ਸਮਰਾਲਾ, 12 ਮਾਰਚ (ਪੰਜਾਬ ਪੋਸਟ -ਇੰਦਰਜੀਤ ਕੰਗ) – ਲਾਲ ਝੰਡਾ ਪੇਂਡੂ ਚੌਂਕੀਦਾਰ ਯੂਨੀਅਨ (ਰਜਿ:9) ਦੀ ਮੀਟਿੰਗ ਪ੍ਰਧਾਨ ਨਛੱਤਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਯੂਨੀਅਨ ਦੀਆਂ ਮੰਗਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਪੇਸ਼ ਕੀਤੇ ਪਹਿਲੇ ਮਤੇ ਵਿੱਚ ਪੰਜਾਬ ਸਰਕਾਰ ਨੂੰ ਹਰਿਆਣਾ ਸਰਕਾਰ ਦੀ ਤਰਜ਼ ‘ਤੇ ਚੌਂਕੀਦਾਰਾਂ ਦੇ ਮਾਣ ਭੱਤੇ ਵਿੱਚ ਵਾਧਾ ਕਰਨ ਦੀ ਅਪੀਲ ਕੀਤੀ।ਦੂਜੇ ਮਤੇ ਵਿੱਚ ਜਿਹੜੇ ਪਿੰਡਾਂ ਦੇ ਚੌਂਕੀਦਾਰਾਂ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਦੇ ਪਰਿਵਾਰਾਂ ਨੂੰ ਪਹਿਲ ਦੇ ਅਧਾਰ ‘ਤੇ ਨਿਯੁੱਕਤ ਕਰਨ ਅਤੇ ਪਿੰਡਾਂ ਵਿੱਚ ਖਾਲੀ ਪਈਆਂ ਚੌਂਕੀਦਾਰਾਂ ਦੀ ਅਸਾਮੀ ਭਰਣ ਤੋਂ ਇਲਾਵਾ ਚੌਂਕੀਦਾਰਾਂ ਨੂੰ ਵੱਡੀ ਲੱਠ, ਬੈਟਰੀ ਅਤੇ ਵਰਦੀ ਦੇਣ ਦੀ ਮੰਗ ਕੀਤੀ।ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਨਛੱਤਰ ਸਿੰਘ ਹਰਬੰਸਪੁਰਾ, ਮੇਵਾ ਸਿੰਘ ਮੀਤ ਪ੍ਰਧਾਨ ਭੌਰਲਾ ਚਾਵਾ, ਜਗਦੇਵ ਸਿੰਘ ਸੈਕਟਰੀ ਬਰਮਾ, ਗੁਰਦਾਸ ਸਿੰਘ ਮਾਨੂੰਪੁਰ, ਕੁਲਵੰਤ ਸਿੰਘ ਮਾਨੂੰਪੁਰ, ਮੇਵਾ ਸਿੰਘ, ਕੁਲਦੀਪ ਸਿੰਘ ਹਰਿਓਂ, ਨੂਰ ਮੁਹੰਮਦ ਰਾਜੇਵਾਲ, ਬਾਬੂ ਸਿੰਘ ਚੌਹਾਨ, ਅਜੀਤ ਸਿੰਘ ਸਿਹਾਲਾ, ਜਰਨੈਲ ਸਿੰਘ ਬਗਲੀ ਖੁਰਦ, ਬਾਵਾ ਸਿੰਘ ਦਿਆਲਪੁਰਾ, ਮੇਵਾ ਸਿੰਘ ਟੋਡਰਪੁਰ, ਗੁਰਦੀਪ ਸਿੰਘ ਮੁਸ਼ਕਾਬਾਦ, ਗੁਰਮੀਤ ਸਿੰਘ ਬੌਂਦਲੀ, ਕੁਲਦੀਪ ਸਿੰਘ, ਜਗਦੇਵ ਸਿੰਘ, ਜੀਤ ਸਿੰਘ ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …