿੱਚ ਆਪਣੇ ਵਿਰੋਧੀਆਂ ਨੂੰ ਸਖ਼ਤ ਟੱਕਰ ਦਿੱਤੀ।ਸਕੂਲ ਦੇ ਵਿਦਿਆਰਥੀ ਪ੍ਰੀਤੀ ਕੁਮਾਰੀ ਪੁੱਤਰੀ ਸੁਨੀਲ ਕੁਮਾਰ, ਅਨਮੋਲਪ੍ਰੀਤ ਕੌਰ ਪੁੱਤਰੀ ਬਲਜਿੰਦਰ ਸਿੰਘ, ਦਮਨਪ੍ਰੀਤ ਸਿੰਘ ਪੁੱਤਰ ਰਾਮ ਕ੍ਰਿਸ਼ਨ ਦੀ ਸ਼ਤਰੰਜ ਲਈ ਅਤੇ ਸਿਮਰਨ ਰਾਣੀ ਪੁੱਤਰੀ ਰਾਜ ਕੁਮਾਰ ਦੀ ਜਿਮਨਾਸਟਿਕ ਰਿਧਮਿਕ ਵਿੱਚ ਸਟੇਟ ਖੇਡਾਂ ਲਈ ਚੋਣ ਹੋਈ।ਹੁਣ ਇਸ ਸਕੂਲ ਦੇ ਖਿਡਾਰੀ ਪਹਿਲੀ ਵਾਰ ਸਟੇਟ ਖੇਡਾਂ ਚ ਸੰਗਰੂਰ ਜ਼ਿਲ੍ਹੇ ਦੀ ਪ੍ਰਤੀਨਿਧਤਾ ਕਰਨਗੇ ਅਤੇ ਆਪਣੇ ਜਿਲ੍ਹੇ ਦਾ ਨਾਮ ਰੌਸ਼ਨ ਕਰਨਗੇ। ਇਹਨਾਂ ਖਿਡਾਰੀਆਂ ਨੂੰ ਸਨਮਾਨਿਤ ਅਤੇ ਹੌਸਲਾ ਅਫ਼ਜਾਈ ਕਰਨ ਲਈ ਡਾ. ਅਮਰਜੀਤ ਸਿੰਘ ਮਾਨ ਉਚੇਚੇ ਤੌਰ `ਤੇ ਸਕੂਲ ਪੁਹੰਚੇ।
ਡਾ. ਮਾਨ ਨੇ ਖੇਡਾਂ `ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ 3100 ਰੁਪਏ ਦੇ ਕੇ ਸਨਮਾਨਿਤ ਕੀਤਾ।ਅੰਤ ਵਿੱਚ ਸਕੂਲ ਮੁਖੀ ਪ੍ਰਕਾਸ਼ ਰਾਣੀ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਖੇਡਾਂ `ਚ ਸ਼ਾਨਦਾਰ ਪ੍ਰਦਰਸ਼ਨ ਕਰਨ `ਤੇ ਵਧਾਈ ਦਿੱਤੀ ਅਤੇ ਡਾ. ਮਾਨ ਦਾ ਧੰਨਵਾਦ ਕੀਤਾ।ਇਸ ਮੌਕੇ ਮਾਪੇ ਅਤੇ ਸਮੂਹ ਸਟਾਫ, ਜਸਵੀਰ ਕੌਰ, ਰਾਜਿੰਦਰ ਕੌਰ ਅਤੇ ਨਿਸ਼ਾ ਰਾਣੀ (ਲੇਡੀ ਕੱਬ ਮਾਸਟਰ) ਹਾਜ਼ਰ ਰਹੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …