Wednesday, July 16, 2025
Breaking News

ਮੇਅਰ ਸ਼੍ਰੀ ਬਖਸ਼ੀ ਰਾਮ ਅਰੋੜਾ ਨੇ ਚੁੱਕਵਾਇਆ ਪਾਰਕਿੰਗਾਂ ਦੇ ਆਲੇ ਦੁਆਲੇ ਖਿਲਰਿਆ ਕੂੜਾ

PPN06101430
ਅੰਮ੍ਰਿਤਸਰ, 6 ਅਕਤੂਬਰ (ਸੁਖਬੀਰ ਸਿੰਘ) -ਸਵੱਛ ਭਾਰਤ ਮੁਹਿੰਮ ਤਹਿਤ ਮੇਅਰ ਸ਼੍ਰੀ ਬਖਸ਼ੀ ਰਾਮ ਅਰੋੜਾ ਨੇ ਵਾਰਡ ਨੰਬਰ 50 ਦਾ ਦੌਰਾ ਕੀਤਾ ਅਤੇ ਪਾਰਕਿੰਗਾਂ ਦੇ ਆਲੇ ਦੁਆਲੇ ਖਿਲਰਿਆ ਕੂੜਾ ਚੁਕਵਾਇਆ।ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੂੜਾ ਇਧਰ-ਉਧਰ ਸੁੱਟਣ ਦੀ ਬਜਾਏ ਕੂੜਾਦਾਨ (ਡਸਟ ਬਿਨ) ਵਿੱਚ ਪਾਉਣ। ਗਾਰਡਨ ਕਲੌਨੀ ਤੋਂ ਸ਼ੁਰੂ ਕੀਤੀ ਇਸ ਮੁਹਿੰਮ ਮੌਕੇ ਹੋਰਨਾਂ ਤੋਂ ਇਲਾਵਾ ਅਸ਼ੋਕ ਗੁਪਤਾ, ਰਿਸ਼ੀ ਅਰੋੜਾ, ਕਿਸ਼ਨ ਚੰਦ ਅਰੋੜਾ, ਅਸ਼ੋਕ ਕਪੂਰ, ਰੋਹਿਤ ਮਹਾਜਨ, ਪ੍ਰਵੀਨ ਕੁਮਾਰ, ਅਨਿਲ ਗੁਪਤਾ, ਐਕਸੀਅਨ ਪ੍ਰਦੁਮਨ ਸਿੰਘ, ਗੁਰਬਖਸ਼ ਸਿਮਘ, ਮੁਕਖ ਰਾਜ, ਮਹਿੰਦਰ ਸਿੰਘ ਐਸ. ਕੇ ਸਰੀਨ ਆਦਿ ਮੌਜੂਦ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply