Sunday, December 22, 2024

ਜਨਤਾ ਕਰਫਿਊ ਨੂੰ ਅੰਮ੍ਰਿਤਸਰੀਆਂ ਦਿੱਤਾ ਭਰਵਾਂ ਹੁੰਗਾਰਾ

ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ) – ਕੋਰੋਨਾ ਵਾਇਰਸ ਨੂੰ ਦੇਸ਼ ਵਿੱਚ ਫੈਲਣ ਤੋਂ ਰੋਕਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਅੱਜ PPNJ220320209ਜਨਤਾ ਕਰਫਿਊ ਲਗਾਉਣ ਦੇ ਦਿੱਤੇ ਗਏ ਸੱਦੇ ‘ਤੇ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਲੋਕਾਂ ਨੇ ਜਿਥੇ ਆਪਣੇ ਕਾਰੋਬਾਰ, ਫੈਕਟਰੀਆਂ, ਦੁਕਾਨਾਂ ਤੇ ਹੋਰ ਅਦਾਰੇ ਬੰਦ ਰੱਖੇ, ਉਥੇ ਬੱਸਾਂ, ਟੈਕਸੀਆਂ ਤੇ ਆਟੋ ਵੀ ਨਹੀਂ ਚੱਲੇ।ਸ਼ਹਿਰ ਦੇ ਪ੍ਰਮੁੱਖ ਬਜ਼ਾਰ ਤੇ ਮਾਰਕੀਟਾਂ ਸੁੰਨਸਾਨ ਰਹੀਆਂ।ਲੋਕ ਆਪਣੇ ਆਪ ਮਨਮਰਜ਼ੀ ਨਾਲ ਹੀ ਘਰਾਂ ਵਿੱਚ ਹੀ ਰਹੇ ਅਤੇ ਬਹੁਤ ਜਰੂਰੀ ਕੰਮਾਂ ਲਈ ਹੀ ਕੁੱਝ ਲੋਕ ਸੜਕਾਂ ‘ਤੇ ਨਜ਼ਰ ਪਏ।ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਕਾਂ ਦੀ ਗਿਣਤੀ ‘ਚ ਆਉਣ ਵਾਲੇ ਸ਼ਰਧਲੂਆਂ ਦੀ ਗਿਣਤੀ ਵੀ ਘਟੀ।ਬਹੁਤ ਘੱਟ ਸ਼ਰਧਾਲੂ ਹੀ ਦਰਸ਼ਨਾਂ ਲਈ ਪੁੱਜੇ।
                  PPNJ220320210ਹਸਪਤਾਲ, ਦਵਾਈਆਂ ਦੀਆਂ ਦੁਕਾਨਾਂ ਤੇ ਪੈਟਰੋਲ ਪੰਪ ਖੁੱਲੇ ਰਹੇ, ਪਰ ਗ੍ਰਾਹਕਾਂ ਦੀ ਸੰਖਿਆ ਵਿੱਚ ਬਹੁਤ ਕਮੀ ਰਹੀ।ਸ਼ਾਮ 5 ਵਜੇ ਪ੍ਰਧਾਨ ਮੰਤਰੀ ਦੀ ਅਪੀਲ ‘ਤੇ ਲੋਕਾਂ ਨੇ ਗਲੀਆਂ, ਬਜ਼ਾਰਾਂ, ਬਾਲਕੋਨੀਆਂ ਤੇ ਘਰਾਂ ਦੀਆਂ ਛੱਤਾਂ ‘ਤੇ ਖੜ ਕੇ ਆਪਣੀ ਜਾਨ ਖਤਰੇ ਵਿੱਚ ਪਾ ਕੇ ਕੋਰੋਨਾ ਨਾਲ ਲੜ ਰਹੇ ਡਾਕਟਰਾਂ, ਪੁਲਿਸ ਤੇ ਪ੍ਰਸਾਸ਼ਨਿਕ ਅਧਿਕਾਰੀਆਂ ਤੇ ਮੁਲਾਜ਼ਮਾਂ ਅਤੇ ਮੀਡੀਆ ਖੇਤਰ ਵਿੱਚ ਕੰਮ ਕਰਦੇ ਵਿਅਕਤੀਆਂ ਨੂੰ ਉਤਸ਼ਾਹਿਤ ਕਰਨ ਲਈ ਥਾਲ਼ੀਆਂ ਖੜਕਾਈਆਂ ਅਤੇ ਤਾਲੀਆਂ ਵਜਾਈਆਂ।ਥਾਂ-ਥਾਂ ‘ਤੇ ਤਾਇਨਾਤ ਪੁਲਿਸ ਟੀਮਾਂ ਵਲੋਂ ਸੜਕਾਂ ‘ਤੇ ਆਏ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਪ੍ਰੇਰਿਤ ਕੀਤਾ ਗਿਆ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …