
ਬਟਾਲਾ, 4 ਅਕਤੂਬਰ (ਨਰਿੰਦਰ ਬਰਨਾਲ) – ਪੰਜਾਬ ਮੇਲਿਆਂ ਤੇ ਤਿਉਹਾਰਾ ਦਾ ਗੜ ਹੋਣ ਕਰਕੇ ਇਥੇ ਰੋਜਾਨਾ ਹੀ ਪਿੰਡਾਂ ਤੇ ਕਸਬਿਆਂ ਵਿਚ ਮੇਲੇ ਲੱਗਦੇ ਰਹਿੰਦੇ ਹਨ। ਇਨਾ ਮੇਲਿਆਂ ਵਿਚ ਸੱਭਿਆਚਾਰ ਦੀ ਝਲਕ ਤੇ ਪੇਡੂ ਪਿਆਰ ਦੀ ਅਪਣੱਤ ਵੇਖਣ ਨੂੰ ਮਿਲਦੀ ਹੈ। ਬਟਾਲਾ ਤਹਿਲ ਦੇ ਪਿੰਡ ਸਾਰਚੂਰ ਵਿਚ ਕਈ ਦਹਾਕਿਆਂ ਤੋ ਘਣੀ ਪੀਰ ਦੀ ਦਰਗਾਹ ਤੇ ਮੇਲਾ ਲੱਗਦਾ ਆ ਰਿਹਾ ਹੈ। ਇਸ ਸਾਲ ਵਿਚ ਵੀ ਮਿਤੀ ਸੱਤ ਤੇ ਅੱਠ ਅਕਤੂਬਰ ਨੂੰ ਸਾਰਚੂਰ ਪਿੰਡ ਵਿਚ ਘਣੀ ਪੀਰ ਦੀ ਦਰਗਾਹ ਤੇ ਇਹ ਮੇਲਾ ਬੜੀ ਧੂਮ ਧਾਮ ਤੇ ਚਾਵਾਂ ਨਾਲ ਮਨਾਇਆ ਜਾ ਰਿਹਾ ਹੈ। ਮੇਲਾ ਪ੍ਰਬੰਧਕ ਸ੍ਰੀ ਸੁਖਪੀ੍ਰਤ ਸਿੰਘ ਬਾਜਵਾ ਤੇ ਕੰਵਲਦੀਪ ਸਿੰਘ ਬਾਜਵਾ ਨੇ ਮੇਲੇ ਦੇ ਸਬੰਧ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਜਦੀਕੀ ਪਿੰਡਾ ਕੋਟਲੀ ਢਾਡੀਆਂ, ਕਾਲੂਵਾਲ, ਭਾਰਤ ਵਾਲ, ਪਾਰੋਵਾਲ, ਨਾਸਰਕੇ, ਕਾਲੂਵਾਲ, ਜਾਂਗਲਾ, ਦੇ ਆਪਸੀ ਸਹਿਯੋਗ ਨਾਲ ਕਰਵਾਏ ਜਾ ਰਹੇ ਮੇਲੇ ਤੇ ਪੇਡੂ ਵਾਲੀਵਾਲ, ਕਬੱਡੀ , ਅਤੇ ਕੁਸਤੀ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਮੇਲੇ ਦੌਰਾਨ ਲੜਕੀਆਂ ਦੀ ਕਬੱਡੀ ਦੇ ਆਕਰਸਨ ਵਿਚ ਜਗਤਪੁਰ ਨਵਾਂ ਸਹਿਰ ਕਲੱਬ, ਕੋਟਲੀ ਥਾਣ ਸਿੰਘ ਜਲੰਧਰ, ਸ੍ਰੀ ਗੂਰੁ ਅਰਜਨ ਦੇਵ ਕਲੱਬ ਤਰਨਤਾਰਨ, ਸਤਲਾਣੀ ਕਬੱਡੀ ਕਲੱਬ ਦਰਮਿਆਨ ਮੈੈਚ ਕਰਵਾਏ ਜਾਣਗੇ। ਇਸੇ ਤਰਾਂ ਇੰਟਰਨੈਸਨਲ ਕਬੱਡੀ ਲੜਕਿਆਂ ਦੀਆਂ ਟੀਮਾਂ ਵਿਚ ਅੰਬੀ ਹਠੂਰ ਇੰਟਰਨੈਸਨਲ ਕਬੱਡੀ ਕਲੱਬ ਗੁਰਦਾਸਪੁਰ ਵਿਚ ਕਬੱਡੀ ਮੈਚ ਅਹਿਮ ਹੋਣਗੇ। ਇਸ ਤੋ ਇਲਾਵਾ ਮਾਲੀ ਦੀ ਕੁਸਤੀ ਮੁਕਾਬਲੇ, ਗਤਕਾ ਮੁਕਾਬਲਾ, 60 ਸਾਲ ਦੀ ਉਮਰ ਦੇ ਬਜੁਰਗਾਂ ਦੀ ਕਬੱਡੀ ਅਤੇ ਹੋਰ ਪੇਡੂ ਖੇਡਾਂ ਵੀ ਕਰਵਾਈਆਂ ਜਾਣਗੀਆਂ । ਪ੍ਰਬੰਧਕਾਂ ਵੱਲੋ ਇਲਾਕੇ ਭਰ ਦੀ ਸੰਗਤ ਨੂੰ ਮੇਲੇ ਵਿਚ ਪਹੁੰਚਣ ਦਾ ਖੁਲਾ ਸੱਦਾ ਦਿਤਾ ਗਿਆ ਹੈ।