
ਬਟਾਲਾ, 19 ਅਕਤੂਬਰ (ਨਰਿੰਦਰ ਬਰਨਾਲ) – ਜਿਲਾ ਟੁਰਨਾਮੈਟ ਕਮੇਟੀ ਗੁਰਦਾਸਪੁਰ ਵੱਲੋ ਮਿਡਲ, ਹਾਈ ਤੇ ਸੰਕੈਡਰੀ ਚੈਸ ਮੁਕਾਬਲੇ ਬੀਤੇ ਦਿਨੀ ਸਰਕਾਰੀ ਹਾਈ ਸਕੂਲ ਨਹਿਰੂਗੇਟ ਬਟਾਲਾ ਵਿਖੇ ਕਰਵਾਏ ਗਏ।ਇਹਨਾ ਮੁਕਾਬਲਿਆਂ ਵਿਚ ਸਰਕਾਰੀ ਕੰਨਿਆਂ ਸੀਨੀਅਰ ਸੰਕੈਡਰੀ ਸਕੂਲ ਬਟਾਲਾ ਧਰਮਪੁਰਾ ਦੇ ਵਿਦਿਆਰਥੀ ਸਕੂਲ ਪ੍ਰਿੰਸੀਪਲ ਸ੍ਰੀ ਮਤੀ ਇੰਦਰਜੀਤ ਕੌਰ ਵਾਲੀਆਂ ਤੇ ਅਸੋਕ ਕੁਮਾਰ ਡੀ ਪੀ ਦੀ ਯੋਗ ਅਗਵਾਈ ਹੇਠ ਚੈਸ ਮੁਕਾਬਲਿਆ ਵਿਚ ਪਹੁੰਚੇ ਇਹਨਾ ਮੁਕਾਬਲਿਆਂ ਵਿਚ ਸਰਕਾਰੀ ਕੰਨਿਆਂ ਸੀਨੀਅਰ ਸੰਕੈਡਰੀ ਸਕੂਲ ਦੀ ਅੰਡਰ 14 ਵਰਗ ਦੀ ਟੀਮ ਉਪ ਜੇਤੂ ਰਹੀ। ਸਕੂਲ ਵਿਖੇ ਜੇਤੂ ਟੀਮ ਨੂੰ ਸਕੂਲ ਸਟਾਫ ਵੱਲੋ ਵਧੀਆਂ ਦਿਤੀਆਂ ਗਈਆਂ।ਇਸ ਮੌਕੇ ਹਰਪ੍ਰੀਤ ਸਿੰਘ, ਅਸੋਕ ਕੁਮਾਰ, ਨਿਸ਼ਾ ਗੁਪਤਾ ਆਦਿ ਸਟਾਫ ਮੈਬਰ ਹਾਜਰ ਸਨ।