ਸਰਕਾਰੀ ਕਾਲਜ, ਖਾਲਸਾ ਕਾਲਜ, ਜੀ.ਐਨ.ਡੀ.ਯੂ ਤੇ ਡੀ.ਏ.ਵੀ ਵੱਖ-ਵੱਖ ਖੇਡਾ ‘ਚ ਰਹੇ ਮੋਹਰੀ
ਖਿਡਾਰਨਾਂ ਨੂੰ ਆਲੋਪ ਹੋ ਰਹੀ ਖੇਡ ਕਲਾ ਨੂੰ ਮੁੜ ਉਭਾਰਨ ਦਾ ਮੋਕਾ ਮਿਲਿਆ ਡੀ.ਐਸ.ਓ
ਅੰਮ੍ਰਿਤਸਰ, 21 ਅਕਤੂਬਰ (ਸੁਖਬੀਰ ਸਿੰਘ) – ਮਹਿਲਾ ਖੇਡ ਖੇਤਰ ਨੂੰ ਉਤਸ਼ਾਹਿਤ ਕਰਦਾ ਦੋ ਦਿਨਾ ਜਿਲ੍ਹਾ ਪੱਧਰੀ ਵੂਮੈਨ ਸਪੋਰਟਸ ਫੈਸਟੀਵਲ ਦੇਰ ਸ਼ਾਮ ਗਏ ਸੰਪਨ ਹੋ ਗਿਆ।ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਭਾਰਤ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੀ ਰਾਜੀਵ ਗਾਂਧੀ ਖੇਲ ਅਭਿਆਨ ਸਕੀਮ ਅਧੀਨ ਸਾਲ 2014੍ਰ15 ਦੇ ਸੈਸ਼ਨ ਦੀ ਜਿਲ੍ਹਾ ਪੱਧਰੀ 2 ਦਿਨਾਂ ਇਸ ਪ੍ਰਤੀਯੋਗਤਾ ਦੋਰਾਨ ਅੰਡਰ 25 ਸਾਲ ਉਮਰ ਵਰਗ ਦੀਆ 1 ਹਜਾਰ ਮਹਿਲਾ ਖਿਡਾਰਨਾ ਨੇ ਸ਼ਿਰਕਤ ਕੀਤੀ ਤੇ 10 ਪ੍ਰਕਾਰ ਦੀਆਂ ਵੱਖਵੱਖ ਖੇਡ ਪ੍ਰਤੀਯੋਗਿਤਾਵਾ ਦੇ ਦੋਰਾਨ ਆਪਣੇ ਬੇਮਿਸਾਲ ਫੰਨ ਦਾ ਮੁਜਾਹਰਾ ਕਰਦੇ ਹੋਏ ਆਪਣੀ ਕਲਾ ਦਾ ਲੋਹਾ ਮਨਵਾਇਆ। ਖੋਖੋ ਵਿੱਚ ਐਸਆਰਜੀ ਫਾਰ ਵੂਮੈਨ ਕਾਲਜ ਅੰਮ੍ਰਿਤਸਰ ਪਹਿਲੇ, ਜੰਡਿਆਲਾ ਦੂਜੇ, ਤੇ ਐਸਜੀਐਚਕੇ ਪਬਲਿਕ ਸਕੂਲ ਗੋਲਡਨ ਏਵਨਿਊ ਤੀਸਰੇ ਸਥਾਨ ਤੇ ਰਿਹਾ। ਵਾਲੀਬਾਲ ਵਿੱਚ ਖਾਲਸਾ ਕਾਲਜ ਪਹਿਲੇ, ਬੰਡਾਲਾ ਦੂਜੇ, ਤੇ ਖਾਲਸਾ ਕਾਲਜੀਏਟ ਗ:ਸੀ:ਸੈ:ਸਕੂਲ ਤੀਜੇ ਸਥਾਨ ਤੇ ਰਿਹਾ। ਕੱਬਡੀ ਵਿੱਚ ਮਾਨਾਵਾਲਾ ਕਲੱਬ ਪਹਿਲੇ, ਸ:ਸੀ:ਸੈ:ਸਕੂਲ ਮਾਨਾਵਾਲਾ ਦੂਜੇ ਤੇ ਸ;ਸੀ:ਸੈ ਸਕੂਲ ਰਈਆ ਤੀਜੇ ਸਥਾਨ ਤੇ ਰਿਹਾ। ਜਿਮਨਾਸਟਿਕ ਵਿੱਚ ਜੀਐਨਡੀਯੂ ਕੋਚਿੰਗ ਸੈਂਟਰ ਪਹਿਲੇ, ਸ:ਕੰ:ਸੀ:ਸੈ: ਸਕੂਲ ਪੁੱਤਲੀ ਘਰ, ਸ:ਕ:ਸੀ:ਸੈ ਸ਼ਿਵਾਲਾਤੀਜੇ, ਲਾਅਨ ਟੈਨਿਸ ਵਿੱਚ ਓਮ ਪ੍ਰਕਾਸ਼ ਪਹਿਲੇ, ਬੋਬੀ ਦੂਸਰੇ ਤੇ ਪੀਐਸਐਲਟੀਏ ਤੀਜੇ ਸਥਾਨ ਤੇ ਰਹੇ।ਬੇਡਮਿੰਟਨ ਵਿੱਚ ਡੀਏਵੀ ਪਬਲਿਕ ਸਕੂਲ ਪਹਿਲੇ, ਬੀਬੀਕੇਡੀਏਵੀ ਕਾਲਜ ਫਾਰ ਵੂਮੈਨ ਦੂਜੇ ਤੇ ਆਰਿਆ ਗ:ਸੀ:ਸੈ:ਸਕੂਲ ਤੀਜੇ ਸਥਾਨ ਤੇ ਰਿਹਾ ਜੇਤੂਆ ਨੂੰ ਇਨਾਮ ਤਕਸੀਮ ਕਰਨ ਲਈ ਗੁਰੂ ਨਾਨਕ ਸਟੇਡੀਅਮ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਦੋਰਾਨ ਜਿਲ੍ਹਾ ਖੇਡ ਅਫਸਰ ਹਰਪਾਲਜੀਤ ਕੋਰ ਸੰਧੂ ਨੇ ਮੁੱਖ ਮਹਿਮਾਨ ਦੇ ਤੋਰ ਤੇ ਹਾਜਰੀ ਭਰੀ ਤੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ 25 ਸਾਲ ਤੋਂ ਘਟ ਉਮਰ ਵਰਗ ਦੀਆਂ ਖਿਡਾਰਨਾਂ ਵਾਸਤੇ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸ਼ਲਾਘਾ ਯੋਗ ਹੈ ਜਿਲ੍ਹਾ ਪੱਧਰੀ ਇਨ੍ਹਾਂ ਖੇਡਾਂ ਦੇ ਦੋਰਾਨ ਖਿਡਾਰਨਾਂ ਨੂੰ ਆਪਣੀ ਆਲੋਪ ਹੋ ਰਹੀ ਖੇਡ ਕਲਾ ਨੂੰ ਮੁੜ ਉਭਾਰਨ ਦਾ ਮੋਕਾ ਮਿਲਿਆ ਹੈ।
ਇਸ ਮੌਕੇ ਤੇ ਸੀਨੀਅਰ ਸਹਾਇਕ ਗੁਰਿੰਦਰ ਸਿੰਘ ਹੁੰਦਲ, ਗਰਾਂਉਂਡ ਸੁਪਰਵਾਈਜਰ ਮੁਖਤਾਰ ਮਸੀਹ, ਕਲਰਕ ਨੇਹਾ ਚਾਵਲਾ, ਸੀਨੀਅਰ ਹਾਕੀ ਕੋਚ ਜਸਮੀਤ ਕੋਰ, ਕ੍ਰਿਸ਼ਨ ਲਾਲ ਫੁਟਬਾਲ ਕੋਚ ਰੰਧਾਵਾ, ਟੇਬਲ ਟੈਨਿਸ ਕੋਚ ਅਸ਼ੋਕ ਕੁਮਾਰ, ਅਮਰੀਕ ਸਿੰਘ ਵੇਟ ਲਿਫਟਿੰਗ ਕੋਚ, ਇੰਦਰਵੀਰ ਸਿੰਘ ਸਾਫਟਬਾਲ, ਜਸਵੰਤ ਸਿੰਘ ਢਿੱਲੋ ਹੈੰਡਬਾਲ ਕੋਚ, ਮਨਮਿੰਦਰ ਸਿੰਘ ਹਾਕੀ ਕੋਚ, ਪਰਮੀਤ ਸਿੰਘ ਹਾਕੀ ਕੋਚ, ਬਲਜਿੰਦਰ ਸਿੰਘ ਹਾਕੀ ਕੋਚ, ਮਨੋਹਰ ਸਿੰਘ ਐਥਲੈਟਿਕਸ ਕੋਚ, ਬਲਬੀਰ ਸਿੰਘ ਜਿਮਨਾਸਟਿਕ ਕੋਚ, ਜਿਮਨਾਸਟਿਕ ਕੋਚ ਰਜਨੀ ਸੈਣੀ, ਜੂਡੋ ਕੋਚ ਕਰਮਜੀਤ ਸਿੰਘ, ਬੈਡਮਿਟਨ ਕੋਚ ਰੇਨੂੰ ਵਰਮਾ, ਹਾਕੀ ਕੋਚ ਬਲਬੀਰ ਸਿੰਘ ਨੀਤੂ ਬਾਲਾ, ਬਲਬੀਰ ਸਿੰਘ, ਸਾਫਟਬਾਲ ਕੋਚ ਇੰਦਰਵੀਰ ਸਿੰਘ, ਤੈਰਾਕੀ ਕੋਚ ਵਿਨੋਦ ਸਾਂਗਵਾਨ, ਕਬੱਡੀ ਕੋਚ ਸੁੱਚਾ ਸਿੰਘ, ਪਦਾਰਥ ਸਿੰਘ ਕੁਸ਼ਤੀ ਕੋਚ, ਸ਼ਮਸ਼ੇਰ ਸਿੰਘ ਬਹਾਦਰ ਕਬੱਡੀ ਕੋਚ, ਖੁਸ਼ਵੰਤ ਸਿੰਘ ਫੁਟਬਾਲ ਕੋਚ, ਸੁਖਰਾਜ ਸਿੰਘ, ਹਰਿੰਦਰ ਸਿੰਘ ਕੁਸ਼ਤੀ ਕੋਚ, ਕੁਲਦੀਪ ਕੋਰ ਕਬੱਡੀ ਕੋਚ, ਰਜਿੰਦਰ ਕੁਮਾਰ, ਗਰਾਊਂਡ ਮਾਰਕਰ ਕਮ ਮਾਲੀ ਸੁਖਰਾਜ ਸਿੰਘ, ਸੋਮਾ ਸਿੰਘ ਸੇਵਾਦਾਰ, ਕੁਲਦੀਪ ਸਿੰਘ ਸੇਵਾਦਾਰ, ਸੁਮਨ ਆਦਿ ਹਾਜਰ ਸਨ।