Monday, December 23, 2024

ਫੈਕਟਰੀ ਗੇਟਾਂ, ਘਰਾਂ ਤੇ ਦਫਤਰਾਂ ‘ਤੇ ਝੰਡੇ ਲਹਿਰਾ ਕੇ ਵਰਕਰਾਂ ਨੇ ਮਨਾਈ ਸੀਟੂ ਦੀ ਗੋਲਡਨ ਜੁਬਲੀ – ਰਘੁਨਾਥ ਸਿੰਘ

ਕਿਰਤੀਆਂ ਦੇ ਅਧਿਕਾਰਾਂ ‘ਤੇ ਹਮਲਿਆਂ ਅਤੇ ਨਿੱਜੀਕਰਨ ਵਿਰੁੱਧ ਸੰਘਰਸ਼ ਤੇਜ਼ ਕਰਨ ਦਾ ਕੀਤਾ ਸੰਕਲਪ

ਲੌਂਗੋਵਾਲ, 31 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੂਨਾਥ ਸਿੰਘ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਸੀਟੂ ਦੀ ਗੋਲਡਨ ਜੁਬਲੀ ਮੌਕੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਹਜ਼ਾਰਾਂ ਸਨਅਤੀ ਮਜ਼ਦੂਰਾਂ, ਟਰਾਂਸਪੋਰਟ ਕਾਮਿਆਂ, ਆਂਗਨਵਾੜੀ ਵਰਕਰਾਂ-ਹੈਲਪਰਾਂ, ਆਸ਼ਾ ਵਰਕਰਾਂ, ਮਿਡ ਡੇ ਮੀਲ ਵਰਕਰਾਂ, ਪੇਂਡੂ ਚੌਕੀਦਾਰਾਂ ਅਤੇ ਗੈਰਜਥੇਬੰਦ ਖੇਤਰ ਵਿੱਚ ਕੰਮ ਕਰਦੇ ਕਿਰਤੀਆਂ ਨੇ ਲਾਕਡਾਊਨ ਦੀਆਂ ਸ਼ਰਤਾਂ ਅਨੁਸਾਰ ਲੋੜੀਂਦਾ ਸਰੀਰਕ ਫਾਸਲਾ ਕਾਇਮ ਰੱਖਦੇ ਹੋਏ ਰੈਲੀਆਂ ਅਤੇ ਮੀਟਿੰਗਾਂ ਕਰਕੇ ਫੈਕਟਰੀ ਗੇਟਾਂ, ਸੀਟੂ ਦੇ ਦਫਤਰਾਂ ਅਤੇ ਘਰਾਂ ‘ਤੇ ਲਾਲ ਝੰਡੇ ਲਹਿਰਾ ਕੇ ਸੀਟੂ ਦੀ ਗੋਲਡਨ ਜੁਬਲੀ ਮਨਾਈ।ਵਰਕਰਾਂ ਨੇ ਹੱਥਾਂ ਵਿੱਚ ਸੀਟੂ ਦੇ ਝੰਡੇ ਅਤੇ ਮਜ਼ਦੂਰਾਂ ਦੀਆਂ ਭੱਖਦੀਆਂ ਮੰਗਾਂ ਅਤੇ ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਕਰਕੇ ਮਜ਼ਦੂਰਾਂ ਦੇ ਅਧਿਕਾਰਾਂ ‘ਤੇ ਹਮਲੇ ਕਰਨ ਵਿਰੁੱਧ ਨਾਅਰਿਆਂ ਵਾਲੀਆਂ ਤਖਤੀਆਂ ਫੜ ਕੇ ਮਨੁੱਖੀ ਕੜੀਆਂ ਬਣਾਈਆਂ।
             ਵੱਖ-ਵੱਖ ਥਾਵਾਂ ‘ਤੇ ਮਜ਼ਦੂਰਾਂ ਦੀਆਂ ਰੈਲੀਆਂ ਅਤੇ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਸੀਟੂ ਦੇ ਪ੍ਰਧਾਨ ਮਹਾਂ ਸਿੰਘ ਰੌੜੀ, ਜਨਰਲ ਸਕੱਤਰ ਰਘੁਨਾਥ ਸਿੰਘ, ਕੌਮੀ ਸਕੱਤਰ ਊਸ਼ਾ ਰਾਣੀ, ਉਪ ਪ੍ਰਧਾਨ ਚੰਦਰ ਸ਼ੇਖਰ, ਸਕੱਤਰ ਜਤਿੰਦਰਪਾਲ ਸਿੰਘ, ਵਿੱਤ ਸਕੱਤਰ ਸੁੱਚਾ ਸਿੰਘ ਅਜਨਾਲਾ, ਪ੍ਰਧਾਨ ਹਰਜੀਤ ਕੌਰ ਪੰਜੋਲਾ ਪ੍ਰਧਾਨ ਅਤੇ ਸੁਭਾਸ ਰਾਣੀ ਜਨਰਲ ਸਕੱਤਰ ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਅਤੇ ਪੰਜਾਬ ਸੀਟੂ ਦੇ ਬਾਕੀ ਸਾਰੇ ਅਹੁਦੇਦਾਰਾਂ ਕੁਲਵਿੰਦਰ ਸਿੰਘ ਉਡਤ, ਤਰਸੇਮ ਜੋਧਾਂ, ਦਲਜੀਤ ਕੁਮਾਰ ਗੋਰਾ, ਮਹਿੰਦਰ ਕੁਮਾਰ ਬੱਢੋਆਣ, ਕੇਵਲ ਸਿੰਘ ਹਜਾਰਾ, ਸ਼ੇਰ ਸਿੰਘ ਫਰਵਾਹੀ, ਨਛੱਤਰ ਸਿੰਘ, ਸੁਖਮਿੰਦਰ ਸਿੰਘ ਲੌਟੇ, ਜੋਗਿੰਦਰ ਸਿੰਘ ਔਲਖ, ਗੁਰਦੇਵ ਸਿੰਘ ਬਾਗੀ, ਰੇਸ਼ਮ ਸਿੰਘ ਗਿੱਲ ਪਨਬੱਸ, ਤਰਸੇਮ ਸਿੰਘ ਪੀ.ਆਰ.ਟੀ.ਸੀ, ਮਨਜੀਤ ਕੌਰ, ਪ੍ਰਕਾਸ਼ ਸਿੰਘ ਹਿਸੋਵਾਲ, ਪਰਮਜੀਤ ਸਿੰਘ ਨੀਲੋਂ ਨੇ ਸੰਬੋਧਨ ਕੀਤਾ।ਬੁਲਾਰਿਆਂ ਨੇ ਕੇਂਦਰ ਅਤੇ ਰਾਜ ਸਰਕਾਰ ਤੋਂ ਮੰਗ ਕੀਤੀ ਕਿ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਜਾ ਰਹੀਆਂ ਮਜ਼ਦੂਰ ਵਿਰੋਧੀ ਸੋਧਾਂ ਰੱਦ ਕੀਤੀਆਂ ਜਾਣ।ਰੋਜਾਨਾ ਕੰਮ ਦਾ ਸਮਾਂ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਨ ਵਾਲੇ ਆਰਡੀਨੈਂਸ ਅਤੇ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ।
               ਸਾਰੇ ਮਜ਼ਦੂਰਾਂ ਨੂੰ ਲਾਕਡਾਊਨ ਦੇ ਸਮੇਂ ਦੀਆਂ ਪੂਰੀਆਂ ਤਨਖਾਹਾਂ ਦਿੱਤੀਆਂ ਜਾਣ।ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਮੁਫਤ ਤੇ ਯੋਗ ਪ੍ਰਬੰਧ ਕੀਤਾ ਜਾਵੇ।ਹਰ ਥਾਂ ਰਾਹਤ ਕੈਂਪ ਲਗਾਏ ਜਾਣ।1 ਮਈ ਨੂੰ ਮਜ਼ਦੂਰਾਂ ਦੇ ਡੀ.ਏ ਵਿੱਚ ਵਾਧੇ ਸਬੰਧੀ ਜਾਰੀ ਨੋਟੀਫਿਕੇਸ਼ਨ ਲਾਗੂ ਕੀਤਾ ਜਾਵੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …