Saturday, September 21, 2024

ਲਹਿਰਾਗਾਗਾ ਨਿਵਾਸੀ ਸਭਾ ਸੰਗਰੂਰ ਨੇ ਜਨਵਰੀ ਤੋਂ ਫ੍ਰੀ ਲੈਬ ਚਲਾਉਣ ਦਾ ਮਤਾ ਕੀਤਾ ਪਾਸ

ਸੰਗਰੂਰ, 9 ਨਵੰਬਰ (ਜਗਸੀਰ ਲੌਂਗੋਵਾਲ) – ਲਹਿਰਾਗਾਗਾ ਨਿਵਾਸੀ ਸਭਾ ਸੰਗਰੂਰ ਵਲੋਂ ਸ਼ਹਿਰ ਵਿਖੇ ਪਿਛਲੇ ਕਈ ਸਾਲਾਂ ਤੋਂ ਮੈਡੀਕਲ ਕੈਂਪ, ਠੰਡੇ ਪਾਣੀ ਦੀਆਂ ਛਬੀਲਾਂ, ਲੋੜਵੰਦ ਲੜਕੀਆਂ ਦੀਆਂ ਸ਼ਾਦੀਆਂ ਕਰਵਾਉਣ ਦੀ ਸੇਵਾ ਨਿਭਾਈ ਜਾ ਰਹੀ ਹੈ।ਅੱਜ ਮਾਸਿਕ ਮੀਟਿੰਗ ਵਿੱਚ ਸਰਪ੍ਰਸਤ ਸ਼ਾਮ ਲਾਲ ਸਿੰਗਲਾ ਤੇ ਪ੍ਰਧਾਨ ਰਜਿੰਦਰ ਕੁਮਾਰ ਗੋਇਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਹੈ ਕਿ ਗਰੀਬ ਲੋਕਾਂ ਨੂੰ ਮੈਡੀਕਲ ਟੈਸਟ ਕਰਵਾਉਣ ਲਈ ਫ੍ਰੀ ਲੈਬ ਦੀ ਬਹੁਤ ਜਰੂਰਤ ਹੈ ਮਹਿੰਗੇ ਟੈਸਟਾਂ ਕਾਰਨ ਗਰੀਬ ਪਰਿਵਾਰਾਂ ਨੂੰ ਇਲਾਜ ਕਰਵਾਉਣ ‘ਚ ਮੁਸ਼ਕਲ ਆਉਂਦੀ ਹੈ।ਇਸ ਲਈ ਸਭਾ ਫਰੀ ਟੈਸਟਾਂ ਲਈ ਜਨਵਰੀ ਤੋਂ ਲੈਬ ਚਲਾਉਣ ਦਾ ਉਪਰਾਲਾ ਕਰੇਗੀ।ਐਸ.ਐਮ.ਓ ਬਲਜੀਤ ਸਿੰਘ ਅਤੇ ਰਿਟਾਇਰਡ ਇੰਸਪੈਕਟਰ ਬਾਲਪੁਰੀ ਦਾ ਮੀਟਿੰਗ ਵਿੱਚ ਪਹੁੰਚਣ ‘ਤੇ ਭਰਵਾਂ ਸਵਾਗਤ ਕੀਤਾ ਗਿਆ। ਅੱਜ ਦੇ ਖਾਣੇ ਦੀ ਸੇਵਾ ਓ.ਪੀ ਖੀਪਲ ਵਲੋਂ ਨਿਭਾਈ ਗਈ।
                 ਮੀਟਿੰਗ ਵਿੱਚ ਹਰਿੰਦਰਪਾਲ ਸਿੰਘ ਖਾਲਸਾ, ਨਰਾਤਾ ਰਾਮ, ਨਰਿੰਦਰ ਸ਼ਰਮਾ, ਮਾ ਫ਼ਕੀਰ ਚੰਦ, ਗੁਰਇੰਦਰ ਪਾਲ ਸਿੰਘ, ਕੇਵਲ ਕਰੀਸਨ, ਹੰਸ ਰਾਜ, ਜੁਗਰਾਜ ਸਿੰਘ, ਸ਼ਿਵ ਨਰਾਇਣ ਸਮੇਤ ਕਾਫੀ ਗਿਣਤੀ ‘ਚ ਮੈਂਬਰ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵੂਮੈਨ ਵਿਖੇ ਨਵੀਂ ਰੋਟਰੈਕਟ ਕਮੇਟੀ ਦਾ ਗਠਨ ਕੀਤਾ ਗਿਆ

ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਰੋਟਰੈਕਟ ਕਲੱਬ ਵਲੋਂ …