ਬਠਿੰਡਾ, 04 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਗੁਰਜੀਤ ਸਿੰਘ ਸਿੱਧੂ ਨੇ ਦੁਸ਼ਹਿਰੇ ਵਾਲੇ ਦਿਨ ਆਰ ਐਸ ਐਸ ਦੇ ਪ੍ਰੋਗਰਾਮ ਨੂੰ ਦੂਰਦਰਸ਼ਨ ‘ਤੇ ਲਾਈਵ ਦਿਖਾਏ ਜਾਣ ਦੀ ਨਿਖੇਧੀ ਕਰਦਿਆਂ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਵੀਂ ਆਪਣੇ ਨਿੱਜੀ ਫਾਇਦੇ ਲਈ ਲੋਕਾਂ ਦੇ ਪੈਸੇ ਨਾਲ ਚੱਲਣ ਵਾਲੇ ਦੂਰਦਰਸ਼ਨ ਦੀ ਦੂਰ ਵਰਤੋਂ ਕਰਦੀ ਰਹੀ ਹੈ।ਸਿੱਧੂ ਨੇ ਕਿਹਾ ਕਿ ਕਿੰਨੀ ਮਾੜੀ ਗੱਲ ਹੈ ਕਿ ਇੱਕ ਪਾਸੇ 2 ਅਕਤੂਬਰ ਨੂੰ ਪ੍ਰਧਾਨ ਮੰਤਰੀ ਗਾਂਧੀ ਜਯੰਤੀ ਨੂੰ ‘ਸਵੱਛ ਭਾਰਤ ਮੁਹਿੰਮ’ ਚਲਾਉਂਦੇ ਹਨ ਅਤੇ 3 ਅਕਤੂਬਰ ਨੂੰ ਆਰ. ਐਸ. ਐਸ ਜਿਸ ਦਾ ਨੱਥੂ ਰਾਮ ਗੋਡਸੇ ਮੈਂਬਰ ਸੀ, ਨਾਗਪੁਰ ਤੋਂ ਸਾਰਾ ਪ੍ਰੋਗਰਾਮ ਲਾਈਵ ਦਿਖਾਇਆ ਜਾਂਦਾ ਹੈ, ਇਹ ਇਤਫਾਕ ਨਹੀ ਹੋ ਸਕਦਾ, ਬਲਕਿ ਇੱਕ ਸੋਚੀ ਸਮਝੀ ਰਾਜਨੀਤਿਕ ਚਾਲ ਹੈ।ਕਿਉਂਕਿ ਬੀ. ਝੇ. ਪੀ ਮਹਾਂਰਾਸ਼ਟਰ ਵਿੱਚ ਸ਼ਿਵ ਸੈਨਾ ਨਾਲ ਸਮਝੋਤਾ ਟੁੱਟਣ ਤੋਂ ਬਾਅਦ, ਬੀ ਜੇ ਪੀ ਮਹਾਂਰਾਸ਼ਟਰ ਵਿੱਚ ਆਰ. ਐਸ. ਐਸ ਦੀ ਮਦਦ ਨਾਲ ਹਿੰਦੂ ਕਾਰਡ ਖੇਡਣਾ ਚਾਹੁੰਦੀ ਹੈ, ਇਹੀ ਕਾਰਨ ਹੈ ਕਿ ਆਰ. ਐਸ. ਐਸ ਦਾ ਪ੍ਰੋਗਰਾਮ ਲਾਈਵ ਦਿਖਾਇਆ ਗਿਆ।ਤਾਂ ਕਿ ਪੇਂਡੂ ਖੇਤਰ ਤੱਕ ਵੀਂ ਪਹੁੰਚ ਬਣਾਈ ਜਾ ਸਕੇ ਅਤੇ ਇਹੀ ਕਾਰਨ ਹੈ ਕਿ ਪ੍ਰਧਾਨ ਮੰਤਰੀ ਨੇ ਵੀਂ ਉਸੇ ਦਿਨ ਅਕਾਸ਼ਵਾਦੀ ਦਾ ਸਹਾਰਾ ਲਿਆ।ਆਰ. ਐਸ. ਐਸ ਦਾ ਪ੍ਰੋਗਰਾਮ ਦਿਖਾਉਾ, ਚੋਣ ਜਾਬਤੇ ਦੀ ਸ਼ਰੇਆਮ ਉਲੰਘਣਾ ਹੈ ਅਤੇ ਮੌਜੂਦਾ ਸਰਕਾਰ ਦਾ ਇਕ ਖਾਸ ਤਬਕੇ ਨੂੰ ਖੁਸ਼ ਕਰਨ ਦਾ ਉਪਰਾਲਾ ਹੈ । ਕੀ ਚੋਣ ਕਮਿਸ਼ਨ ਇਸ ਉਤੇ ਕੋਈ ਕਾਰਵਾਈ ਕਰੇਗਾ।
Check Also
ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …