ਚੰਡੀਗੜ੍ਹ, 3 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕੋਵਿਡ-19 ਕਾਰਨ ਪੈਦਾ ਹੋਈ ਸੰਕਟਕਾਲੀ ਸਥਿਤੀ ਦਾ ਮੁਕਾਬਲਾ ਕਰਨ ਲਈ, ਪੰਜਾਬ ਦਾ ਉਦਯੋਗ ਵਿਭਾਗ ਜ਼ੋਰਦਾਰ ਢੰਗ ਨਾਲ ਘੱਟ ਖਰਚੇ ਵਾਲੇ ਵੈਂਟੀਲੇਟਰਾਂ ਦੇ ਨਿਰਮਾਣ ਲਈ ਸੂਬੇ ਦੀਆਂ ਵੱਖ-ਵੱਖ ਸਨਅਤੀ ਇਕਾਈਆਂ ਨੂੰ ਉਤਸ਼ਾਹਿਤ ਕਰ ਰਿਹਾ ਹੈ, ਜਿਸ ਲਈ ਚਾਰ ਅਜਿਹੀਆਂ ਇਕਾਈਆਂ ਪਹਿਲਾਂ ਹੀ ਪਛਾਣੀਆਂ ਗਈਆਂ ਹਨ ਅਤੇ ਉਨ੍ਹਾਂ ਦੇ ਨਮੂਨਿਆਂ ਦੀ ਤੇਜ਼ੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਇਹ ਪ੍ਰਗਟਾਵਾ ਕਰਦਿਆਂ ਨੇ ਦੱਸਿਆ ਕਿ ਐਮ / ਗਲੋਬਲ ਐਸ.ਪੀ.ਐਸ, ਮੁਹਾਲੀ, ਐਮ/ਐਸ ਸੱਜਨ ਪ੍ਰੀਸੀਜਨ, ਲੁਧਿਆਣਾ, ਐਮ/ਐਸ ਅੰਡੇਲ ਇੰਡੀਆ, ਮੁਹਾਲੀ ਅਤੇ ਐਮ/ਐਸ ਸੀਜਨਸ ਹੈਲਥਕੇਅਰ ਜਲੰਧਰ ਪਹਿਲਾਂ ਹੀ ਮਿਸ਼ਨ ਤਹਿਤ ਕੰਮ ਕਰ ਰਹੇ ਹਨ ਤਾਂਕਿ ਉਦਯੋਗ ਅਤੇ ਵਣਜ ਵਿਭਾਗ ਦੁਆਰਾ ਰਾਜ ਸਰਕਾਰ ਦੀ ਸਹਾਇਤਾ ਨਾਲ ਘੱਟ ਕੀਮਤ ਵਾਲੇ ਵੈਂਟੀਲੇਟਰ ਤਿਆਰ ਕੀਤੇ ਜਾ ਸਕਣ।
ਉਨ੍ਹਾਂ ਦੱਸਿਆ ਕਿ ਇਹ ਵਿਕਰੇਤਾ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ (ਏਮਜ਼) ਤੋਂ ਉਨ੍ਹਾਂ ਦੇ ਪ੍ਰੋਟੋਟਾਈਪਾਂ ਦੀ ਲੋੜੀਂਦੀ ਪ੍ਰਵਾਨਗੀ ਤੋਂ ਬਾਅਦ ਜਲਦੀ ਹੀ ਆਪਣੇ ਉਤਪਾਦ ਨੂੰ ਲਾਂਚ ਕਰਨ ਦੀ ਉਮੀਦ ਕਰ ਰਹੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਰੇਲਵੇ ਦੀ ਰੇਲ ਕੋਚ ਫੈਕਟਰੀ ਕਪੂਰਥਲਾ ਵੀ ਸਵਦੇਸ਼ੀ ਵੈਂਟੀਲੇਟਰਾਂ ਨੂੰ ਵਿਕਸਤ ਕਰਨ ਅਤੇ ਲਾਂਚ ਕਰਨ ਦੀ ਤਿਆਰੀ ਵਿੱਚ ਹੈ, ਇਸ ਤੋਂ ਇਲਾਵਾ ਬਹੁਤ ਸਾਰੇ ਐਮ.ਐਸ.ਐਮ.ਈ ਨੇ ਇਸ ਉਦੇਸ਼ ਲਈ ਦਿਲਚਸਪੀ ਦਿਖਾਈ ਹੈ ਅਤੇ ਇਸ ਮੰਤਵ ਲਈ ਵਿਭਾਗ ਨਾਲ ਨਿਰੰਤਰ ਗੱਲਬਾਤ ਕੀਤੀ ਜਾ ਰਹੀ ਹੈ।
ਇਸ ਦਿਸ਼ਾ ਵਿੱਚ, ਸਿਡਬੀ ਅਤੇ ਵੀ.ਸੀ.ਐਫ ਵਲੋਂ ਘੱਟ ਕੀਮਤ `ਤੇ ਪੂੰਜੀ ਵੀ ਪ੍ਰਦਾਨ ਕੀਤੀ ਜਾ ਰਹੀ ਹੈ। ਸਿਡਬੀ ਸੇਫ ਦੇ ਅਧੀਨ ਕੋਵਿਡ 19 ਦੇ ਵਿਰੁੱਧ ਭਾਰਤ ਨੂੰ ਬਚਾਉਣ ਲਈ ਸਾਮਾਨ ਅਤੇ ਸੇਵਾਵਾਂ ਦੇ ਉਤਪਾਦਨ ਲਈ 5% ਵਿਆਜ ਦਰ ਤੇ ਕਰਜਾ ਪ੍ਰਦਾਨ ਕਰਦਾ ਹੈ (ਕੋਰੋਨਾ ਵਾਇਰਸ ਵਿਰੁੱਧ ਐਮਰਜੈਂਸੀ ਪ੍ਰਤੀਕ੍ਰਿਆ ਦੀ ਸਹੂਲਤ ਲਈ ਸਿਡਬੀ ਸਹਾਇਤਾ ਤਹਿਤ)।
ਜਿਆਦਤਰ, ਅਨੁਮਾਨਾਂ ਅਨੁਸਾਰ ਅੱਜ ਦੀ ਤਾਰੀਖ ਵਿਚ ਭਾਰਤ ਕੋਲ ਲਗਭਗ 48000 ਵੈਂਟੀਲੇਟਰ ਹਨ ਜੋ ਕਿ ਹਸਪਤਾਲਾਂ ਦੁਆਰਾ ਗੰਭੀਰ ਬਿਮਾਰੀਆਂ ਵਾਲੇ ਮਰੀਜ਼ਾਂ ਦੇ ਇਲਾਜ ਲਈ ਵਰਤੇ ਜਾ ਰਹੇ ਹਨ।ਹਰ ਰੋਜ਼ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵਿੱਚ ਹੋ ਰਹੇ ਵਾਧੇ ਕਾਰਨ, ਕੋਵਿਡ 19 ਦੇ ਕਾਰਨ ਪੈਦਾ ਹੋਣ ਵਾਲੀ ਸੰਭਾਵਤ ਸਥਿਤੀ ਦਾ ਮੁਕਾਬਲਾ ਕਰਨ ਲਈ ਵੱਧ ਤੋਂ ਵੱਧ ਅਜਿਹੇ ਵੈਂਟੀਲੇਟਰਾਂ ਦੀ ਜਰੂਰਤ ਹੋਵੇਗੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …