ਪੁਲੀਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਲਾਈਆਂ ਜਖਮੀ ਹੋਏ ਐਸ.ਆਈ ਹਰਜੀਤ ਸਿੰਘ ਦੇ ਨਾਂ ਦੀਆਂ ਨੇਮ ਪਲੇਟਾਂ
ਫ਼ਤਹਿਗੜ੍ਹ ਸਾਹਿਬ, 27 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕੋਵਿਡ-19 ਵਿਰੁੱਧ ਲੜੀ ਜਾ ਰਹੀ ਜੰਗ ਵਿੱਚ ਫਰੰਟਲਾਈਨ ਯੋਧਿਆਂ ’ਤੇ ਕਿਸੇ ਵੀ ਹਮਲੇ ਸਬੰਧੀ ਇਕਜੁੱਟਤਾ ਵਿਖਾਉਂਦੇ ਹੋਏ ਜਿਲ੍ਹਾ ਪੁਲਿਸ ਮੁੱਖੀ ਸ਼੍ਰੀਮਤੀ ਅਮਨੀਤ ਕੌਂਡਲ ਦੀ ਅਗਵਾਈ ਹੇਠ “ਮੈਂ ਵੀ ਹਰਜੀਤ ਸਿੰਘ ਤੇ ਮੈਂ ਵੀ ਪੰਜਾਬ ਪੁਲਿਸ” ਦੇ ਨਾਅਰੇ ਹੇਠ ਵਿਸ਼ੇਸ਼ ਮੁਹਿੰਮ ਚਲਾਈ ਗਈ।ਜਿਸ ਵਿੱਚ ਸਾਰੇ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਡਿਊਟੀ ਦੌਰਾਨ ਪਟਿਆਲਾ ਵਿਖੇ ਜ਼ਖ਼ਮੀ ਹੋਏ ਐਸ.ਆਈ ਹਰਜੀਤ ਸਿੰਘ ਦੇ ਨਾਂ ਦੀਆਂ ਨੇਮ ਪਲੇਟਾਂ ਲਗਾਈਆਂ।ਸ੍ਰੀਮਤੀ ਕੌਂਡਲ ਨੇ ਦੱਸਿਆ ਕਿ ਬੀਤੇ ਦਿਨੀਂ ਪਟਿਆਲਾ ਦੀ ਸਬਜ਼ੀ ਮੰਡੀ ਵਿੱਚ ਏ.ਐਸ.ਆਈ ਹਰਜੀਤ ਸਿੰਘ ਨੇ ਜਿਸ ਬਹਾਦਰੀ ਨਾਲ ਮੁਕਾਬਲਾ ਕਰਦਿਆਂ ਮਿਸਾਲ ਕਾਇਮ ਕੀਤੀ ਹੈ, ਉਸ ਸਬੰਧੀ ਪੂਰਾ ਪੁਲਿਸ ਵਿਭਾਗ ਉਸ ਦੇ ਨਾਲ ਖੜਾ ਹੈ।
ਸ਼੍ਰੀਮਤੀ ਕੌਂਡਲ ਨੇ ਕਿਹਾ ਕਿ ਜਿਸ ਤਰ੍ਹਾਂ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਅੱਜ “ਮੈਂ ਵੀ ਹਰਜੀਤ ਸਿੰਘ ਤੇ ਮੈਂ ਵੀ ਪੰਜਾਬ ਪੁਲਿਸ” ਨਾ ਦੀਆਂ ਪੱਟੀਆਂ ਵੀ ਲਗਾਈਆਂ ਹਨ।ਉਨ੍ਹਾਂ ਕਿਹਾ ਕਿ ਕੋਵਿਡ -19 ਵਿਰੁੱਧ ਪੁਲਿਸ ਮੁਲਾਜ਼ਮਾਂ ਤੇ ਡਾਕਟਰ ਜਿਸ ਤਰ੍ਹਾਂ ਆਪਣੀ ਜਾਨ ਜੋਖਿਮ ਵਿੱਚ ਪਾ ਕੇ ਲੜਾਈ ਲੜ ਰਹੇ ਹਨ, ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਪੁਲਿਸ ਵਲੋਂ ਇਹ ਮੁਹਿੰਮ ਚਲਾਈ ਗਈ ਹੈ ਉਨ੍ਹਾਂ ਇਹ ਵੀ ਕਿਹਾ ਕਿ ਆਮ ਲੋਕ ਵੀ ਆਪਣੀਆਂ ਫੋਟੋਆਂ ’ਤੇ # ਮੈਂ ਵੀ ਹਰਜੀਤ ਸਿੰਘ ਤੇ # ਮੈਂ ਵੀ ਪੰਜਾਬ ਪੁਲਿਸ ਲਗਾ ਕੇ ਪੁਲਿਸ ਨੂੰ ਸਹਿਯੋਗ ਦੇ ਸਕਦੇ ਹਨ।ਤਾਂ ਜੋ ਇਸ ਖਤਰਨਾਕ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਡਿਊਟੀ ਨਿਭਾਅ ਰਹੇ ਪੁਲਿਸ ਜਵਾਨਾਂ ਤੇ ਡਾਕਟਰਾਂ ਦੀ ਹੌਂਸਲਾ ਅਫਜ਼ਾਈ ਕੀਤੀ ਜਾ ਸਕੇ।