ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ – ਸੰਧੂ) – ਬੀਤੇ ਵਰ੍ਹੇ ਚੀਨ ਦੇ ਸ਼ਹਿਰ ਨਿੰਗਬੋ ਵਿਖੇ ਸਮਾਪਤ ਹੋਏ ਆਈ.ਸੀ.ਐਫ ਵਿਸ਼ਵ ਕੱਪ ਵਿੱਚ ਸ਼ਮੂਲੀਅਤ ਕਰਕੇ ਸੈਕੰਡ ਰਨਰਜ਼ਅੱਪ ਬਣ ਕੇ ਬਰਾਉੂਂਜ ਮੈਡਲ ਹਾਸਲ ਕਰਨ ਵਾਲੀ ਟੀਮ ਦੇ ਅੰਤਰਰਾਸ਼ਟਰੀ ਕਿਯਾਕਿੰਗ ਕਨੋਇੰਗ ਖੇਡ ਕੋਚ ਅਮਨਦੀਪ ਸਿੰਘ ਖਹਿਰਾ ਨੇ ਸਰਕਾਰੀ ਹਾਈ ਸਕੂਲ ਚਵਿੰਡਾ ਕਲਾਂ ਵਿਖੇ ਬਤੌਰ ਡੀ.ਪੀ.ਈ ਦਾ ਅਹੁੱਦਾ ਸੰਭਾਲ ਲਿਆ ਹੈ।ਕੋਚ ਅਮਨਦੀਪ ਸਿੰਘ ਖਹਿਰਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਪੰਜਾਬ ਪੁਲਿਸ ਦੇ ਵੱਲੋਂ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਸੁਲਤਾਨਪੁਰ ਲੋਧੀ ਕਪੂਰਥਲਾ ਵਿਖੇ ਕੋਚ ਦੀਆਂ ਸੇਵਾਵਾਂ ਨਿਭਾਅ ਰਹੇ ਸਨ।ਜੀ.ਐਨ.ਡੀ.ਯੂ ਦੇ ਸਰੀਰਕ ਸਿੱਖਿਆ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾ. ਬਲਜਿੰਦਰ ਸਿੰਘ ਬੱਲ, ਗੁਰਦਵਿੰਦਰ ਸਿੰਘ ਖਹਿਰਾ, ਬਲਦੇਵ ਸਿੰਘ ਤੇ ਇੰਚਾਰਜ ਜੁਝਾਰ ਸਿੰਘ ਤੋਂ ਇਲਾਵਾ ਸਕੂਲ ਦੇ ਸਮੂਹ ਸਟਾਫ ਵੱਲੋਂ ਡੀ.ਪੀ.ਈ ਕੋਚ ਅਮਨਦੀਪ ਸਿੰਘ ਖਹਿਰਾ ਦਾ ਨਿੱਘਾ ਸਵਾਗਤ ਕੀਤਾ ਗਿਆ।ਡਾ. ਬਲਜਿੰਦਰ ਸਿੰਘ ਬੱਲ ਨੇ ਦੱਸਿਆ ਕਿ ਅਮਨਦੀਪ ਸਿੰਘ ਖਹਿਰਾ ਨੇ ਕਿਯਾਕਿੰਗ ਕਨੋਇੰਗ ਦੇ 250 ਦੇ ਕਰੀਬ ਰਾਸ਼ਟਰੀ ਤੇ ਅੰਤਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਹਨ।ਜਿੰਨ੍ਹਾਂ ਵਿੱਚੋਂ 7 ਖਿਡਾਰੀ ਵਰਲਡ ਕੱਪ ਮੈਡਲਿਸਟ ਹਨ ਤੇ 3 ਏਸ਼ੀਅਨ ਚੈਂਪੀਅਨਸ਼ਿਪ ਮੈਡਲ ਹੋਲਡਰ ਹਨ।ਇੱਕ ਖਿਡਾਰੀ ਨੂੰ ਪੰਜਾਬ ਸਰਕਾਰ ਦੇ ਵੱਲੋਂ ਮਹਾਰਾਜਾ ਰਣਜੀਤ ਸਿੰਘ ਐਵਾਰਡ ਦੇ ਕੇ ਨਿਵਾਜ਼ਿਆ ਜਾ ਚੁੱਕਾ ਹੈ।ਉਨ੍ਹਾਂ ਦੱਸਿਆ ਕਿ ਕਿਯਾਕਿੰਗ ਕਨੋਇੰਗ ਦੇ ਅੰਤਰਰਾਸ਼ਟਰੀ ਕੋਚ ਦਾ ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ ਦੇ ਇਲਾਕੇ ਵਿੱਚ ਬਤੌਰ ਡੀ.ਪੀ.ਈ ਸੇਵਾਵਾਂ ਨਿਭਾਉਣਾ ਜੀ.ਐਨ.ਡੀ.ਯੂ ਤੇ ਸਿੱਖਿਆ ਵਿਭਾਗ ਦੇ ਵਾਸਤੇ ਮਾਣ ਵਾਲੀ ਗੱਲ ਹੈ।
ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ 15 ਅਗਸਤ 2019 ਤੋਂ ਇਲਾਵਾ ਕਈ ਹੋਰ ਸੰਸਥਾਵਾਂ ਵਲੋਂ ਨਿਵਾਜ਼ਿਆ ਸਨਮਾਨਿਆ ਜਾ ਚੁੱਕਾ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …