ਲੌਂਗੋਵਾਲ, 8 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਬ ਜੂਨੀਅਰ ਅਤੇ ਜੂਨੀਅਰ ਗਰੁੱਪ ਦੇ ਲੜਕਿਆਂ ਦੀ ਪਹਿਲੀ ਇਨਵੀਟੇਸ਼ਨ ਮੁੱਕੇਬਾਜ਼ੀ ਚੈਂਪੀਅਨਸ਼ਿਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਨਾਮ (ਲੜਕੇ) ਵਿਖੇ ਕਰਵਾਈ ਗਈ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਹਰਮਨਦੇਵ ਸਿੰਘ ਬਾਜਵਾ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ।ਉਨ੍ਹਾਂ ਇਸ ਚੈਂਪੀਅਨਸ਼ਿਪ ਲਈ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਖੇਡਾਂ ਜੀਵਨ ਦਾ ਅਹਿਮ ਅੰਗ ਹਨ ਅਤੇ ਇੰਨ੍ਹਾਂ ਤੋਂ ਬਿਨਾਂ ਬੱਚਿਆਂ ਦਾ ਸੰਪੂਰਨ ਵਿਕਾਸ ਅਸੰਭਵ ਹੈ।ਉਨ੍ਹਾਂ ਕਿਹਾ ਸੁਨਾਮ ਵਿਚ ਮਹਾਨ ਮੁੱਕੇਬਾਜ਼ ਖਿਡਾਰੀ ਮੌਜੂਦ ਹਨ ਅਤੇ ਉਹ ਅੱਗੇ ਆ ਕੇ ਨਵੇਂ ਖਿਡਾਰੀਆਂ ਨੂੰ ਸਿਖਲਾਈ ਦੇਣ।ਇਸ ਮੌਕੇ ਹੋਏ ਵੱਖ-ਵੱਖ ਭਾਰ ਵਰਗ ਦੇ ਮੁਕਾਬਲਿਆਂ `ਚੋਂ ਮਾਨਵੀਰ ਸਿੰਘ ਹਿਮਾਂਸ਼ੂ ਸ਼ਰਮਾ, ਅਵਿਨਾਸ਼ ਕੁਮਾਰ, ਖ਼ੁਸ਼ਪ੍ਰੀਤ ਸਿੰਘ, ਕਰਨਦੀਪ ਸਿੰਘ ਅਤੇ ਸਾਹਿਲ ਮਹਿਰੋਕ ਨੇ ਗੋਲਡ ਮੈਡਲ ਪ੍ਰਾਪਤ ਕੀਤੇ ਹਨ।ਇਸੇ ਤਰ੍ਹਾਂ ਅਮਰੀਕ ਸਿੰਘ ਨੇ ਸਿਲਵਰ ਸੁਖਵੀਰ ਸਿੰਘ, ਸ਼ਿਵਮ ਕਪੂਰ, ਵਿਕਟਰ ਮਸ਼ੀਹ, ਹਰਮਨਦੀਪ ਸਿੰਘ ਅਤੇ ਰਵੀ ਸਿੰਘ ਨੇ ਕਾਂਸੀ ਦੇ ਤਗਮੇ ਪ੍ਰਾਪਤ ਕੀਤੇ ਹਨ।
ਇਸ ਮੌਕੇ ਈਗਲ ਸਪੋਰਟਸ ਕਲੱਬ ਦੇ ਪ੍ਰਧਾਨ ਅਤੇ ਕੋਚ ਮਿੱਤ ਸਿੰਘ, ਸ਼ਕਤੀ ਸ਼ਰਮਾ, ਕੋਚ ਸੁਨੀਲ ਵਰਮਾ ਮੁੱਕੇਬਾਜ਼ ਸੰਦੀਪ, ਮਨਦੀਪ ਅਤੇ ਨਿੱਕਾ ਮੌਜੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …