ਹਜ਼ੂਰ ਸਾਹਿਬ (ਨੰਦੇੜ), 3 ਅਪ੍ਰੈਲ (ਪੰਜਾਬ ਪੋਸਟ – ਰਵਿੰਦਰ ਸਿੰਘ ਮੋਦੀ) – ਤਖਤ ਸਚਖੰਡ ਸ਼੍ਰੀ ਹਜ਼ੂਰ ਸਾਹਿਬ ਬੋਰਡ ਵਲੋਂ ਲਗਾਤਾਰ ਚਾਰ ਦਿਨਾਂ ਤੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ‘ਚ ਘਰ ਲੰਗਰ ਪਹੁੰਚਾਉਣ ਅਤੇ ਸਿੱਖ ਭਾਈਚਾਰੇ ਵਲੋਂ ਆਪਣੇ ਰਿਹਾੋੲਸ਼ੀ ਖੇਤਰਾਂ ‘ਚ ਸੈਨੀਟਾਈਜੇਸ਼ਨ ਸੇਵਾ ਜਾਰੀ ਹੈ।
ਕੋਰੋਨਾ ਵਾਇਰਸ ਦੇ ਖਿਲਾਫ ਲੜਾਈ ਵਿੱਚ ਤਖਤ ਸਚਖੰਡ ਬੋਰਡ ਬਹੁਤ ਅਹਿਮ ਯੋਗਦਾਨ ਪਾ ਰਿਹਾ ਹੈ। ਹਜ਼ੂਰ ਸਾਹਿਬ ਬੋਰਡ ਦੇ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ, ਉਪ ਪ੍ਰਧਾਨ ਗੁਰਵਿੰਦਰ ਸਿੰਘ ਬਾਵਾ, ਸੈਕਟਰੀ ਰਵਿੰਦਰ ਸਿੰਘ ਬੁੰਗਾਈ, ਗੁਰਦੁਆਰਾ ਬੋਰਡ ਦੇ ਮੈਂਬਰ, ਮੈਨੇਜਿੰਗ ਕਮੇਟੀ ਮੈਂਬਰ ਆਦਿ ਇਸ ਸੇਵਾ ਲਈ ਕਾਰਜ਼ਸ਼ੀਲ ਹਨ।ਗੁਰਦੁਆਰਾ ਬੋਰਡ ਦੇ ਕਰਮਚਾਰੀ ਵੀ ਦਿਨ ਰਾਤ ਲਗਭਗ 20-25 ਹਜ਼ਾਰ ਲੋਕਾਂ ਨੂੰ ਲੰਗਰ ਮੁਹੱਈਆ ਕਰਵਾ ਰਹੇ ਹਨ।
ਇਸ ਸੇਵਾ ਵਿੱਚ ਇੰਦਰ ਸਿੰਘ ਮੋਟਰਾਂਵਾਲੇ, ਅਵਤਾਰ ਸਿੰਘ ਪਹਿਰੇਦਾਰ, ਕੇਹਰ ਸਿੰਘ, ਬੋਰਡ ਦੇ ਸੁਪਰਡੈਂਟ ਗੁਰਵਿੰਦਰ ਸਿੰਘ ਵਾਧਵਾ, ਡੀ. ਪੀ ਸਿੰਘ, ਰਣਜੀਤ ਸਿੰਘ ਚਿਰਾਗੀਆ, ਠਾਨ ਸਿੰਘ ਬੁੰਗਾਈ, ਨਾਰਾਇਣ ਸਿੰਘ ਨੰਬਰਦਾਰ, ਹਰਜੀਤ ਸਿੰਘ ਕੜੇਵਾਲੇ, ਰਵਿੰਦਰ ਸਿੰਘ ਕਪੂਰ, ਹਰਮਿੰਦਰ ਸਿੰਘ ਮਦਤਗਾਰ, ਕੁਲਤਾਰ ਸਿੰਘ ਦਫੇਦਾਰ, ਜਸਪਾਲ ਸਿੰਘ ਚੁਹਾਨ, ਰਿਕੀ ਸਿੰਘ ਫ਼ੌਜੀ, ਹਰਦੀਪ ਸਿੰਘ ਜਮਾਦਾਰ ਸਮੇਤ ਵੱਡੀ ਗਿਣਤੀ ‘ਚ ਕਰਮਚਾਰੀ ਜੁੱਟੇ ਹੋਏ ਹਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …