
ਛੇਹਰਟਾ, 15 ਅਕਤੂਬਰ (ਕੁਲਦੀਪ ਸਿੰਘ)- ਬ੍ਰਾਇਟਵੇ ਹੋਲੀ ਇੰਨੋਸੈਂਟ ਸਕੂਲ ਦੇ ਸਮੂਹ ਵਿਦਿਆਂਰਥੀਆਂ ਵਲੋਂ ਨਿਊ ਰਾਸਾ ਦੇ ਪ੍ਰਧਾਨ ਤੇ ਡਾਇਰੈਕਟਰ ਨਿਰਮਲ ਸਿੰਘ ਬੇਦੀ ਦੀ ਅਗਵਾਈ ਸਵੱਛ ਭਾਰਤ ਸਵੱਛ ਵਿਦਿਆਂਲਯ ਅਭਿਆਨ ਤਹਿਤ ਨਰਾਇਣਗੜ, ਇੰਡੀਆ ਗੇਟ ਤੇ ਨਰਾਇਣਗੜ ਸਥਿਤ ਸੜਕਾਂ ਦੀ ਸਾਫ ਸਫਾਈ ਕੀਤੀ।ਇਸ ਮੋਕੇ ਡਾਇਰੈਕਟਰ ਨਿਰਮਲ ਸਿੰਘ ਬੇਦੀ ਨੇ ਕਿਹਾ ਕਿ ਬ੍ਰਾਇਟਵੇ ਸਕੂਲ ਦੇ ਵਿਦਿਆਰਥੀਆਂ ਵਲੋਂ ਅਜਿਹੇ ਕਾਰਜ ਕਰਨੇ ਸਮੇਂ ਦੀ ਮੁੱਖ ਲੋੜ ਹੈ।ਉਨਾਂ ਕਿਹਾ ਕਿ ਜਿੱਥੇ ਗੁਰੂ ਜੀ ਨੇ ਸਾਨੂੰ ਵਾਹਿਗੁਰੂ ਦਾ ਨਾਮ ਜੱਪਣ, ਕਿਰਤ ਕਰਨ ਤੇ ਵੰਡ ਕੇ ਛੱਕਣ ਦਾ ਉਪਦੇਸ਼ ਦਿੱਤਾ ਹੈ, ਉੱਥੇ ਸਾਫ ਤੇ ਸ਼ੁੱਧ ਵਾਤਾਵਰਣ ਲਈ ਸਾਫ ਸਫਾਈ ਤੇ ਵੀ ਜੌਰ ਦਿੱਤਾ ਹੈ।ਉਨਾਂ ਕਿਹਾ ਕਿ ਜਿੱਥੇ ਸਾਫ ਸਫਾਈ ਹੁੰਦੀ ਹੈ ਉੱਥੇ ਹੀ ਰੱਬ ਵੱਸਦਾ ਹੈ।ਉਨਾਂ ਕਿਹਾ ਸਾਨੂੰ ਆਪਣੇ ਘਰ ਦੀ ਸਾਫ ਸਫਾਈ ਦੇ ਨਾਲ ਨਾਲ ਆਪਣੇ ਘਰ ਦੇ ਬਾਹਰ ਤੇ ਇਲਾਕੇ ਦੀ ਸਾਫ ਸਫਾਈ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।ਇਸ ਮੋਕੇ ਪ੍ਰਿੰਸੀਪਲ ਰੁਪਿੰਦਰ ਕੌਰ ਬੇਦੀ, ਵਾਇਸ ਪ੍ਰਿੰਸੀਪਲ ਦਲਬੀਰ ਕੌਰ, ਕੰਵਲਜੀਤ ਕੌਰ, ਮੈਡਮ ਨੀਤਿਕਾ, ਜਸਵਿੰਦਰ ਸਿੰਘ, ਸ਼ੈਂਟੀ ਸ਼ਰਮਾ, ਰਿੰਕੂ ਬੌਧਰਾਜ, ਇੰਦਰਜੀਤ ਬੌਧਰਾਜ, ਮੈਡਮ ਸਰੀਤਾ, ਰੀਨਾ ਬੇਦੀ, ਸੁਰਜੀਤ ਕੌਰ, ਸਰਬਜੀਤ ਕੌਰ ਆਦਿ ਹਾਜਰ ਸਨ।