ਅੰਮ੍ਰਿਤਸਰ, 6 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ `ਮਜੈਸਟਿਕ ਅੰਬਰੇਲਾ` ਦੇ ਬੈਨਰ ਹੇਠ ਕਰਵਾਏ ਗਏ ਸਲਾਨਾ ਸਮਾਰੋਹ ਨੇ ਸਭ ਦਾ ਖੂਬ ਮਨੋਰੰਜ਼ਨ ਕੀਤਾ।
ਪਦਮ ਸ਼੍ਰੀ ਅਲੰਕ੍ਰਿਤ ਡਾ. ਪੂਨਮ ਸੂਰੀ ਪ੍ਰਧਾਨ ਡੀ.ਏ.ਵੀ ਸੀ.ਐਮ.ਸੀ ਨਵੀ੍ਵ ਦਿੱਲੀ ਦੇ ਆਸ਼ੀਰਵਾਦ ਅਤੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਦੀ ਯੋਗ ਅਗਵਾਈ ਹੇਠ ਪੰਜਵੀਂ ਜਮਾਤ ਦੇ 517 ਵਿਦਿਆਰਥੀਆਂ ਵਲੋਂ ਦੋ ਗਰੁਪ ਸਵੇਰ ਅਤੇ ਸ਼ਾਮ ਦੇ ਸ਼ੋਅ ਵਿੱਚ `ਮਜੈਸਟਿਕ ਅੰਬਰੇਲਾ` ਨਾਂ ਦੇ ਸਲਾਨਾ ਸਮਾਰੋਹ ਨੂੰ ਊਰਵੀ ਆਡੋਟੋਰੀਅਮ ਵਿੱਚ ਪੇਸ਼ ਕੀਤਾ ਗਿਆ ।
ਸਵੇਰ ਦੇ ਸ਼ੋਅ ਦੇ ਮੁੱਖ ਮਹਿਮਾਨ ਸ਼੍ਰੀਮਤੀ ਮਨੀਸ਼਼ਾ ਗੁਲਾਟੀ ਚੇਅਰਪਰਸਨ ਪੰਜਾਬ ਸਟੇਟ ਵੂਮੈਨ ਕਮਿਸ਼ਨ ਅਤੇ ਸ਼ਾਮ ਦੇ ਸ਼ੋਅ ‘ਚ ਪਰਮਜੀਤ ਬਤਰਾ ਸੀਨੀਅਰ ਵਾਈਸ ਚੇਅਰਮੈਨ ਪੰਜਾਬ ਮੀਡੀਅਮ ਇੰਡਸਟਰੀ ਡਿਵੈਲਪਮੈਂਟ ਬੋਰਡ ਬਤੌਰ ਮੁੱਖ ਮਹਿਮਨ ਸ਼ਾਮਲ ਹੋਏ।
ਸਟੇਜ਼ ਦੀ ਪੇਸ਼ਕਾਰੀ ‘ਚ ਮਨੁੱਖੀ ਹੋਂਦ ਦੇ ਵੱਖ-ਵੱਖ ਪਹਿਲੂਆਂ ‘ਤੇ ਜਿਵੇਂ ਪਰਮਾਤਮਾ, ਕੁਦਰਤ, ਮਾਂ-ਬਾਪ, ਅਧਿਆਪਕ, ਦੋਸਤੀ ਅਤੇ ਖੁਸ਼ੀ ਨੂੰ ਇੱਕ ਛੱਤਰੀ ਵਾਂਗ ਹਰੇਕ ਪਹਿਲੂ ਨੂੰ ਆਪਣੇ ਵਿੱਚ ਸਮੋ ਕੇ ਸ਼ਾਨਦਾਰ ਤਰੀਕੇ ਨਾਲ ਪ੍ਰਦਰਸ਼ਿਤ ਕੀਤਾ ਗਿਆ । ਬੱਚਿਆਂ ਨੇ ਵਿਸ਼ੇ ਨੂੰ ਨਾਟਕੀ ਰੂਪ, ਗੀਤ ਅਤੇ ਨਾਚ ਅਤੇ ਸੰਗੀਤ ਨੁੰ ਵਿਚਾਰਾਤਮਕ ਤਰੀਕੇ ਨਾਲ ਇਕੱਠੇ ਲੜੀਬੱਧ ਤਰੀਕੇ ਨਾਲ ਪੇਸ਼ ਕੀਤਾ।ਪੰਜਾਬ ਜ਼ੋੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲ਼ਾਘਾ ਕੀਤੀ।ਸਕੂਲ ਦੇ ਮੈਨੇਜਰ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਵੀ ਬੱਚਿਆਂ ਦੇ ਪ੍ਰਦਰਸ਼ਨ ਤੋਂ ਖੁਸ਼ ਅਤੇ ਸੰਤੁਸ਼ਟ ਦਿਖੇ।
ਸਕੂਲ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਹਾਜ਼ਰੀਨ ਦਾ ਕੀਤਾ ਅਤੇ ਵਿਦਿਆਰਥੀਆਂ ਤੇ ਸਟਾਫ ਦੇ ਉਪਰਾਲੇ ਦੀ ਪ੍ਰਸੰਸ਼ਾ ਕੀਤੀ।ਉਨ੍ਹਾਂ ਨੇ ਬੱਚਿਆਂ ਨੂੰ ਕਿਹਾ ਕਿ ਉਹ ਚੰਗੀ ਸਿੱਖਿਆ ਅਤੇ ਨੈਤਿਕ ਕਦਰਾਂ ਕੀਮਤਾਂ ਅਪਨਾਉਣ ਅਤੇ ਜੀਵਨ ਵਿੱਚ ਮੁਸ਼ਕਲਾਂ ਤੋਂ ਘਬਰਾ ਕੇ ਨਕਾਰਾਤਮਕ ਸੋਚ ਨਾ ਰੱਖਣ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …