Wednesday, August 6, 2025
Breaking News

ਤਿੰਨ ਦਿਨਾ ਜਿਲ੍ਹਾ ਪੱਧਰੀ ਬੈਡਮਿੰਟਨ ਮੁਕਾਬਲੇ ਬਟਾਲਾ ਕਲੱਬ ‘ਚ ਸ਼ੁਰੂ

ਬਟਾਲਾ ਕਲੱਬ ਵਿਖੇ ਤਿੰਨ ਦਿਨਾ ਬੈਡਮਿੰਟਨ ਮੁਕਾਬਲਿਆਂ ਦੌਰਾਨ ਖਿਡਾਰੀਆਂ ਨਾਲ ਜਿਲਾ ਟੁਰਨਾਮੈਟ ਕਮੇਟੀ ਗੁਰਦਾਸਪੁਰ ਦੇ ਮੈਬਰ।
ਬਟਾਲਾ ਕਲੱਬ ਵਿਖੇ ਤਿੰਨ ਦਿਨਾ ਬੈਡਮਿੰਟਨ ਮੁਕਾਬਲਿਆਂ ਦੌਰਾਨ ਖਿਡਾਰੀਆਂ ਨਾਲ ਜਿਲਾ ਟੁਰਨਾਮੈਟ ਕਮੇਟੀ ਗੁਰਦਾਸਪੁਰ ਦੇ ਮੈਬਰ।

ਬਟਾਲਾ, 20 ਅਕਤੂਬਰ (ਨਰਿੰਦਰ ਬਰਨਾਲ) – PPਵੀਆਂ ਜਿਲ੍ਹਾ ਟੂਰਨਾਮੈਟ ਖੇਡਾਂ ਦੇ ਬੈਡਮਿੰਟਨ ਮੁਕਾਬਲਿਆਂ ਦਾ ਉਦਘਾਟਨ ਸ੍ਰੀ ਪਰਮਿੰਦਰ ਸਿੰਘ ਜਨਰਲ ਸਕੱਤਰ ਜਿਲਾ ਟੂਰਨਾਮੈਟ ਕਮੇਟੀ ਗੁਰਦਾਸਪੁਰ ਵੱਲੋ ਬਟਾਲਾ ਕਲੱਬ ਵਿਖੇ ਕੀਤਾ ਗਿਆ। ਬਟਾਲਾ ਕਲੱਬ ਵਿਖੇ ਮਹਾਜਨ ਹਾਲ ਵਿਖੇ ਕਰਵਾਂਏ ਜਾਣ ਵਾਲੇ ਮੁਕਾਬਲੇ ਤਿੰਨ ਦਿਨ ਚੱਲਣਗੇ , ਇਥੇ ਜਿਲ੍ਹੇ ਭਰ ਵਿਚੋ ਵੱਖ ਵੱਖ ਸਕੂਲਾਂ ਦੀਆਂ ਟੀਮਾਂ ਇਥੇ ਪਹੁੰਚ ਰਹੀਆਂ ਹਨ। ਅੱਜ ਕਰਵਾਏ ਅੰਡਰ PP ਵਰਗ ਦੇ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ, ਲਿਟਲ ਫਲਾਵਰ ਸਕੂਲ ਗੁਰਦਾਸਪੁਰ, ਬਾਲਵਿਦਿਆ ਮੰਦਰ ਸਕੂਲ ਗੁਰਦਾਸਪੁਰ, ਆਨੰਦ ਮਾਡਲ ਸਕੂਲ ਗੁਰਦਾਸਪੁਰ, ਵੁਡ ਸਟਾਕ ਪਬਲਿਕ ਸਕੁਲ ਗੁਰਦਾਸਪੁਰ ,ਜਿਆਲਾਲ ਮਿਤਲ ਸਕੂਲ ਗੁਰਦਾਸਪੁਰ, ਆਰਮੀ ਸਕੂਲ ਤਿਬੜੀ ਕੈਟ ਦੀਆਂ ਟੀਮਾਂ ਨੇ ਹਿੱਸਾ ਲਿਆ। ਸੈਮੀਫਾਈਨਲ ਵਿਚ ਵੁਡਸਟਾਕ ਪਬਲਿਕ ਸਕੂਲ ਬਟਾਲਾ ਤੇ ਲਿਟਲ ਫਲਾਵਰ ਪਬਲਿਕ ਸਕੂਲ ਗੁਰਦਾਸਪੁਰ ਪਹੁੰਚੇ। ਇਸ ਮੌਕੇ ਜਿਲ੍ਹਾਂ ਟੁਰਨਮੈਟ ਕਮੇਟੀ ਦੇ ਕਨਵੀਨਰ ਲਖਵਿੰਦਰ ਸਿੰਘ ਢਿਲੋ, ਅਮਨਦੀਪ, ਨਰਿੰਦਰ ਸਿੰਘ ਬਰਨਾਲ, ਬਲਜਿੰਦਰ ਸਿਘ ਬੁਟਰ ਤੋ ਇਲਾਵਾ ਕਾਹਨ ਚੰਦਰ, ਰਮੇਸ ਪਾਲ ਸਹਾਇਕ ਸਕੱਤਰ, ਸੰਦੀਪ ਕੁਮਾਰ, ਰਾਕੇਸ ਕੁਮਾਰ, ਕਾਹਨ ਚੰਦ, ਦਵਿੰਦਰ ਸਿੰਘ ਆਦਿ ਹਾਜਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply