ਕਪੂਰਥਲਾ, 28 ਮਈ (ਪੰਜਾਬ ਪੋਸਟ ਬਿਊਰੋ) – ਕੋਰੋਨਾ ਵਾਇਰਸ ਤੋਂ ਖ਼ੁਦ ਦੇ ਅਤੇ ਸਮਾਜ ਦੇ ਬਚਾਅ ਲਈ ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਜਾਰੀ ਨਿਯਮਾਂ ਅਤੇ ਹਦਾਇਤਾਂ ਦਾ ਪਾਲਣ ਕਰਨਾ ਜ਼ਰੂਰੀ ਹੈ।ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਸਿਹਤ ਵਿਭਾਗ ਦੇ ਆਈਸੋਲੇਸ਼ਨ ਵਾਰਡ ਵਿਚ ਕੁੱਲ 7 ਮਰੀਜ਼ ਰਹਿ ਰਹੇ ਹਨ, ਜਿਨ੍ਹਾਂ ਵਿਚੋਂ 4 ਦੇ ਟੈਸਟ ਦੁਬਾਰਾ ਭੇਜੇ ਗਏ ਹਨ ਅਤੇ ਉਨ੍ਹਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਉਨ੍ਹਾਂ ਦੱਸਿਆ ਕਿ ਫਗਵਾੜਾ ਦੇ ਕੋਰੋਨਾ ਪਾਜ਼ੀਟਿਵ ਮਰੀਜ਼ ਇੰਦਰ ਦੀ ਰਿਪੋਰਟ ਨੈਗੇਟਿਵ ਆਉਣ ’ਤੇ ਉਸ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਆਨੰਦ ਕਾਲਜ ਵਿਖੇ ਰਹਿ ਰਹੇ 6 ਵਿਅਕਤੀਆਂ ਨੂੰ ਅਤੇ ਪ੍ਰੀਤ ਪੈਲੇਸ ਵਿਚ ਰਹਿ ਰਹੇ ਤਾਮਿਲਨਾਡੂ ਤੋਂ ਵਾਪਸ ਪਰਤੇ 19 ਵਿਅਕਤੀਆਂ ਨੂੰ ਹੋਮ ਕੁਆਰਨਟੀਨ ਲਈ ਭੇਜ ਦਿੱਤਾ ਗਿਆ ਹੈ।ਇਸ ਤੋਂ ਇਲਾਵਾ ਲੰਦਨ ਹੋਟਲ ਵਿਚ ਸਿੰਗਾਪੁਰ ਤੋਂ ਵਾਪਸ ਪਰਤੇ ਮੋਹਿਤ ਅਰੋੜਾ ਨੂੰ ਵੀ ਹੋਮ ਕੁਆਰਨਟੀਨ ਲਈ ਭੇਜ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਹੋਮ ਕੁਆਨਟੀਨ ਕੀਤੇ ਵਿਅਕਤੀਆਂ ਦੇ ਘਰ ਦੇ ਬਾਹਰ ਇਕਾਂਤਵਾਸ ਦਾ ਸਟਿੱਕਰ ਅਤੇ ਉਨ੍ਹਾਂ ਦੇ ਹੱਥ ’ਤੇ ਕੁਆਰਨਟੀਨ ਦੀ ਮੋਹਰ ਲਗਾਈ ਗਈ ਹੈ।ਉਨ੍ਹਾਂ ਕਿਹਾ ਕਿ ਹੋਮ ਕੁਆਰਨਟੀਨ ਕੀਤੇ ਵਿਅਕਤੀਆਂ ਨੂੰ ‘ਕੋਵਾ’ ਐਪ ਅਤੇ ‘ਅਰੋਗਿਆ ਸੇਤੂ’ ਐਪ ਡਾਊਨਲੋਡ ਕਰਨਾ ਜ਼ਰੁਰੀ ਹੈ।ਉਨ੍ਹਾ ਇਹ ਵੀ ਦੱਸਿਆ ਕਿ ਉਕਤ ਮਰੀਜ਼ਾਂ ਤੋਂ ਇਕ ਹਲਫੀਆ ਬਿਆਨ ਵੀ ਲਿਆ ਗਿਆ ਹੈ ਕਿ ਉਹ ਹੋਮ ਕੁਆਰਨਟੀਨ ਦੇ ਨਿਯਮਾਂ ਦੀ ਪਾਲਣਾ ਕਰਨਗੇ ਅਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਨਹੀਂ ਕਰਨਗੇ।ਇਸ ਦੌਰਾਨ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਅਤੇ ਡਾ. ਨਵਪ੍ਰੀਤ ਕੌਰ ਨੇ ਦੱਸਿਆ ਕਿ ਯੂ.ਕੇ ਅਤੇ ਕੂਵੈਤ ਤੋਂ ਆਏ 26 ਐਨ.ਆਰ.ਆਈਜ਼ ਦੇ ਅੱਜ ਸੈਂਪਲ ਲਏ ਗਏ ਹਨ ਅਤੇ ਉਨ੍ਹਾਂ ਨੂੰ ਆਨੰਦ ਕਾਲਜ ਵਿਖੇ ਕੁਆਰਨਟੀਨ ਕੀਤਾ ਗਿਆ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …