Saturday, July 5, 2025
Breaking News

ਸਮਰਾਲਾ ਦੀ ਸੰਗਤ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿ) ਦੇ ਕੀਤੇ ਦਰਸ਼ਨ

ਸਮਰਾਲਾ, 4 ਜਨਵਰੀ (ਪੰਜਾਬ ਪੋੳਟ- ਇੰਦਰਜੀਤ ਸਿੰਘ ਕੰਗ) – ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ‘ਤੇ ਭਾਰਤ ਅਤੇ ਪਾਕਿਸਤਾਨ ਸਰਕਾਰ PPNJ0401202006ਵਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ 12 ਨਵੰਬਰ 2019 ਤੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਜਾਜ਼ਤ ਮਿਲਣ ਉਪਰੰਤ ਸਮਰਾਲਾ ਤੋਂ ਇਕ ਜਥਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਇਆ।ਜਿਸ ਵਿਚ ਭਾਈ ਲਖਵੀਰ ਸਿੰਘ ਬਲਾਲਾ ਮੁੱਖ ਸੇਵਾਦਾਰ ਗੁਰਮਤਿ ਪ੍ਰਚਾਰ ਸਭਾ ਸਮਰਾਲਾ, ਗੁਰਜੀਤ ਸਿੰਘ ਪਾਲ ਮਾਜਰਾ, ਕੰਵਲਜੀਤ ਸਿੰਘ ਸੰਘੋਲ, ਹਰਵਿੰਦਰ ਸਿੰਘ ਪਰਿਵਾਰ ਸਮੇਤ ਅਤੇ ਹਰਜਿੰਦਰ ਪਾਲ ਸਿੰਘ ਸਮਰਾਲਾ ਸ਼ਾਮਿਲ ਸਨ।ਜਥੇ ਵਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਸੰਗਤਾਂ ਦੇ ਸਹਿਯੋਗ ਨਾਲ ਸੁਖਮਨੀ ਸਾਹਿਬ ਦੇ ਪਾਠ, ਕਥਾ ਕੀਰਤਨ ਅਤੇ ਅਰਦਾਸ ਕਰਨ ਤੋਂ ਬਾਅਦ ਗੁਰੂ ਸਾਹਿਬ ਦਾ ਹੁਕਮਨਾਮਾ ਲਿਆ ਗਿਆ।ਇਹ ਸਮਾਂ ਬਹੁਤ ਅਲੌਕਿਕ ਸੀ।ਪਾਕਿਸਤਾਨ ਤੋਂ ਉਚੇਚੇ ਤੌਰ ‘ਤੇ ਮੁਹੰਮਦ ਮਜ਼ਰ ਨਦੀਮ ਚੀਮਾ ਆਪਣੇ ਪਰਿਵਾਰ ਸਮੇਤ ਸ਼ਾਮਲ ਹੋਏ।ਜਿਹਨਾਂ ਨੇ ਜਥੇ ਦਾ ਨਿੱਘਾ ਸਵਾਗਤ ਕੀਤਾ।ਉਪ ਮੰਡਲ ਮੈਜਿਸਟ੍ਰੇਟ ਸਮਰਾਲਾ ਮੈਡਮ ਗੀਤਿਕਾ ਸਿੰਘ ਆਪਣੇ ਪਰਿਵਾਰ ਸਮੇਤ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੇ।
ਇਸ ਸਬੰਧੀ ਹਰਜਿੰਦਰ ਪਾਲ ਸਿੰਘ ਸਮਰਾਲਾ ਨੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਕਿਹਾ ਕਿ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਆਪਣੇ ਨਾਲ ਪਾਸਪੋਰਟ, ਆਧਾਰ ਕਾਰਡ ਅਤੇ ਫੋਟੋ, ਸੇਵਾ ਕੇਂਦਰ ਵਿਖੇ ਫਾਰਮ ਭਰਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।ਪਾਕਿਸਤਾਨ ਦੀ ਐਂਟਰੀ ਸਮੇਂ 20 ਅਮਰੀਕੀ ਡਾਲਰ ਵੀ ਲਿਜਾਣੇ ਜ਼ਰੂਰੀ ਹਨ।ਯਾਤਰੀ ਆਪਣੇ ਨਾਲ 7 ਕਿਲੋ ਵਜਨ ਤੱਕ ਲਿਜਾ ਸਕਦੇ ਹਨ।ਭਾਰਤੀ ਸ਼ਰਧਾਲੂ ਉਥੇ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਰਹਿ ਸਕਦੇ ਹਨ।ਗੁਰਦੁਆਰਾ ਸਾਹਿਬ ਲਈ ਐਂਟਰੀ ਦਰਸ਼ਨੀ ਡਿਉਢੀ ਰਾਹੀਂ ਹੁੰਦੀ ਹੈ।ਜਿਸ ਨੂੰ ਪੰਜਾਬੀ ਅਤੇ ਉਰਦੂ ਵਿੱਚ ਲਿਖਿਆ ਗਿਆ ਹੈ।ਕਰਤਾਰਪੁਰ ਸਾਹਿਬ ਕੰਪਲੈਕਸ ਵਿਚ ਗੁਰਦੁਆਰਾ ਸਾਹਿਬ ਦੇ ਨਾਲ, ਗੁਰੂ ਨਾਨਕ ਸਾਹਿਬ ਦੀ ਮਜ਼ਾਰ, ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਦਾ ਖੂਹ ਅਤੇ ਖੂਹੀ ਜਿਸ ਵਿਚ ਅੱਜ ਵੀ ਪਾਣੀ ਮੌਜੂਦ ਹੈ, ਧਾਰਮਿਕ ਵਿਚਾਰ ਵਟਾਂਦਰਾ ਹਾਲ, ਅਜਾਇਬ ਘਰ, ਸਰੋਵਰ ਅਤੇ ਜੋੜਾ ਘਰ ਆਦਿ ਬਣਾਏ ਗਏ ਹਨ। ਯਾਤਰੀ ਖਰੀਦਦਾਰੀ ਕਰਨ ਲਈ ਭਾਈ ਅਜੀਤਾ ਜੀ ਮਾਰਕੀਟ ਵਿਚੋਂ ਪਾਕਿਸਤਾਨੀ ਮੁਦਰਾ ਨਾਲ ਆਪਣੀ ਪਸੰਦ ਦਾ ਸਮਾਨ ਦੀ ਖਰੀਦ ਕਰ ਸਕਦੇ ਹਨ।ਉਨ੍ਹਾਂ ਹਰੇਕ ਪੰਜਾਬ ਵਾਸੀ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਜਰੂਰ ਜਾਣਾ ਚਾਹੀਦਾ ਹੈ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …

Leave a Reply