ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ – ਸੰਧੂ) – ਵਿਸ਼ਵ ਪ੍ਰਸਿੱਧ ਉਚ ਵਿੱਦਿਅਕ ਸੰਸਥਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 50 ਸਾਲਾ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਕਿ ਜਦੋਂ ਜੀ.ਐਨ.ਡੀ.ਯੂ ਦੇ ਖੇਡ ਮੈਦਾਨਾਂ ‘ਚ ਖਾਮੋਸ਼ੀ ਤੇ ਸੰਨਾਟਾ ਪੱਸਰਿਆ ਹੋਵੇ ਅਤੇ ਓਪਨ ਜਿੰਮ ਵੀ ਸੁੰਨਸਾਨ ਨਜ਼ਰ ਆਏ ਹੋਣ।
ਜਿਕਰਯੋਗ ਹੈ ਕਿ ਦੇਸ਼ ਦੀ ਸਭ ਤੋਂ ਵੱਡੀ ਮਾਕਾ ਖੇਡ ਟ੍ਰਾਫੀ ‘ਤੇ 23 ਵਾਰ ਕਬਜ਼ਾ ਕਰਨ ਵਾਲੀ ਇਸ ਯੂਨੀਵਰਸਿਟੀ ਨੇ 2 ਦਰਜ਼ਨ ਦੇ ਕਰੀਬ ਵੱਖ-ਵੱਖ ਖੇਡ ਖੇਤਰਾਂ ਨਾਲ ਸਬੰਧਤ ਅਰਜੁਨ ਐਵਾਰਡੀ ਤੇ ਹਜ਼ਾਰਾਂ ਕੌਮੀ ਤੇ ਕੌਮਾਂਤਰੀ ਪੱਧਰ ਦੇ ਖਿਡਾਰੀ/ਖਿਡਾਰਨਾਂ ਪੈਦਾ ਕੀਤੀਆਂ ਹਨ।ਇਸ ਸੁੰਨਸਾਨ ਦਾ ਮੁੱਖ ਕਾਰਨ ਮਨੁੱਖੀ ਜਾਨਾਂ ਲਈ ਡਰ ਤੇ ਖੌਫ ਦਾ ਪ੍ਰਤੀਕ ਬਣ ਚੁੱਕੇ ਕੋਰੋਨਾ ਵਾਇਰਸ ਨੂੰ ਮੰਨਿਆ ਜਾ ਰਿਹਾ ਹੈ।ਜੀ.ਐਨ.ਡੀ.ਯੂ ਦੇ ਇੰਨ੍ਹਾ ਖੇਡ ਮੈਦਾਨਾਂ ਦੇ ਆਸੇ ਪਾਸੇ ਬਣੇ ਸੈਰਗਾਹਾਂ ਰਸਤੇ ਜਿਵੇਂ ਬੀਤੇ ਸਮੇਂ ਦੀ ਕਹਾਣੀ ਬਿਆਨ ਕਰ ਰਹੇ ਹਨ।ਵੀ.ਸੀ ਪ੍ਰੋਫੈਸਰ ਡਾ. ਜਸਪਾਲ ਸਿੰਘ ਸੰਧੂ ਦੇ ਵਿਸ਼ੇਸ਼ ਯਤਨਾਂ ਸਦਕਾ ਲੱਖਾਂ ਰੁਪਏ ਖਰਚ ਕਰਕੇ ਸਥਾਪਿਤ ਕੀਤੇ ਗਏ ਓਪਨ ਜਿੰਮ ਵੀ ਖਿਡਾਰੀਆਂ ਦੀ ਬੇਰੌਣਕੀ ਤੇ ਗੈਰ ਮੌਜੂਦਗੀ ਦਾ ਅਹਿਸਾਸ ਕਰਵਾ ਰਹੇ ਹਨ।
ਜੀ.ਐਨ.ਡੀ.ਯੂ ਦੇ ਰਜਿਸਟਰਾਰ ਪ੍ਰੋਫੈਸਰ ਡਾ. ਕੇ.ਐਸ ਕਾਹਲੋ਼ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਜਿਥੇ ਅਧਿਆਪਨ ਤੇ ਗੈਰ ਅਧਿਆਪਨ ਅਮਲੇ ਫੈਲੇ ਤੇ ਵਿਦਿਆਰਥੀਆਂ ਦੀ 31 ਮਾਰਚ ਤੱਕ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।ਉਥੇ ਇਹ ਖੇਡ ਮੈਦਾਨ ਤੇ ਓਪਨ ਜਿੰਮ ਵੀ ਉਸੇ ਸਿਲਸਿਲੇ ਦਾ ਹਿੱਸਾ ਹਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …