
ਬਠਿੰਡਾ, 20 ਅਕਤੂਬਰ (ਅਵਤਾਰ ਸਿੰਘ ਕੈਂਥ) – ਪਟਿਆਲਾ ਵਿੱਚ ਹੋਈ 17ਵੀਂ ਸਬ ਜੂਨੀਅਰ ਪੰਜਾਬ ਸਟੇਟ ਵਸ਼ੂ ਚੈਪੀਅਨਸ਼ਿਪ 2014 ਵਿਚੋਂ ਬਠਿੰਡਾ ਵੁਸ਼ੂ ਟੀਮ ਨੇ ਪੰਜ ਗੋਲਡ, ਦੋ ਸਿਲਵਰ ਅਤੇ ਚਾਰ ਕਾਂਸੀ ਮੈਡਲ ਜਿੱਤ ਕੇ ਬਠਿੰਡਾ ਦਾ ਨਾਮ ਰੋਸਨ ਕੀਤਾ।ਜੇਤੂ ਟੀਮ ਦੇ ਵਾਪਸੀ ਮੌਕੇ ਜਿਲ੍ਹਾ ਵੁਸ਼ੂ ਐਸੋਸੀਏਸ਼ਨ ਆਟ ਬਠਿੰਡਾ ਦੇ ਜਨਰਲ ਸਕੱਤਰ ਪ੍ਰਦੀਪ ਸ਼ਰਮਾ ਵਰਲਡ ਰਿਕਾਰਡ ਹੋਲਡਰ ਨੇ ਜੇਤੂ ਖਿਆਰੀਆਂ ਦਾ ਸਨਮਾਨ ਕਰਦਿਆਂ ਕਿਹਾ ਕਿ ਟੀਮ ਕੁਲ 11 ਮੈਡਲ ਲੈ ਕੇ ਵਾਪਿਸ ਬਠਿੰਡਾ ਆਈ ਹੈ।ਜੋ ਗੋਲਡ ਮੈਡਲ ਖਿਡਾਰੀ ਹਨ ਉਹ ਆਉਣ ਵਾਲੀ ਸਬ ਜੂਨੀਅਰ ਨੈਸ਼ਨਲ ਚੈਪੀਅਨਸ਼ਿਪ ਵਿਚ ਪੰਜਾਬ ਟੀਮ ਵਿਚ ਜਾਣਗੇ।ਇਸ ਮੌਕੇ ਐੋਸੋਸੀਏਸ਼ਨ ਦੇ ਪ੍ਰਧਾਨ ਇੰਜਨੀਅਰ ਜੀ ਐਸ ਬਾਹੀਆਂ ਨੇ ਵੀ ਖਿਡਾਰੀਆਂ ਦਾ ਸਨਮਾਨ ਕੀਤਾ।28/32 ਕਿਲੋਂ ਵਿਚ ਮਨਦੀਪ ਕੌਰ, 24/28 ਵਿਚ ਸਿਮਰਨ,32/36 ਵਿਚ ਸੋਨੀਆ ਰਾਣੀ,44/48 ਵਿਚ ਨੀਰੂ ਮਿੱਤਲ,32/36 ਕਿਲੋਂ ਲੜਕਿਆਂ ਵਿਚ ਦੀਪਕ ਕੁਮਾਰ ਗੋਲਡ ਮੈਡਲ ਪ੍ਰਾਪਤ ਕੀਤਾ।ਸਿਲਵਰ ਮੈਡਲ ਵਾਲੇ 24/28 ਵਿਚ ਹਰਮਨਦੀਪ ਕੌਰ ਅਤੇ ਗੂਨਸੂ ਹਿੰਵੇਟ ਵਿਚ ਪਰਾਅੰਗਤ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ ਅਤੇ ਕਾਂਸੀ ਮੈਡਲ ਪ੍ਰਾਪਤ ਰੁਪਿੰਦਰ ਕੌਰ, ਦਲਜੀਤ ਕੌਰ, ਜਸਕਰਨ ਸ਼ਰਮਾ ਅਤੇ ਰਾਹੁਲ ਕੁਮਾਰ ਹਨ।ਇਸ ਮੌਕੇ ਐਡਵੋਕੇਟ ਰਣਵੀਰ ਬਰਾੜ, ਵਿਜੇ ਮਿੱਤਲ,ਸੁਖਦੇਵ ਸਿੰਘ,ਸਪਨਾ ਰਾਣੀ ਅਤੇ ਅਮਨਦੀਪ ਕੌਰ ਆਦਿ ਹਾਜ਼ਰ ਸਨ।