Monday, December 23, 2024

ਬਠਿੰਡਾ ਸ਼ਹਿਰ ਲਈ ਹਰ ਸਹੂਲਤ ਸਰਕਾਰ ਦਾ ਟੀਚਾ – ਮਨਪ੍ਰੀਤ ਸਿੰਘ ਬਾਦਲ

ਵੱਖ-ਵੱਖ ਵਾਰਡਾਂ ਦਾ ਦੌਰਾ ਕਰਕੇ ਵਿਕਾਸ ਕਾਰਜ਼ਾਂ ਦੀ ਕੀਤੀ ਸਮੀਖਿਆ

ਬਠਿੰਡਾ, 31 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਵਿੱਤ ਮੰਤਰੀ ਅਤੇ ਬਠਿੰਡਾ ਦੇ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਨੇ ਐਤਵਾਰ ਨੂੰ ਬਠਿੰਡਾ ਦੇ ਵੱਖ-ਵੱਖ ਵਾਰਡਾਂ ਦਾ ਦੌਰਾ ਕਰਕੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਚਰਚਾ ਕੀਤੀ।
                  ਵਿੱਤ ਮੰਤਰੀ ਨੇ ਆਖਿਆ ਕਿ ਬਠਿੰਡਾ ਸ਼ਹਿਰ ਦੇ ਲੋਕ ਸਾਡਾ ਮਾਣ ਹਨ ਅਤੇ ਉਨ੍ਹਾਂ ਲਈ ਹਰ ਸਹੁਲਤ ਦੀ ਉਪਲੱਬਧਤਾ ਯਕੀਨੀ ਬਣਾਉਣਾ ਸਰਕਾਰ ਦਾ ਟੀਚਾ ਹੈ।ਉਨ੍ਹਾਂ ਨੇ ਕਿਹਾ ਕਿ ਬਠਿੰਡਾ ਸ਼ਹਿਰ ਦੇ ਵਿਕਾਸ ਲਈ ਵਾਰਡ ਪੱਧਰ ‘ਤੇ ਯੋਜਨਾਬੰਦੀ ਕੀਤੀ ਗਈ ਹੈ ਅਤੇ ਇਸੇ ਅਨੁਸਾਰ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਿਆ ਜਾਵੇਗਾ।
               ਉਨਾਂ ਦੱਸਿਆ ਕਿ ਲਾਕਡਾਉਨ ਕਾਰਨ ਸਮਾਜ ਦਾ ਹਰ ਵਰਗ ਪ੍ਰਭਾਵਿਤ ਹੋਇਆ ਹੈ ਅਤੇ ਕਾਰੋਬਾਰ ‘ਤੇ ਵੀ ਮਾੜਾ ਅਸਰ ਪਿਆ ਹੈ।ਪਰ ਫਿਰ ਵੀ ਲੋਕਾਂ ਨੇ ਵੱਡੇ ਸਮਾਜਿਕ ਹਿੱਤਾਂ ਲਈ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕੀਤਾ ਹੈ।ਉਨ੍ਹਾਂ ਕਿਹਾ ਕਿ ਅੱਜ ਦੀ ਚਰਚਾ ਦੌਰਾਨ ਲੋਕਾਂ ਤੋਂ ਬਹੁਤ ਹੀ ਸਾਰਥਕ ਸੁਝਾਅ ਪ੍ਰਾਪਤ ਹੋਏ ਹਨ ਅਤੇ ਸਰਕਾਰ ਕੋਵਿਡ 19 ਕਾਰਨ ਪੈਦਾ ਹੋਈਆਂ ਚੁਣੌਤੀਆਂ ਨਾਲ ਨਜਿੱਠਣ ਲਈ ਬਣਾਈ ਜਾਣ ਵਾਲੀ ਰਣਨੀਤੀ ਦੌਰਾਨ ਇੰਨ੍ਹਾਂ ਸੁਝਾਵਾਂ ‘ਤੇ ਅਮਲ ਕਰੇਗੀ।
               ਵਿੱਤ ਮੰਤਰੀ ਨੇ ਮੋਹਨ ਲਾਲ ਝੂੰਬਾ, ਗੁਰਇਕਬਾਲ ਸਿੰਘ ਚਾਹਲ, ਆਤਮਾ ਸਿੰਘ, ਰਾਧੇ ਸ਼ਿਆਮ, ਕ੍ਰਿਸ਼਼ਨ ਮਾਮਾ, ਵਿਜੈ ਕੁਮਾਰ, ਐਮ.ਸੀ ਸੰਤੋਸ਼ ਮਹੰਤ, ਐਮ.ਸੀ ਪ੍ਰਦੀਪ ਘੋਲਾ, ਐਮ.ਸੀ ਅਸ਼ਵਨੀ ਬੰਟੀ, ਐਮ.ਸੀ ਜੁਗਰਾਜ ਸਿੰਘ, ਐਮ.ਸੀ ਬੰਤ ਸਿੱਧੂ, ਵਿਪਨ ਮਿੱਤੂ, ਗੌਰਵ ਕਟਾਰੀਆ, ਹਰੀ ਓਮ ਠਾਕੁਰ, ਸੁਖਰਾਜ ਔਲਖ, ਦਿਆਲ ਔਲਖ, ਗੁਰਵਿੰਦਰ ਚਾਹਲ, ਸੁਖਦੇਵ ਜਾਦੂਗਰ, ਬਲਕਰਨ ਧਾਲੀਵਾਲ, ਸਾਧੂ ਸਿੰਘ, ਗੁਰਮੀਤ ਸਿੱਧੁ, ਓਮ ਪ੍ਰਕਾਸ਼ ਮੰਗੂ, ਡਾ: ਗੁਰਪ੍ਰੀਤ, ਕੋਮਲ ਸ਼ਰੀਨ, ਨਿਰਮਲ ਸ਼ਰਮਾ ਆਦਿ ਦੇ ਘਰਾਂ ਵਿਚ ਪਹੁੰਚ ਕੇ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਸੂਬਾ ਸਰਕਾਰ ਵਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਵੀ ਦਿੱਤੀ।
             ਉਨ੍ਹਾਂ ਨੇ ਇਸ ਦੌਰਾਨ ਸੰਗੂਆਣਾਂ ਬਸਤੀ, ਹਰੀ ਨਗਰ, ਲਾਲ ਸਿੰਘ ਬਸਤੀ, ਮੁਲਤਾਨੀਆ ਰੋਡ, ਸੁਖਪੀਰ ਰੋਡ, ਹੈਪੀ ਅਰੋਮਾ ਪੈਲੇਸ ਨੇੜੇ, ਹੰਸ ਨਗਰ, ਪ੍ਰਤਾਪ ਨਗਰ, ਪਾਰਸ ਰਾਮ ਨਗਰ ਅਤੇ ਅਮਰਪੁਰਾ ਬਸਤੀ ਆਦਿ ਖੇਤਰਾਂ ਦਾ ਦੌਰਾ ਕੀਤਾ।
ਇਸ ਮੌਕੇ ਉਨ੍ਹਾਂ ਨਾਲ ਜੈਜੀਤ ਸਿੰਘ ਜੌਹਲ, ਅਸ਼ੋਕ ਪ੍ਰਧਾਨ ਆਦਿ ਵੀ ਹਾਜਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …