ਲੌਂਗੋਵਾਲ, 14 ਜਨਵਰੀ (ਪੰਜਾਬ ਪੋਸਟ – ਜਗਸੀਰ ਸਿੰਘ) – ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੀ ਇਕੱਤਰਤਾ ਜਥੇਬੰਦਕ ਮੁਖੀ ਮਾਸਟਰ ਪਰਮ ਵੇਦ ਦੀ ਅਗਵਾਈ ਵਿਚ ਸੰਗਰੂਰ ਵਿਖੇ ਹੋਈ।ਇਸ ਇਕੱਤਰਤਾ ਵਿੱਚ ਤਰਕਸ਼ੀਲ ਮੈਂਬਰਾਂ ਤੋਂ ਇਲਾਵਾ ਮੈਗਜ਼ੀਨ ਦੇ ਪਾਠਕਾਂ ਨੇ ਵੀ ਸ਼ਮੂਲੀਅਤ ਕੀਤੀ।ਤਰਕਸ਼ੀਲ ਕੈਲੰਡਰ 2020 ਰਲੀਜ਼ ਕੀਤਾ ਗਿਆ।ਸਾਰੇ ਮੈਂਬਰਾਂ ਤੇ ਪਾਠਕਾਂ ਨੂੰ ਇਸ ਕੈਲੰਡਰ ਨਾਲ ਘਰ ਦੀ ਸ਼ੋਭਾ ਵਧਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਤਰਕਸ਼ੀਲ ਆਗੂ ਕ੍ਰਿਸ਼ਨ ਸਿੰਘ ਦੁੱਗਾਂ ਤੇ ਗੁਰਦੀਪ ਸਿੰਘ ਲਹਿਰਾ ਨੇ ਦੱਸਿਆ ਕਿ ਕੌਮੀ ਤਰਕਸ਼ੀਲ ਆਗੂ ਡਾ਼ ਨਰਿੰਦਰ ਦਾਭੋਲਕਰ ਦੀ ਸ਼ਹਾਦਤ ਨੂੰ ਸਮਰਪਿਤ ਤਰਕਸ਼ੀਲ ਮੈਗਜ਼ੀਨ ਪੰਦਰਵਾੜਾ ਮਨਾਇਆ ਜਾ ਰਿਹਾ।ਇਨ੍ਹਾਂ ਦਿਨਾਂ ਵਿੱਚ ਵੱਧ ਤੋਂ ਵੱਧ ਪਾਠਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਪਾਠਕ ਬਣਾਉਣ ਦਾ ਮਕਸਦ ਲੋਕਾਂ ਨੂੰ ਵਿਗਿਆਨ ਸੋਚ ਨਾਲ ਜੋੜ ਕੇ ਸੋਚਣ ਢੰਗ ਵਿਗਿਆਨਕ ਬਣਾਉਣਾ ਹੈ।ਤਰਕਸ਼ੀਲ ਸੁਸਾਇਟੀ ਲੋਕਾਂ ਨੂੰ ਆਪਣੀ ਸੋਚ ਨੂੰ ਵਿਗਿਆਨਕ ਲੀਹ ਤੇ ਤੋਰਨ, ਨੈਤਿਕ ਕਦਰਾਂ-ਕੀਮਤਾਂ ਅਪਨਾਉਣ ਤੇ ਭਰਾਤਰੀ ਸਾਂਝ ਨੂੰ ਹੋਰ ਗੂੜ੍ਹੀ ਬਣਾਉਣ ਦਾ ਸੁਨੇਹਾ ਦੇ ਰਹੀ ਹੈ।200 ਤਰਕਸ਼ੀਲ ਮੈਗਜ਼ੀਨ ਪਾਠਕਾਂ ਚੰਦੇ ਨਵਿਆਏ ਗਏ ਤੇ 40 ਨਵੇਂ ਪਾਠਕ ਬਣਾਏ ਗਏ।
ਇਕਾਈ ਸੰਗਰੂਰ ਵਲੋਂ ਲਏ ਫੈਸਲੇ ਅਨੁਸਾਰ ਪੂਰੇ ਜਨਵਰੀ ਮਹੀਨੇ ਤਰਕਸ਼ੀਲ ਮੈਗਜ਼ੀਨ ਦੇ ਨਵੇਂ ਪਾਠਕ ਬਣਾਉਣ ਤੇ ਪੁਰਾਣੇ ਨਵਿਆਉਣ ਲਈ ਪੂਰੀ ਮਿਹਨਤ ਕੀਤੀ ਜਾਵੇਗੀ।ਇਕੱਤਰਤਾ ਵਿੱਚ ਸਵਰਨਜੀਤ ਸਿੰਘ, ਸੁਖਦੇਵ ਸਿੰਘ, ਮਨਧੀਰ ਸਿੰਘ, ਕ੍ਰਿਸ਼ਨ ਸਿੰਘ, ਗੁਰਦੀਪ ਸਿੰਘ, ਮਨਜੀਤ ਸਿੰਘ ਉਪਲੀ,ਨਿਰਮਲ ਸਿੰਘ ਦੁੱਗਾਂ, ਨਛੱਤਰ ਸਿੰਘ,ਸੁਰਿੰਦਰ ਕੁਮਾਰ, ਪ੍ਰਹਿਲਾਦ ਸਿੰਘ,ਹੇਮ ਰਾਜ, ਨਾਜ਼ਰ ਸਿੰਘ,ਧਨੀ ਰਾਮ ਨੇ ਸ਼ਮੂਲੀਅਤ ਕੀਤੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …