ਅੰਮ੍ਰਿਤਸਰ, 2 ਅਕਤੂਬਰ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਾਈਸ-ਚਾਂਸਲਰ ਪ੍ਰੋ. ਅਜਾਇਬ ਸਿੰਘ ਬਰਾੜ ਦੀ ਅਗਵਾਈ ਵਿਚ ਅੱਜ ਇਥੇ ਮਿਸ਼ਨ ਸਵੱਛ ਭਾਰਤ ਦੀ ਮੁਹਿੰਮ ਤਹਿਤ ਸਫਾਈ ਕਾਰਜ ਕਰਵਾਇਆ ਗਿਆ। ਇਸ ਮੌਕੇ ਰਜਿਸਟਾਰ, ਡਾ. ਸ਼ਰਨਜੀਤ ਸਿੰਘ ਢਿੱਲੋਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਧਿਆਪਕ, ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
ਮਹਾਤਮਾ ਗਾਂਧੀ ਦੇ ਜਨਮ ਦਿਵਸ ਨੂੰ ਸਮਰਪਿਤ ਇਸ ਮਿਸ਼ਨ ਸਵੱਛ ਭਾਤਰ ਦੀ ਮੁਹਿੰਮ ਨੂੰ ਕਾਮਯਾਬ ਕਰਨ ਲਈ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਵਿਭਾਗਾਂ ਦੇ ਅਧਿਆਪਕ, ਅਧਿਕਾਰੀ, ਕਰਮਚਾਰੀ ਅਤੇ ਵਿਦਿਆਰਥੀਆਂ ਨੇ ਸਾਫ ਸਫਾਈ ਬਾਬਤ ਸਹੁੰ ਚੁੱਕੀ ਅਤੇ ਆਪਣੇ ਦਫਤਰ ਤੇ ਵਿਭਾਗਾਂ ਆਦਿ ਦੀ ਸਾਫ ਸਫਾਈ ਆਦਿ ਦਾ ਕੰਮ ਕਰਵਾਇਆ।
ਇਸ ਮੌਕੇ ਪ੍ਰੋ. ਬਰਾੜ ਅਤੇ ਯੂਨੀਵਰਸਿਟੀ ਭਾਈ ਚਾਰੇ ਨੇ ਪ੍ਰਣ ਲਿਆ ਕਿ ਚੌਗਿਰਦੇ ਦੀ ਗੰਦਗੀ ਦੂਰ ਕਰਨਾ ਇਹੀ ਭਾਰਤ ਮਾਤਾ ਦੀ ਬਹੁਤ ਵੱਡੀ ਸੇਵਾ ਹੈ। ਸਾਰਿਆਂ ਨੇ ਕਿਹਾ ਕਿ ਸਾਫ-ਸਫਾਈ ਲਈ ਹਰ ਸਾਲ ਸੌ ਘੰਟੇ ਭਾਵ ਹਰ ਹਫਤੇ ਦੋ ਘੰਟੇ ਸਾਫ-ਸਫਾਈ ਕਰਕੇ ਸਫਾਈ ਦੇ ਪ੍ਰਣ ਨੂੰ ਪੂਰਾ ਕਰਾਂਗੇ। ਪ੍ਰਣ ਵਿਚ ਇਹ ਵੀ ਕਿਹਾ ਗਿਆ ਕਿ ਨਾ ਤਾਂ ਗੰਦ ਪਾਇਆ ਜਾਵੇਗਾ ਅਤੇ ਨਾ ਹੀ ਕਿਸੇ ਨੂੰ ਗੰਦ ਪਾਉਣ ਦੀ ਇਜ਼ਾਜਤ ਦਿੱਤੀ ਜਾਵੇਗੀ। ਸਾਫ-ਸਫਾਈ ਦੀ ਸ਼ੁਰੂਆਤ ਆਪਣੇ ਆਪ ਤੋਂ ਸ਼ੁਰੂ ਕਰਕੇ ਪਰਿਵਾਰ, ਮੁਹੱਲੇ ਤੇ ਕਾਰਜ ਸਥਾਨ ਨੂੰ ਸ਼ਾਮਿਲ ਕੀਤਾ ਜਾਵੇਗਾ। ਸਾਰਿਆਂ ਨੇ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਦੁਨੀਆਂ ਦੇ ਉਹੀ ਦੇਸ਼ ਸਾਫ-ਸੁਥਰੇ ਹਨ, ਜਿਨ੍ਹਾਂ ਦੇ ਨਾਗਰਿਕ ਸਫਾਈ ਪਸੰਦ ਹਨ।
ਪ੍ਰਣ ਵਿਚ ਇਹ ਵੀ ਕਿਹਾ ਗਿਆ ਕਿ ਆਪਣੇ ਚੌਗਿਰਦੇ ਤੋਂ ਇਲਾਵਾ ਪਿੰਡ-ਪਿੰਡ ਤੇ ਗਲੀ-ਗਲੀ ਸਫਾਈ ਮੁਹਿੰਮ ਦਾ ਪ੍ਰਚਾਰ ਕੀਤਾ ਜਾਵੇਗਾ। ਸਹੁੰ ਵਿਚ ਇਹ ਵੀ ਕਿਹਾ ਗਿਆ ਕਿ ਇਹ ਸਹੁੰ ਹੋਰ ਸੌ ਵਿਅਕਤੀਆਂ ਨੂੰ ਦਿੱਤੀ ਜਾਵੇਗੀ, ਜਿਹੜੇ ਹਰ ਸਾਲ ਸੌ ਘੰਟੇ ਸਾਫ-ਸਫਾਈ ਦੇ ਕੰਮ ਵਿਚ ਲਾਉਣਗੇ। ਆਪਣੀ ਵੱਚਨਬੱਧਤਾ ਨੂੰ ਪੱਕਾ ਕਰਦਿਆਂ ਕਿਹਾ ਗਿਆ ਕਿ ਗਾਂਧੀ ਜੀ ਦੇ ਸੁਪਨਿਆਂ ਦਾ ਭਾਰਤ ਕੇਵਲ ਆਜ਼ਾਦ ਭਾਰਤ ਨਹੀਂ ਬਲਕਿ ਸਾਫ ਸੁਥਰਾ ਭਾਰਤ ਹੈ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਵੱਲੋਂ ਆਪਣੇ ਸਮੂਹ ਸਟਾਫ ਨਾਲ ਰਲ ਕੇ ਆਲੇ-ਦੁਆਲੇ ਦੀ ਸਫਾਈ ਖੁਦ ਕੀਤੀ ਗਈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …