ਵਿਦਿਆਰਥੀ ਵਾਤਾਵਰਨ ਬਚਾਉਣ ਲਈ ਪਟਾਕਾ ਰਹਿਤ ਦੀਵਾਲੀ ਮਨਾਉਣ-ਐਮ ਡੀ ਸੰਧੂ

ਬਟਾਲਾ, 19 ਅਕਤੂਬਰ (ਨਰਿੰਦਰ ਬਰਨਾਲ) – ਗੁਰੂ ਨਾਨਕ ਦੇਵ ਪਬਲਿਕ ਸਕੂਲ ਹਰਚੋਵਾਲ ਰੋਡ ਕਾਦੀਆਂ (ਗੁਰਦਾਸਪੁਰ) ਵਿਖੇ ਬੱਚਿਆ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ।ਇਹਨਾ ਮੁਕਾਬਲਿਆਂ ਵਿਚ ਬੱਚਿਆਂ ਨੇ ਵੱਧ ਚੜ ਕੇ ਹਿਸਾ ਲਿਆ, ਮੁਕਾਬਲਿਆਂ ਦੌਰਾਨ ਬੱਚਿਆਂ ਨੇ ਭਿੰਨ ਭਿੰਨ ਵਿਸਿਆਂ ਤੇ ਆਪਣੇ ਵਿਚਾਰ ਪੇਸ ਕੀਤੇ।ਸਵਾਲਾਂ ਜਵਾਬਾਂ ਦੇ ਸਿਲਸਿਲੇ ਵਿਚ ਆਮ ਗਿਆਨ ਦੀ ਪ੍ਰੀਖਿਆ ਲਈ ਗਈ।ਮੈਨੇਜਿੰਗ ਡਾਇਰੈਕਟਰ ਹਰਸਿਮਰਤ ਸਿੰਘ ਸੰਧੂ ਨੇ ਆਪਣੇ ਸੰਬੋਧਨੀ ਭਾਸਣ ਵਿਚ ਕਿਹਾ ਕਿ ਸੰਸਥਾ ਵਿਚ ਬੱਚਿਆਂ ਦੇ ਸਰਵਪੱਖੀ ਵਿਕਾਸ ਵਾਸਤੇ ਉਪਰਾਲੇ ਕੀਤੇ ਜਾਂਦੇ ਹਨ। ਇਹਨਾ ਸਕੂਲੀ ਮੁਕਾਬਲਿਆਂ ਨਾਲ ਵਿਦਿਅਰਥੀ ਭਵਿੱਖ ਵੱਖ ਵੱਖ ਪੱਧਰ ਦੀਆਂ ਪ੍ਰੀਖਿਆਵਾ ਵਾਸਤੇ ਪ੍ਰਰਪੱਕ ਹੁੰਦੇ ਹਨ। ਸਕੂਲ ਵਿਚ ਅਧਿਆਪਕਾਂ ਵੱਲੋ ਨਵੀ ਜਾਣਕਾਰੀ ਦੇਣ ਨਾਲ ਵਿਦਿਆਰਥੀਆਂ ਦਾ ਆਮ ਗਿਆਨ ਵਧਦਾ ਹੈ।ਇਹਨਾ ਮੁਕਾਬਲਿਆ ਦੋਰਾਨ ਮੈਨੈਜਿੰਗ ਡਾਇਰੈਕਟਰ ਵੱਲੋ ਵਾਤਾਵਰਨ ਨੂੰ ਬਚਾਉਣ ਵਾਸਤੇ ਵਿਦਿਆਰਥੀਆਂ ਨੂੰ ਪਟਾਕਾ ਰਹਿਤ ਦੀਵਾਲੀ ਮਨਾਉਣ ਵਾਸਤੇ ਪ੍ਰੇਰਤ ਕੀਤਾ ਗਿਆ, ਨਾਲ ਹੀ ਬਜਾਰੀ ਮਠਿਆਈਆਂ ਖਾਣ ਵਾਸਤੇ ਵੀ ਸੁਚੇਤ ਕੀਤਾ ਭੜਕੀਲੇ ਰੰਗ ਪਾਕੇ ਤਿਆਰ ਕੀਤੀਆਂ ਮਠਿਆਈ ਸਾਡੇ ਸਰੀਰ ਵਾਸਤੇ ਹਾਨੀਕਾਰਕ ਹਨ ਤੇ ਤਿਉਹਾਰਾਂ ਦੇ ਮੌਕੇ ਇਹਨਾ ਦਾ ਨੂੰਸੇਵਨ ਨਹੀ ਕਰਨਾ ਚਾਹੀਦਾ, ਵਿਦਿਅਰਥੀ ਆਂ ਵੱਲੋ ਵੀ ਅਧਿਆਪਕਾਂ ਨੂੰ ਪੂਰਾ ਵਿਸਵਾਸ ਦੁਆਇਆ ਕਿ ਦੀਵਾਲੀ ਮੌਕੇ ਵਾਤਾਵਰਨ ਦੇ ਬਚਾਅ ਹਿੱਤ ਪਟਾਕਾ ਰਹਿਤ ਦੀਵਾਲੀ ਮਨਾਉਣਗੇ ਤੇ ਵਾਤਾਵਰਨ ਬਚਾਉਣਗੇ।ਇਸ ਮੌਕੇ ਚੇਅਰਪਰਸਨ ਮਨਜਿੰਦਰ ਕੌਰ ਸੰਧੂ, ਐਮ ਡੀ ਹਰਸਿਮਰਤ ਸਿੰਘ ਸੰਧੂ, ਜੋਤੀ ਮਹਾਜਨ, ਇਮਰਾਨਾ, ਸੁਮਨ, ਗੁਰਵਿੰਦਰ ਕੌਰ, ਸਿਮਰਨਜੀਤ ਸਿੰਘ, ਪਰਮਜੀਤ ਕੌਰ, ਨਵਨੀਤ ਕੌਰ, ਸੰਦੀਪ ਕੌਰ, ਆਦਿ ਆਧਿਆਪਕ ਤੇ ਵਿਦਿਆਰਥੀ ਹਾਜਰ ਸਨ।