ਅੰਮ੍ਰਿਤਸਰ, 15 ਜਨਵਰੀ (ਪੰਜਾਬ ਪੋਸਟ – ਸੰਧੂ) – ਮਦਰਾਸ ਵਿਖੇ ਹੋ ਰਹੀ ਲੜਕੇ ਲੜਕੀਆਂ ਦੀ ਸੀਨੀਅਰ ਨੈਸ਼ਨਲ ਬਾਲ ਬੈਡਮਿੰਟਨ 2020 ਦੇ ਲਈ ਟਰਾਇਲ 27 ਜਨਵਰੀ ਦਿਨ ਸੋਮਵਾਰ ਨੂੰ ਸਵੇਰੇ 11.00 ਵਜੇ ਸਥਾਨਕ ਬੇਸਿਕ ਸ਼ਿਕਸ਼ਾ ਸਕੂਲ ਚਾਟੀਵਿੰਡ ਚੌਕ ਵਿਖੇ ਲਏ ਜਾਣਗੇ।ਟੀ.ਡੀ ਤੇ ਬਹੁ ਖੇਡ ਕੌਮੀ ਕੋਚ ਜੀ.ਐਸ ਭੱਲਾ ਨੇ ਦੱਸਿਆ ਕਿ ਇਸ ਸਬੰਧੀ ਸੂਬੇ ਦੀਆਂ ਸਾਰੀਆਂ ਜ਼ਿਲ੍ਹਾ ਐਸੋਸੀਏਸ਼ਨਾਂ ਅਤੇ ਖਿਡਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।ਪੰਜਾਬ ਦੀ ਟੀਮ ਵਲੋਂ ਸ਼ਮੂਲੀਅਤ ਕਰਨ ਦੇ ਚਾਹਵਾਨ ਸੀਨੀਅਰ ਲੜਕੇ ਲੜਕੀਆਂ ਇਸ ਚੋਣ ਟਰਾਇਲ ਪ੍ਰਕਿਰਿਆ ਵਿੱਚ ਸੰਬੰਧਤ ਦਸਤਾਵੇਜਾਂ ਤੇ ਪਾਸਪੋਰਟ ਸਾਈਜ ਫੋਟੋਆਂ ਲੈ ਕੇ ਹਾਜ਼ਰ ਹੋ ਸਕਦੇ ਹਨ।ਉਨ੍ਹਾਂ ਦੱਸਿਆ ਕਿ ਚੁਣੀਆਂ ਗਈਆਂ ਟੀਮਾਂ ਨੂੰ ਬਾਲ ਬੈਡਮਿੰਟਨ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਤੇ ਰਿਟਾਇਰਡ ਐਸ.ਐਸ.ਪੀ ਵਿਜੀਲੈਂਸ ਚਮਨ ਲਾਲ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸੰਭਵ ਸਹਾਇਤਾ ਦਿੱਤੀ ਜਾਏਗੀ।ਇਸ ਮੌਕੇ ਪ੍ਰਿੰ. ਬਲਵਿੰਦਰ ਸਿੰਘ, ਪ੍ਰੋ. ਸਰਬਜੀਤ ਸਿੰਘ ਛੀਨਾ, ਗੁਰਪ੍ਰੀਤ ਸਿੰਘ ਅਰੋੜਾ, ਰੇਨੂ ਪਲਾਹ, ਹਰਪ੍ਰੀਤ ਕੌਰ, ਸੁਮਨਦੀਪ ਕੌਰ, ਕਰਨ ਕੁਮਾਰ, ਗੁਰਪ੍ਰਤਾਪ ਸਿੰਘ, ਇੰਦਰਜੀਤ ਕੁਮਾਰ, ਅਰੁਣ ਕੁਮਾਰ, ਗੁਰਸਿਮਰਨ ਸਿੰਘ, ਕੰਵਲਜੀਤ ਸਿੰਘ ਤੇ ਹਰਦੇਵ ਸਿੰਘ ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …